
ਇਸ ਅਧਿਐਨ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਹੋਰਨਾਂ ਸਮੁਦਾਇਆਂ ਦੇ ਮੁਕਾਬਲੇ ਜੈਸਲਮੇਰ ਸਰਹੱਦ 'ਤੇ ਮੁਸਲਮਾਨਾਂ ਦੀ ਅਬਾਦੀ ਵਿਚ ਲਗਭਗ 22-22 ਫ਼ੀ ਸਦੀ ਦਾ ਵਾਧਾ ਹੋਇਆ ਹੈ।
ਨਵੀਂ ਦਿੱਲੀ, ( ਪੀਟੀਆਈ ) : ਬੀਐਸਐਫ ਵੱਲੋਂ ਪਾਕਿਸਤਾਨ ਦੇ ਨਾਲ ਲਗਦੇ ਰਾਜਸਥਾਨ ਦੇ ਜੈਸਮਲੇਰ ਜਿਲ੍ਹੇ ਵਿਚ ਅਸਾਧਾਰਨ ਤੌਰ 'ਤੇ ਆਬਾਦੀ ਬਦਲਣ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ ਹੈ। ਉਨ੍ਹਾਂ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਜਾਣਕਾਰੀ ਦਿਤੀ ਹੈ। ਬੀਐਸਐਫ ਵੱਲੋਂ ਕੀਤੇ ਗਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਰਹੱਦੀ ਇਲਾਕਿਆਂ ਵਿਚ ਮੁਸਲਮਾਨਾਂ ਵਿਚ ਧਾਰਮਿਕ ਕੱਟੜਤਾ ਵਧ ਰਹੀ ਹੈ ਅਤੇ ਉਹ ਅਪਣੀ ਰਵਾਇਤੀ ਰਾਜਸਥਾਨੀ ਪਛਾਣ ਦੀ ਬਜਾਇ ਅਰਬ ਦੀਆਂ ਰਵਾਇਤਾਂ ਵੱਲ ਜਿਆਦਾ ਧਿਆਨ ਦੇਣ ਲਗੇ ਹਨ।
BSF
ਇਥੇ ਦੇ ਹਿੰਦੂ ਅਤੇ ਮੁਸਲਮਾਨਾਂ ਦੋਵਾਂ ਸਮੁਦਾਇਆਂ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਉਨ੍ਹਾਂ ਵਿਚਕਾਰ ਗੱਲਬਾਤ ਅਤੇ ਮੇਲ ਮਿਲਾਪ ਘੱਟ ਗਿਆ ਹੈ। ਕੁਝ ਚਿਰ ਪਹਿਲਾਂ ਬੀਐਸਐਫ ਨੇ ਜੇਸਲਮੇਰ ਦੇ ਸਰਹੱਦੀ ਇਲਾਕਿਆਂ ਦੀ ਆਬਾਦੀ ਨੂੰ ਲੈ ਕੇ ਇਕ ਅਧਿਐਨ ਕੀਤਾ ਸੀ, ਜਿਸ ਵਿਚ ਹੈਰਾਨੀਜਨਕ ਤੱਥ ਸਾਹਮਣੇ ਆਏ। ਲੋਕਾਂ ਦੇ ਵਾਲ ਬਨਾਉਣ ਦੇ ਤਰੀਕੇ ਅਤੇ ਉਨ੍ਹਾਂ ਵੱਲੋਂ ਪਹਿਨੇ ਜਾ ਰਹੇ ਕਪੜਿਆਂ ਵਿਚ ਰਾਜਸਥਾਨੀ ਸੱਭਿਆਚਾਰ ਗਾਇਬ ਹੋ ਚੁੱਕਾ ਸੀ। ਇਸ ਅਧਿਐਨ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਹੋਰਨਾਂ
Ministry of Home Affairs
ਸਮੁਦਾਇਆਂ ਦੇ ਮੁਕਾਬਲੇ ਜੈਸਲਮੇਰ ਸਰਹੱਦ 'ਤੇ ਮੁਸਲਮਾਨਾਂ ਦੀ ਅਬਾਦੀ ਵਿਚ ਲਗਭਗ 22-22 ਫ਼ੀ ਸਦੀ ਦਾ ਵਾਧਾ ਹੋਇਆ ਹੈ। ਓਥੇ ਹੀ ਦੂਜੇ ਸਮੁਦਾਇਆਂ ਦੀ ਅਬਾਦੀ ਵਿਚ 8 ਤੋਂ 10 ਫ਼ੀ ਸਦੀ ਦਾ ਵਾਧਾ ਹੋਇਆ ਹੈ। ਬੀਐਸਐਫ ਵੱਲੋਂ ਇਸ ਅਧਿਐਨ ਰਾਹੀ ਜੈਸਲਮੇਰ ਸਰਹੱਦ ਤੇ ਵੱਧ ਰਹੀ ਮੁਸਲਿਮ ਅਬਾਦੀ ਬਾਰੇ ਸੂਚਨਾ ਦੇ ਦਿਤੀ ਗਈ ਹੈ। ਪਰ ਉਥੇ ਕਿਸੇ ਤਰ੍ਹਾਂ
Jaisalmer
ਦੀ ਕੋਈ ਸ਼ੱਕੀ ਜਾਂ ਕੋਈ ਅਜਿਹੀ ਗਤੀਵਿਧੀ ਸਾਹਮਣੇ ਨਹੀਂ ਆਈ ਹੈ ਜੋ ਕੌਮ ਦੇ ਹਿੱਤਾਂ ਦੇ ਵਿਰੁਧ ਹੋਵੇ। ਬੀਐਸਐਫ ਮੁਤਾਬਕ ਅੱਜ ਤੱਕ ਉਸ ਖੇਤਰ ਵਿਚ ਰਹਿਣ ਵਾਲੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੋਇਆ। ਦੋਵੇ ਮਸੁਦਾਇ ਇਕੱਠੇ ਕੰਮ-ਕਾਜ ਕਰਦੇ ਹਨ ਅਤੇ ਉਨ੍ਹਾਂ ਵਿਚਕਾਰ ਚੰਗੇ ਸਬੰਧ ਹਨ।