ਅੱਜ ਤੋਂ ਵਪਾਰਕ ਐਲਪੀਜੀ ਸਿਲੰਡਰ ਹੋਇਆ ਸਸਤਾ, ਚੈੱਕ ਕਰੋ ਨਵੇਂ ਰੇਟ
Published : Oct 1, 2022, 8:58 am IST
Updated : Oct 1, 2022, 8:58 am IST
SHARE ARTICLE
Commercial LPG cylinder prices slashe
Commercial LPG cylinder prices slashe

ਦਿੱਲੀ ਵਿਚ ਇੰਡੇਨ ਦੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 25.5 ਰੁਪਏ, ਕੋਲਕਾਤਾ ਵਿਚ 36.5 ਰੁਪਏ, ਮੁੰਬਈ ਵਿਚ 32.5 ਰੁਪਏ, ਚੇਨਈ ਵਿਚ 35.5 ਰੁਪਏ ਘੱਟ ਹੋਵੇਗੀ।

 

ਨਵੀਂ ਦਿੱਲੀ: ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ। ਹਾਲਾਂਕਿ ਇਹ ਕਟੌਤੀ ਦੇਸ਼ ਵਿਚ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੀਤੀ ਗਈ। ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਕਮੀ ਨਹੀਂ ਹੋਈ ਹੈ।

ਆਈਓਸੀਐਲ ਅਨੁਸਾਰ 1 ਅਕਤੂਬਰ ਤੋਂ  ਦਿੱਲੀ ਵਿਚ ਇੰਡੇਨ ਦੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 25.5 ਰੁਪਏ, ਕੋਲਕਾਤਾ ਵਿਚ 36.5 ਰੁਪਏ, ਮੁੰਬਈ ਵਿਚ 32.5 ਰੁਪਏ, ਚੇਨਈ ਵਿਚ 35.5 ਰੁਪਏ ਘੱਟ ਹੋਵੇਗੀ। 14.2 ਕਿਲੋਗ੍ਰਾਮ ਦਾ ਘਰੇਲੂ ਰਸੋਈ ਗੈਸ ਸਿਲੰਡਰ ਪੁਰਾਣੀਆਂ ਕੀਮਤਾਂ 'ਤੇ ਹੀ ਮਿਲੇਗਾ।

ਚਾਰ ਮਹਾਨਗਰਾਂ ਵਿਚ ਵਪਾਰਕ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ

ਦਿੱਲੀ 'ਚ ਇੰਡੇਨ ਦਾ 19 ਕਿਲੋ ਦਾ ਸਿਲੰਡਰ 1885 ਰੁਪਏ ਦੀ ਬਜਾਏ 1859.5 ਰੁਪਏ 'ਚ ਮਿਲੇਗਾ। ਕੋਲਕਾਤਾ 'ਚ ਵਪਾਰਕ ਸਿਲੰਡਰ 1959 ਰੁਪਏ 'ਚ ਮਿਲੇਗਾ। ਪਹਿਲਾਂ ਇਹ 1995.50 ਰੁਪਏ ਵਿੱਚ ਉਪਲਬਧ ਸੀ। ਇਸ ਦੇ ਨਾਲ ਹੀ ਮੁੰਬਈ 'ਚ ਵਪਾਰਕ ਸਿਲੰਡਰ 1844 ਰੁਪਏ ਦੀ ਬਜਾਏ 1811.5 ਰੁਪਏ 'ਚ ਮਿਲੇਗਾ। ਚੇਨਈ 'ਚ LPG ਸਿਲੰਡਰ 2009.50 ਰੁਪਏ 'ਚ ਮਿਲੇਗਾ ਜੋ ਕਿ ਪਹਿਲਾਂ 2045 ਰੁਪਏ ਵਿਚ ਉਪਲਬਧ ਸੀ।

ਦੱਸ ਦੇਈਏ ਕਿ ਦੇਸ਼ ਦੀਆਂ ਗੈਸ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਸਿਲੰਡਰ ਦੀ ਕੀਮਤ ਤੈਅ ਕਰਦੀਆਂ ਹਨ। ਵਪਾਰਕ ਐਲਪੀਜੀ ਗੈਸ ਜ਼ਿਆਦਾਤਰ ਹੋਟਲਾਂ, ਖਾਣ ਪੀਣ ਦੀਆਂ ਦੁਕਾਨਾਂ ਆਦਿ ਵਿਚ ਵਰਤੀ ਜਾਂਦੀ ਹੈ। ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਵਪਾਰਕ ਗੈਸ ਦੀਆਂ ਕੀਮਤਾਂ ਵਿਚ ਕਮੀ ਆਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement