ਤਿੰਨ ਤਲਾਕ ਬਿੱਲ ਮੁਸਲਿਮ ਪਰਵਾਰਾਂ ਨੂੰ ਤੋੜਨ ਵਾਲਾ ਕਦਮ : ਵਿਰੋਧੀ ਧਿਰਾਂ
Published : Jul 30, 2019, 7:59 pm IST
Updated : Jul 30, 2019, 7:59 pm IST
SHARE ARTICLE
Real motive of triple talaq bill is destruction of families : Opposition parties
Real motive of triple talaq bill is destruction of families : Opposition parties

ਬਿੱਲ ਦੀ ਅਪਰਾਧ ਵਾਲੀ ਵਿਵਸਥਾ ਦਾ ਤਿੱਖਾ ਵਿਰੋਧ

ਨਵੀਂ ਦਿੱਲੀ : ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਦੀ ਰਵਾਇਤ ਤੋਂ ਮੁਕਤ ਕਰਾਉਣ ਦੇ ਮਕਸਦ ਨਾਲ ਰਾਜ ਸਭਾ ਵਿਚ ਪੇਸ਼ ਬਿੱਲ ਬਾਰੇ ਹੋਈ ਚਰਚਾ ਵਿਚ ਹਿੱਸਾ ਲੈਂਦਿਆਂ ਵੱਖ ਵੱਖ ਪਾਰਟੀਆਂ ਦੇ ਮੈਂਬਰਾਂ ਨੇ ਇਸ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਪਾਉਣ ਦੀ ਵਿਵਸਥਾ 'ਤੇ ਇਤਰਾਜ਼ ਪ੍ਰਗਟ ਕੀਤਾ ਅਤੇ ਕਿਹਾ ਕਿ ਇੰਜ ਪੂਰੇ ਪ੍ਰਵਾਰ 'ਤੇ ਅਸਰ ਪਵੇਗਾ ਹਾਲਾਂਕਿ ਸੱਤਾਧਿਰ ਨੇ ਇਸ ਬਿੱਲ ਨੂੰ ਰਾਜਨੀਤੀ ਦੀ ਐਨਕ ਵਿਚੋਂ ਨਾ ਵੇਖਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਕਈ ਇਸਲਾਮੀ ਮੁਲਕਾਂ ਨੇ ਪਹਿਲਾਂ ਹੀ ਇਸ ਰਵਾਇਤ 'ਤੇ ਰੋਕ ਲਾ ਦਿਤੀ ਹੈ।  ਰਾਜ ਸਭਾ ਵਿਚ ਕਾਂਗਰਸ, ਅੰਨਾਡੀਐਮਕੇ, ਵਾਈਐਸਆਰ ਸਮੇਤ ਵਿਰੋਧੀ ਧਿਰਾਂ ਨੇ ਤਿੰਨ ਤਲਾਕ ਸਬੰਧੀ ਬਿੱਲ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਸਥਾਈ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ। 

Triple TalaqTriple Talaq

ਵਿਰੋਧੀ ਧਿਰਾਂ ਨੇ ਕਿਹਾ ਕਿ ਇਸ ਬਿੱਲ ਦਾ ਮਕਸਦ ਮੁਸਲਿਮ ਪਰਵਾਰਾਂ ਨੂੰ ਤੋੜਨਾ ਹੈ। ਉੱਚ ਸਦਨ ਵਿਚ ਚਰਚਾ ਵਿਚ ਹਿੱਸਾ ਲੈਂਦਿਆਂ ਕਾਂਗਰਸ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਸਵਾਲ ਚੁਕਿਆ ਕਿ ਜਦ ਤਲਾਕ ਦੇਣ ਵਾਲੇ ਪਤੀ ਨੂੰ ਤਿੰਨ ਸਾਲ ਲਈ ਜੇਲ ਭੇਜ ਦਿਤਾ ਜਾਵੇਗਾ ਤਾਂ ਉਹ ਪਤਨੀ ਤੇ ਬੱਚੇ ਦਾ ਗੁਜ਼ਾਰਾ ਭੱਤਾ ਕਿਵੇਂ ਦੇਵੇਗਾ? ਉਨ੍ਹਾਂ ਕਿਹਾ ਕਿ ਇਹ ਘਰ ਦੇ ਚਿਰਾਗ ਨੂੰ ਸਾੜਨ ਦੀ ਕੋਸ਼ਿਸ਼ ਵਾਂਗ ਹੈ। ਕਾਂਗਰਸ ਮੈਂਬਰ ਅਮੀ ਯਾਗਨਿਕ ਨੇ ਕਿਹਾ ਕਿ ਔਰਤਾਂ ਨੂੰ ਧਰਮ ਦੇ ਆਧਾਰ 'ਤੇ ਨਹੀਂ ਵੰਡਿਆ ਜਾਣਾ ਚਾਹੀਦਾ। ਉਨ੍ਹਾਂ ਸਵਾਲ ਕੀਤਾ ਕਿ ਸਾਰੀਆਂ ਔਰਤਾਂ ਪ੍ਰਤੀ ਚਿੰਤਾ ਕਿਉਂ ਨਹੀਂ ਕੀਤੀ ਜਾ ਰਹੀ? ਉਨ੍ਹਾਂ ਕਿਹਾ ਕਿ ਸਮਾਜ ਦੇ ਸਿਰਫ਼ ਇਕੋ ਤਬਕੇ ਦੀਆਂ ਔਰਤਾਂ ਨੂੰ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

Amee YajnikAmee Yajnik

ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਿਰਫ਼ ਇਕ ਕੌਮ ਵਿਚ ਨਹੀਂ ਹੈ। ਯਾਗਨਿਕ ਨੇ ਕਿਹਾ ਕਿ ਜਦ ਸੁਪਰੀਮ ਕੋਰਟ ਨੇ ਪਹਿਲਾਂ ਹੀ ਇਸ ਨੂੰ ਨਾਜਾਇਜ਼ ਠਹਿਰਾ ਦਿਤਾ ਤਾਂ ਫਿਰ ਬਿੱਲ ਲਿਆਉਣ ਦੀ ਜ਼ਰੂਰਤ ਸੀ? ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਦੀ ਸੁਣਵਾਈ ਪਰਵਾਰਕ ਅਦਾਲਤ ਵਿਚ ਹੋਣੀ ਚਾਹੀਦੀ ਹੈ ਨਾਕਿ ਮੈਜਿਸਟਰੇਟ ਅਦਾਲਤ ਵਿਚ। ਉਨ੍ਹਾਂ ਕਿਹਾ ਕਿ ਬਿੱਲ ਵਿਚ ਵਿਵਸਥਾ ਹੈ ਕਿ ਪਤੀ ਅਤੇ ਪਤਨੀ ਤੋਂ ਇਲਾਵਾ ਤੀਜਾ ਵਿਅਕਤੀ ਵੀ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈ। ਤੀਜੇ ਵਿਅਕਤੀ ਨੂੰ ਪਰਵਾਰਕ ਝਗੜੇ ਵਿਚ ਦਖ਼ਲ ਦੀ ਇਜਾਜ਼ਤ ਕਿਵੇਂ ਦਿਤੀ ਜਾ ਸਕਦੀ ਹੈ? ਉਨ੍ਹਾਂ ਕਿਹਾ ਕਿ ਔਰਤਾਂ ਨੂੰ ਕਾਨੂੰਨੀ ਸਹਾਇਤਾ ਦੇਣ ਦੀ ਵੀ ਕੋਈ ਵਿਵਸਥਾ ਨਹੀਂ ਕੀਤੀ ਗਈ। ਚਰਚਾ ਵਿਚ ਹਿੱਸਾ ਲੈਂਦਿਆਂ ਜੇਡੀਯੂ ਆਗੂ ਨਾਰਾਇਣ ਸਿੰਘ ਨੇ ਬਿੱਲ ਦਾ ਵਿਰੋਧ ਕੀਤਾ।

Congress against triple talaqTriple Talaq

ਉਨ੍ਹਾਂ ਕਿਹਾ ਕਿ ਉਹ ਨਾ ਤਾਂ ਬਿੱਲ ਦੇ ਹੱਕ ਵਿਚ ਬੋਲਣਗੇ ਅਤੇ ਨਾ ਹੀ ਸਮਰਥਨ ਦੇਣਗੇ। ਜੇਡੀਯੂ ਮੈਂਬਰਾਂ ਨੇ ਬਿੱਲ ਦਾ ਵਿਰੋਧ ਕਰਦਿਆਂ ਸਦਨ ਵਿਚੋਂ ਵਾਕਆਊਟ ਕੀਤਾ। ਇਸ ਤੋਂ ਪਹਿਲਾਂ ਸੀਪੀਐਮ ਮੈਂਬਰ ਕੇ ਕੇ ਰਾਗੇਸ਼ ਨੇ 21 ਫ਼ਰਵਰੀ 2019 ਨੂੰ ਜਾਰੀ ਮੁਸਲਿਮ ਔਰਤ ਵਿਆਹ ਅਧਿਕਾਰ ਰਾਖੀ ਆਰਡੀਨੈਂਸ ਵਿਰੁਧ ਅਪਣਾ ਮਤਾ ਪੇਸ਼ ਕੀਤਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement