ਵਪਾਰਕ LPG ਸਿਲੰਡਰ ਹੋਇਆ ਸਸਤਾ, ਘਰੇਲੂ ਸਿਲੰਡਰ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ
Published : Nov 1, 2022, 8:51 am IST
Updated : Nov 1, 2022, 8:51 am IST
SHARE ARTICLE
Price of commercial LPG cylinder slashed
Price of commercial LPG cylinder slashed

6 ਜੁਲਾਈ ਤੋਂ ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

 

ਨਵੀਂ ਦਿੱਲੀ: ਦੀਵਾਲੀ ਤੋਂ ਬਾਅਦ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਭਾਰੀ ਕਟੌਤੀ ਕੀਤੀ ਗਈ ਹੈ। ਅੱਜ ਯਾਨੀ 1 ਨਵੰਬਰ ਤੋਂ LPG ਗੈਸ ਸਿਲੰਡਰ 115 ਰੁਪਏ ਸਸਤਾ ਹੋ ਗਿਆ ਹੈ। ਜਦਕਿ 6 ਜੁਲਾਈ ਤੋਂ ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

ਨਵੀਆਂ ਕੀਮਤਾਂ ਤੋਂ ਬਾਅਦ 1 ਨਵੰਬਰ ਤੋਂ ਦਿੱਲੀ ਵਿਚ ਇੰਡੇਨ ਦੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 115.5 ਰੁਪਏ, ਕੋਲਕਾਤਾ ਵਿਚ 113 ਰੁਪਏ, ਮੁੰਬਈ ਵਿਚ 115.5 ਰੁਪਏ, ਚੇਨਈ ਵਿਚ 116.5 ਰੁਪਏ ਘੱਟ ਹੋਵੇਗੀ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਇਸ ਸਿਲੰਡਰ ਦੀ ਕੀਮਤ 'ਚ 25 ਰੁਪਏ ਦੀ ਕਟੌਤੀ ਕੀਤੀ ਗਈ ਸੀ।  ਹਾਲਾਂਕਿ 14.2 ਕਿਲੋਗ੍ਰਾਮ ਦਾ ਘਰੇਲੂ ਰਸੋਈ ਗੈਸ ਸਿਲੰਡਰ ਪੁਰਾਣੀਆਂ ਕੀਮਤਾਂ 'ਤੇ ਹੀ ਮਿਲੇਗਾ।

ਦਿੱਲੀ 'ਚ ਇੰਡੇਨ ਦਾ 19 ਕਿਲੋ ਦਾ ਸਿਲੰਡਰ 1859.5 ਰੁਪਏ ਦੀ ਬਜਾਏ 1744 ਰੁਪਏ 'ਚ ਮਿਲੇਗਾ।ਕੋਲਕਾਤਾ 'ਚ ਵਪਾਰਕ ਸਿਲੰਡਰ 1846 ਰੁਪਏ 'ਚ ਮਿਲੇਗਾ। ਪਹਿਲਾਂ ਇਹ 1995.50 ਰੁਪਏ ਵਿਚ ਉਪਲਬਧ ਸੀ। ਇਸ ਦੇ ਨਾਲ ਹੀ ਮੁੰਬਈ 'ਚ ਵਪਾਰਕ ਸਿਲੰਡਰ 1844 ਰੁਪਏ ਦੀ ਬਜਾਏ 1696 ਰੁਪਏ 'ਚ ਮਿਲੇਗਾ। ਚੇਨਈ 'ਚ LPG ਸਿਲੰਡਰ 1893 ਰੁਪਏ 'ਚ ਮਿਲੇਗਾ। ਪਹਿਲਾਂ 2009.50 ਰੁਪਏ ਵਿਚ ਉਪਲਬਧ ਸੀ।

ਦੱਸ ਦੇਈਏ ਕਿ ਦੇਸ਼ ਦੀਆਂ ਗੈਸ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਸਿਲੰਡਰ ਦੀ ਕੀਮਤ ਤੈਅ ਕਰਦੀਆਂ ਹਨ। ਵਪਾਰਕ ਐਲਪੀਜੀ ਗੈਸ ਜ਼ਿਆਦਾਤਰ ਹੋਟਲਾਂ, ਖਾਣ ਪੀਣ ਦੀਆਂ ਦੁਕਾਨਾਂ ਆਦਿ ਵਿਚ ਵਰਤੀ ਜਾਂਦੀ ਹੈ। ਇਸ ਨਾਲ ਉਹਨਾਂ ਨੂੰ ਕੀਮਤਾਂ 'ਚ ਕਮੀ ਤੋਂ ਵੱਡੀ ਰਾਹਤ ਮਿਲੇਗੀ। ਇਹ ਲਗਾਤਾਰ ਛੇਵਾਂ ਮਹੀਨਾ ਹੈ ਜਦੋਂ ਵਪਾਰਕ ਗੈਸ ਦੀਆਂ ਕੀਮਤਾਂ ਵਿਚ ਕਮੀ ਆਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement