ਬੀਐਸਐਫ ਜਵਾਨ ਦੀ ਪਤਨੀ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ, ਜਾਣੋ ਕੀ ਹੈ ਪੂਰਾ ਮਾਮਲਾ
Published : Nov 13, 2018, 5:43 pm IST
Updated : Nov 13, 2018, 5:43 pm IST
SHARE ARTICLE
Committed suicide by hanging
Committed suicide by hanging

ਇਕ ਬੀਐਸਐਫ ਜਵਾਨ ਦੀ ਪਤਨੀ ਨੇ ਸ਼ੱਕੀ ਹਾਲਤ ਵਿਚ ਖ਼ੁਦ ਨੂੰ ਫਾਹਾ ਲਗਾ ਕੇ ਜਾਨ ਦੇ ਦਿਤੀ। ਘਟਨਾ ਪੰਜਾਬ ਦੇ ਅਬੋਹਰ ਜ਼ਿਲ੍ਹੇ...

ਅਬੋਹਰ (ਪੀਟੀਆਈ) : ਇਕ ਬੀਐਸਐਫ ਜਵਾਨ ਦੀ ਪਤਨੀ ਨੇ ਸ਼ੱਕੀ ਹਾਲਤ ਵਿਚ ਖ਼ੁਦ ਨੂੰ ਫਾਹਾ ਲਗਾ ਕੇ ਜਾਨ ਦੇ ਦਿਤੀ। ਘਟਨਾ ਪੰਜਾਬ ਦੇ ਅਬੋਹਰ ਜ਼ਿਲ੍ਹੇ ਦੇ ਪਿੰਡ ਪੰਚਕੋਸੀ ਦੀ ਹੈ। ਮ੍ਰਿਤਕਾ ਦੇ ਭਰਾ ਨੇ ਸਹੁਰਾ-ਘਰ ਵਾਲਿਆਂ ‘ਤੇ ਦਹੇਜ ਲਈ ਭੈਣ ਦੀ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਥਾਣਾ ਖੁਈਆਂ ਸਰਵਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਭਰਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਪਤੀ, ਸੱਸ, ਸਹੁਰੇ ਅਤੇ ਦੇਵਰ ਦੇ ਖਿਲਾਫ਼ ਦਹੇਜ ਕਤਲ ਦਾ ਕੇਸ ਦਰਜ ਕੀਤਾ ਹੈ।

ਪੁਲਿਸ ਨੂੰ ਦਿਤੀ ਗਈ ਸ਼ਿਕਾਇਤ ਵਿਚ ਰਾਜਸਥਾਨ ਦੇ ਪਿੰਡ ਧੌਲੀਪਾਲ ਨਿਵਾਸੀ ਮਹੇਂਦ੍ਰ ਕੁਮਾਰ ਨੇ ਦੱਸਿਆ ਕਿ ਉਸ ਨੇ 25 ਸਾਲਾਂ ਭੈਣ ਕੁਸੁਮ ਦਾ ਵਿਆਹ 5 ਸਾਲ ਪਹਿਲਾਂ ਪੰਚਕੋਸੀ ਨਿਵਾਸੀ ਬੀਐਸਐਫ ਜਵਾਨ ਸ਼੍ਰੀਰਾਮ ਪੁੱਤਰ ਕੈਲਾਸ਼ ਨਾਥ ਨਾਲ ਕੀਤਾ ਸੀ। ਸ਼੍ਰੀਰਾਮ ਇਸ ਸਮੇਂ ਜੰਮੂ ਕਸ਼ਮੀਰ ਵਿਚ ਤੈਨਾਤ ਹੈ। ਸ਼੍ਰੀਰਾਮ ਇਸ ਸਮੇਂ ਛੁੱਟੀ ‘ਤੇ ਘਰ ਆਇਆ ਹੈ। ਵਿਆਹ ਤੋਂ ਬਾਅਦ ਕੁਸੁਮ ਨੇ ਦੋ ਬੇਟੀਆਂ ਨੂੰ ਜਨਮ ਦਿਤਾ। ਕਰੀਬ ਇਕ ਸਾਲ ਤੋਂ ਸਹੁਰਾ-ਘਰ ਵਾਲੇ ਭੈਣ ਕੁਸੁਮ ਨੂੰ ਦਹੇਜ ਲਈ ਤੰਗ ਕਰ ਰਹੇ ਸਨ।

ਬੀਤੇ ਦਿਨੀਂ ਪਤੀ, ਸਹੁਰੇ, ਸੱਸ ਅਤੇ ਦੇਵਰ ਨੇ ਭੈਣ ਨਾਲ ਕੁੱਟ ਮਾਰ ਕੀਤੀ। ਭੈਣ ਨੇ ਕੁੱਟ ਮਾਰ ਦੀ ਸੂਚਨਾ ਉਸ ਨੂੰ ਫ਼ੋਨ ‘ਤੇ ਦਿਤੀ। ਪੰਚਾਇਤੀ ਤੌਰ ‘ਤੇ ਮਾਮਲਾ ਨਿਪਟਾਉਣ ਦੀ ਕੋਸ਼ਿਸ਼ ਕੀਤੀ ਗਈ। ਸੋਮਵਾਰ ਸਵੇਰੇ ਕਰੀਬ 8 ਵਜੇ ਕੁਸੁਮ ਦੀ ਮੌਤ ਦੀ ਸੂਚਨਾ ਮਿਲੀ। ਉਹ ਪੰਚਕੋਸੀ ਪਹੁੰਚਿਆ ਤਾਂ ਉਸ ਦੀ ਭੈਣ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਵਿਰੇਂਦਰ ਚੌਧਰੀ, ਥਾਣਾ ਖੁਈਆਂ ਸਰਵਰ ਮੁਖੀ ਸੁਨੀਲ ਕੁਮਾਰ, ਏਐਸਆਈ ਹਰਜਿੰਦਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਹੇਠਾਂ ਉਤਰਵਾ ਕੇ ਪੂਰੇ ਮਾਮਲੇ ਦੀ ਵੀਡੀਓਗ੍ਰਾਫ਼ੀ ਕਰਵਾਈ।

ਪੁਲਿਸ ਨੇ ਮ੍ਰਿਤਕਾ ਦੇ ਭਰਾ ਮਹੇਂਦ੍ਰ  ਕੁਮਾਰ ਦੇ ਬਿਆਨ ‘ਤੇ ਪਤੀ ਸ਼੍ਰੀਰਾਮ, ਸਹੁਰੇ ਕੈਲਾਸ਼ ਨਾਥ, ਸੱਸ ਪਾਰਬਤੀ ਅਤੇ ਦੇਵਰ ਗਗਨਪ੍ਰੀਤ ਦੇ ਖਿਲਾਫ਼ ਕਈ ਧਾਰਾਵਾਂ ਵਿਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਦੱਸਿਆ ਗਿਆ ਹੈ ਕਿ ਕੁਸੁਮ ਪਤੀ ਸ਼੍ਰੀਰਾਮ ਦੇ ਨਾਲ ਤਿੰਨ ਸਾਲ ਤੱਕ ਦਿੱਲੀ ਵਿਚ ਰਹੀ ਸੀ। ਪਿਛਲੇ ਦੋ ਸਾਲਾਂ ਤੋਂ ਪਿੰਡ ਵਿਚ ਰਹਿਣ ਕਾਰਨ ਉਨ੍ਹਾਂ ਵਿਚ ਘਰੇਲੂ ਝਗੜੇ ਹੋਣ ਲਗੇ ਸੀ। ਸ਼੍ਰੀਰਾਮ 45 ਦਿਨਾਂ ਦੀ ਛੁੱਟੀ ‘ਤੇ ਘਰ ਆਇਆ ਹੈ।

Location: India, Punjab, Abohar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement