ਸਾਬਕਾ ਮਿਸ ਕੇਰਲਾ ਤੇ ਉਪ ਜੇਤੂ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ
Published : Nov 1, 2021, 3:11 pm IST
Updated : Nov 1, 2021, 3:11 pm IST
SHARE ARTICLE
photo
photo

ਦੋ ਲੋਕਾਂ ਦੀ ਹਾਲਤ ਗੰਭੀਰ

 

ਪਾਲਘਾਟ : ਮਿਸ ਕੇਰਲ 2019 ਅਤੇ ਸਾਊਥ ਇੰਡੀਆ 2021 ਦੀ ਜੇਤੂ ਅੰਸੀ ਕਬੀਰ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। 24 ਸਾਲਾ ਸੈਲੀਬ੍ਰਿਟੀ ਦੀ ਮੌਤ ਦੀ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ ਵਿਚ ਹਨ। 

 

photophoto

 

ਇਸ ਸੜਕ ਹਾਦਸੇ ਵਿੱਚ ਅੰਸੀ ਕਬੀਰ ਦੇ ਨਾਲ ਮਿਸ ਕੇਰਲਾ 2019 ਦੀ ਰਨਰਅੱਪ ਰਹੀ ਅੰਜਨਾ ਸ਼ਜਨ ਦੀ ਵੀ ਮੌਤ ਹੋ ਗਈ ਹੈ। ਅੰਜਨਾ ਵੀ ਅੰਸੀ ਦੇ ਨਾਲ ਉਸੇ ਕਾਰ 'ਚ ਸੀ, ਜਿਸ ਨਾਲ ਹਾਦਸਾ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਇੱਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰੀ।

 

photophoto

 

ਅੰਸੇ ਕਬੀਰ ਨੇ ਘਟਨਾ ਤੋਂ ਕੁਝ ਸਮਾਂ ਪਹਿਲਾਂ ਇਹ ਗੱਲ ਕਹੀ ਸੀ
ਸੜਕ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਅੰਸੇ ਕਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ, 'ਇਹ ਜਾਣ ਦਾ ਸਮਾਂ ਹੈ'। ਘਟਨਾ ਬਾਰੇ ਸਪੱਸ਼ਟੀਕਰਨ ਦਿੰਦਿਆਂ ਪੁਲਿਸ ਨੇ ਕਿਹਾ ਕਿ ਸੋਮਵਾਰ ਨੂੰ ਕਿਹਾ ਕਿ ਸਾਬਕਾ ਮਿਸ ਕੇਰਲਾ ਅਤੇ ਉਪ ਜੇਤੂ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ ਹੈ।

 

ਇਹ ਘਟਨਾ ਐਤਵਾਰ ਅੱਧੀ ਰਾਤ ਨੂੰ ਵਾਪਰੀ, ਜਦੋਂ ਦੋਪਹੀਆ ਵਾਹਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਕਾਰ ਬੇਕਾਬੂ ਹੋ ਗਈ। ਮਿਸ ਕੇਰਲਾ 2019 ਦੀ ਵਿਜੇਤਾ ਅੰਸੀ ਕਬੀਰ ਦੇ ਨਾਲ 26 ਸਾਲਾ ਅੰਜਨਾ ਸ਼ਜਨ ਦੋ ਹੋਰ ਲੋਕਾਂ ਨਾਲ ਕਾਰ ਵਿੱਚ ਸਫ਼ਰ ਕਰ ਰਹੀ ਸੀ।

 

photophoto

 

ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਘਟਨਾ 'ਚ ਦੋ ਹੋਰ ਵਿਅਕਤੀਆਂ 'ਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ 'ਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਸੁੰਦਰਤਾ ਮੁਕਾਬਲੇ ਦੇ ਦੋ ਜੇਤੂਆਂ ਦੀਆਂ ਮੌਤ ਹੋ ਗਈ ਹੈ।

photophoto

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement