ਵਿਸ਼ਵ ਏਡਜ਼ ਦਿਵਸ : ਬਾਂਦਰ ਜ਼ਰੀਏ ਆਇਆ ਸੀ ਏਡਜ਼, ਜਾਣੋ ਇਤਿਹਾਸ
Published : Dec 1, 2018, 2:59 pm IST
Updated : Dec 1, 2018, 2:59 pm IST
SHARE ARTICLE
World AIDS Day
World AIDS Day

ਐਚਆਈਵੀ ਦਾ ਇਤਿਹਾਸ ਜਾਨਵਰਾਂ ਤੋਂ ਸ਼ੁਰੂ ਹੁੰਦਾ ਹੈ। 19ਵੀਂ ਸਦੀ ਵਿਚ ਸੱਭ ਤੋਂ ਪਹਿਲਾਂ ਅਫਰੀਕਾ ਦੇ ਖਾਸ ਪ੍ਰਜਾਤੀ ਦੇ ਬਾਂਦਰਾਂ ਵਿਚ ਏਡਜ਼ ਦਾ ਵਾਇਰਸ ਮਿਲਿਆ। ...

ਨਵੀਂ ਦਿੱਲੀ (ਪੀਟੀਆਈ) :- ਐਚਆਈਵੀ ਦਾ ਇਤਿਹਾਸ ਜਾਨਵਰਾਂ ਤੋਂ ਸ਼ੁਰੂ ਹੁੰਦਾ ਹੈ। 19ਵੀਂ ਸਦੀ ਵਿਚ ਸੱਭ ਤੋਂ ਪਹਿਲਾਂ ਅਫਰੀਕਾ ਦੇ ਖਾਸ ਪ੍ਰਜਾਤੀ ਦੇ ਬਾਂਦਰਾਂ ਵਿਚ ਏਡਜ਼ ਦਾ ਵਾਇਰਸ ਮਿਲਿਆ। ਮੰਨਿਆ ਜਾਂਦਾ ਹੈ ਕਿ ਬਾਂਦਰਾਂ ਤੋਂ ਇਹ ਰੋਗ ਇਨਸਾਨਾਂ ਵਿਚ ਫੈਲਿਆ ਹੈ। ਦਰਅਸਲ ਅਫਰੀਕਾ ਦੇ ਲੋਕ ਬਾਂਦਰ ਨੂੰ ਖਾਂਦੇ ਸਨ। ਅਜਿਹੇ ਵਿਚ ਇਹ ਅਨੁਮਾਨ ਗਲਤ ਨਹੀਂ ਲੱਗਦਾ ਕਿ ਬਾਂਦਰ ਨੂੰ ਖਾਣ ਨਾਲ ਵਾਇਰਸ ਨੇ ਇਨਸਾਨ ਦੇ ਸਰੀਰ ਵਿਚ ਪਰਵੇਸ਼ ਕੀਤਾ ਹੋਵੇਗਾ।

HIVHIV

ਸੱਭ ਤੋਂ ਪਹਿਲਾਂ 1920 ਵਿਚ ਇਹ ਬਿਮਾਰੀ ਅਫਰੀਕਾ ਦੇ ਕਾਂਗੋ ਦੀ ਰਾਜਧਾਨੀ ਕਿੰਸਾਸ ਵਿਚ ਫੈਲੀ ਸੀ।  1959 ਵਿਚ ਕਾਂਗੋ ਦੇ ਇੱਕ ਬੀਮਾਰ ਆਦਮੀ ਦੇ ਖੂਨ ਦੇ ਨਮੂਨੇ ਵਿਚ ਸੱਭ ਤੋਂ ਪਹਿਲਾਂ HIV ਵਾਇਰਸ ਮਿਲਿਆ ਸੀ। ਮੰਨਿਆ ਜਾਂਦਾ ਹੈ ਕਿ ਉਹ ਪਹਿਲਾ HIV ਸੰਕਰਮਣ ਵਾਲਾ ਵਿਅਕਤੀ ਸੀ। ਕਿੰਸ਼ਾਸਾ 'ਚ ਉਸ ਸਮੇਂ ਦੇਹ ਵਪਾਰ ਦਾ ਅੱਡਾ ਸੀ। ਇਸ ਤਰ੍ਹਾਂ ਇਕ ਤੋਂ ਦੂਜੇ ਲੋਕਾਂ ਵਿਚ ਇਹ ਬਿਮਾਰੀ ਹੌਲੀ ਹੌਲੀ ਹੋਰ ਦੇਸ਼ਾਂ ਵਿਚ ਪਹੁੰਚੀ।

HIVHIV

1960 ਵਿਚ ਇਹ ਬਿਮਾਰੀ ਅਫਰੀਕਾ ਤੋਂ ਹੈਤੀ ਅਤੇ ਕੈਰਿਬਿਆਈ ਟਾਪੂ ਵਿਚ ਫੈਲੀ। ਉਸ ਤੋਂ ਬਾਅਦ ਵਾਇਰਸ ਕੈਰੀਬਿਆ ਤੋਂ ਨਿਊ ਯਾਰਕ ਸਿਟੀ ਵਿਚ 1970 ਦੇ ਦੌਰਾਨ ਫੈਲਿਆ ਅਤੇ ਫਿਰ ਅਮਰੀਕਾ ਤੋਂ ਬਾਕੀ ਦੁਨੀਆ ਵਿਚ ਪਹੁੰਚਿਆ। 1981 ਵਿਚ ਏਡਜ਼ ਦੀ ਪਹਿਚਾਣ ਹੋਈ। ਲਾਸ ਏਂਜਲਸ ਦੇ ਡਾਕਟਰ ਮਾਈਕਲ ਗਾਟਲੀਬ (michael gottlieb) ਨੇ ਪੰਜ ਮਰੀਜ਼ਾ ਵਿਚ ਇਕ ਵੱਖਰੀ ਕਿਸਮ ਦਾ ਨਿਮੋਨੀਆ ਪਾਇਆ। ਇਨ੍ਹਾਂ ਸਾਰੇ ਮਰੀਜ਼ਾ ਵਿਚ ਬਿਮਾਰੀ ਨਾਲ ਲੜਨ ਦੀ ਸ਼ਕਤੀ ਅਚਾਨਕ ਕਮਜ਼ੋਰ ਪੈ ਗਈ ਸੀ।

HIVHIV

ਇਹ ਪੰਜ ਮਰੀਜ਼ ਸਮਲੈਂਗਿਕ ਸਨ, ਇਸ ਲਈ ਸ਼ੁਰੂਆਤ ਵਿਚ ਡਾਕਟਰਾਂ ਨੂੰ ਲਗਾ ਕਿ ਇਹ ਰੋਗ ਕੇਵਲ ਸਮਲੈਂਗਿਕਾਂ ਵਿਚ ਹੀ ਹੁੰਦਾ ਹੈ। ਇਸ ਲਈ ਏਡਜ਼ ਨੂੰ ਗਰਿਡ ਮਤਲਬ ਗੇ ਰਿਲੇਟਿਡ ਇੰਮਿਊਨ ਡੇਫ਼ੀਸ਼ੰਸੀ ਦਾ ਨਾਮ ਦਿਤਾ ਗਿਆ। ਬਾਅਦ ਵਿਚ ਜਦੋਂ ਦੂਜੇ ਲੋਕਾਂ ਵਿਚ ਵੀ ਇਹ ਵਾਇਰਸ ਮਿਲਿਆ ਤਾਂ ਪਤਾ ਲਗਿਆ ਕਿ ਇਹ ਧਾਰਨਾ ਗਲਤ ਹੈ। 1982 ਵਿਚ ਪਹਿਲੀ ਵਾਰ ਸੈਂਟਰਸ ਫਾਰ ਡਿਜੀਜ ਕੰਟਰਲ ਐਂਡ ਪ੍ਰਿਵੇਂਸ਼ਨ, ਅਮਰੀਕਾ (Centers for Disease Control and Prevention) ਨੇ ਇਸ ਰੋਗ ਲਈ AIDS ਟਰਮ ਦਾ ਇਸਤੇਮਾਲ ਕੀਤਾ।

HIVHIV

ਭਾਰਤ ਵਿਚ ਸਾਲ 1986 ਵਿਚ ਏਡਜ਼ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਦੇ ਪਿੱਛੇ ਡਾ. ਸੁਨੀਤੀ ਸੋਲੋਮਨ ਅਤੇ ਉਨ੍ਹਾਂ ਦੀ ਵਿਦਿਆਰਥਣ ਡਾ. ਸੈਲੱਪਨ ਨਿਰਮਲਾ ਦਾ ਯੋਗਦਾਨ ਸੀ। ਨਿਰਮਲਾ ਨੇ ਚੇਨਈ, ਤਮਿਲਨਾਡੂ ਦੀ ਮਹਿਲਾ ਸੈਕਸ ਵਰਕਰਾਂ ਦੇ ਖੂਨ ਦਾ ਨਮੂਨਾ ਇਕੱਠਾ ਕੀਤਾ ਅਤੇ ਉਸ ਦੀ ਜਾਂਚ ਕੀਤੀ। ਉਸ ਸਮੇਂ ਨਿਰਮਲਾ ਅਤੇ ਸੋਲੋਮਨ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

HIV virus in bloodstreamHIV virus in bloodstream

ਜਦੋਂ ਉਨ੍ਹਾਂ ਨੇ ਰੋਗ ਫੈਲਣ ਦਾ ਖੁਲਾਸਾ ਕੀਤਾ ਤਾਂ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ। ਉਨ੍ਹਾਂ ਦੀ ਜਾਂਚ 'ਤੇ ਸਵਾਲ ਖੜੇ ਕੀਤੇ ਗਏ। 1984 ਵਿਚ ਪਹਿਲੀ ਵਾਰ ਖੋਜਕਾਰਾਂ ਨੇ ਏਡਜ਼ ਦੇ ਵਾਇਰਸ ਐਚਆਈਵੀ ਦੀ ਪਹਿਚਾਣ ਕੀਤੀ। 1983 ਵਿਚ ਫ਼ਰਾਂਸ ਦੇ ਪਾਸ਼ਚਰ ਇੰਸਟੀਟਿਊਟ ਦੇ ਦੋ ਵਿਗਿਆਨੀ, ਲਿਊਕ ਮਾਂਟੇਗਨੀਅਰ ਅਤੇ ਫਰੈਂਕੋਇਸ ਬੱਰੇ ਸਿਨੂਸੀ ਨੇ ਏਡਜ਼ ਗ੍ਰਸਤ ਰੋਗੀ ਦੇ ਸੁੱਜੀ ਹੋਈ ਲਿੰਫ ਗਰੰਥੀ ਨਾਲ ਇਕ ਵਾਇਰਸ ਦੀ ਖੋਜ ਕੀਤੀ, ਜਿਸ ਨੂੰ ਉਨ੍ਹਾਂ ਨੇ ਐਲਏਵੀ (lymphadenopathy - associated virus) ਵਾਇਰਸ ਕਿਹਾ।

AIDSAIDS

ਇਸ ਦੇ ਇਕ ਸਾਲ ਬਾਅਦ ਅਮਰੀਕਾ ਦੇ ਰਾਸ਼ਟਰੀ ਕੈਂਸਰ ਸੰਸਥਾਨ (NCI) ਦੇ ਰਾਬਰਟ ਗੈਲੋ ਨੇ ਐਚਟੀਐਲਵੀ III ਵਾਇਰਸ ਦੀ ਖੋਜ ਕੀਤੀ। 1985 ਵਿਚ ਪਤਾ ਲਗਿਆ ਕਿ ਇਹ ਦੋਨੋਂ ਇਕ ਹੀ ਵਾਇਰਸ ਹੈ ਅਤੇ ਏਡਜ਼ ਫੈਲਾਉਂਦੇ ਹਨ। 1986 ਵਿਚ ਪਹਿਲੀ ਵਾਰ HTLV - III/LAV ਵਾਇਰਸ ਦਾ ਨਾਮ ਬਦਲ ਕੇ, ਐਚਆਈਵੀ ਮਤਲਬ ਹਿਊਮਨ ਇੰਮਿਊਨੋ ਡੈਫੀਸ਼ੰਸੀ ਵਾਇਰਸ ਰੱਖਿਆ ਗਿਆ।

HIVHIV

1991 ਵਿਚ ਪਹਿਲੀ ਵਾਰ ਲਾਲ ਰਿਬਨ ਨੂੰ ਏਡਜ਼ ਦਾ ਨਿਸ਼ਾਨ ਬਣਾਇਆ ਗਿਆ। ਕਦੇ ਤੁਸੀਂ ਸੋਚਿਆ ਹੈ ਕਿ ਲਾਲ ਰੰਗ ਨੂੰ ਹੀ ਏਡਜ਼ ਦਾ ਨਿਸ਼ਾਨ ਕਿਉਂ ਚੁਣਿਆ ਗਿਆ। ਦਰਅਸਲ ਇਸ ਦਾ ਸਬੰਧ ਖੂਨ ਨਾਲ ਹੈ। ਹਾਲਾਂਕਿ ਏਡਜ਼ ਵੀ ਖੂਨ ਤੋਂ ਫੈਲਣ ਵਾਲੀ ਬਿਮਾਰੀ ਹੈ ਅਤੇ ਖੂਨ ਦਾ ਰੰਗ ਲਾਲ ਹੁੰਦਾ ਹੈ। ਇਸ ਲਈ ਏਡਜ਼ ਲਈ ਲਾਲ ਰੰਗ ਚੁਣਿਆ ਗਿਆ। ਖਾੜੀ ਯੁੱਧ ਵਿਚ ਲੜਨ ਵਾਲੇ ਅਮਰੀਕੀ ਸੈਨਿਕਾਂ ਲਈ ਪੀਲੇ ਰੰਗ ਦੇ ਰਿਬਨ ਦਾ ਇਸਤੇਮਾਲ ਕੀਤਾ ਗਿਆ ਸੀ। ਜਿਨ੍ਹਾਂ ਲੋਕਾਂ ਨੇ ਏਡਜ਼ ਦੇ ਨਿਸ਼ਾਨ ਨੂੰ ਚੁਣਿਆ ਉਹ ਅਮਰੀਕੀ ਸੈਨਿਕਾਂ ਲਈ ਇਸਤੇਮਾਲ ਹੋਣ ਵਾਲੇ ਪੀਲੇ ਰਿਬਨ ਤੋਂ ਪ੍ਰਭਾਵਿਤ ਸਨ।

HIVHIV

ਇਸ ਲਈ ਉਨ੍ਹਾਂ ਨੇ ਏਡਜ਼ ਦੇ ਨਿਸ਼ਾਨ ਦੇ ਤੌਰ ਉੱਤੇ ਇਕ ਰਿਬਨ ਬਣਾਉਣ ਦਾ ਆਇਡੀਆ ਰੱਖਿਆ, ਬਾਕੀ ਰੰਗ ਦੀ ਚੋਣ ਖੂਨ  ਦੇ ਆਧਾਰ ਉੱਤੇ ਤੈਅ ਕੀਤੀ ਗਈ। ਯੂਨੀਸਫ ਦੀ ਇਕ ਰਿਪੋਰਟ ਦੇ ਮੁਤਾਬਕ ਭਾਰਤ ਵਿਚ 2017 ਤੱਕ ਕਰੀਬ 1.20 ਲੱਖ ਬੱਚੇ ਅਤੇ ਨੌਜਵਾਨ ਐਚਆਈਵੀ ਸੰਕਰਮਣ ਨਾਲ ਪੀੜਿਤ ਹਨ। ਵੀਰਵਾਰ ਨੂੰ ਜਾਰੀ ਯੂਨੀਸਫ ਦੀ ਰਿਪੋਰਟ ‘ਚਿਲਡਰਨ, ਐਚਆਈਵੀ ਅਤੇ ਏਡਜ਼ : ਦ ਵਰਲਡ ਇਨ 2030’ ਦੇ ਮੁਤਾਬਕ ਪਾਕਿਸਤਾਨ ਵਿਚ 5800, ਨੇਪਾਲ ਵਿਚ 1600 ਅਤੇ ਬੰਗਲਾ ਦੇਸ਼ ਵਿਚ (1000 ਤੋਂ ਘੱਟ) ਲੋਕ ਐਚਆਈਵੀ ਦਾ ਸ਼ਿਕਾਰ ਹਨ।

ਯੂਨੀਸਫ ਨੇ ਕਿਹਾ ਹੈ ਕਿ ਜੇਕਰ ਇਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤੇਜ ਨਹੀਂ ਕੀਤੀਆਂ ਗਈਆਂ ਤਾਂ 2030 ਤੱਕ ਹਰ ਦਿਨ ਦੁਨਿਆ ਭਰ ਵਿਚ ਏਡਜ਼ ਦੀ ਵਜ੍ਹਾ ਨਾਲ 80 ਨੌਜਵਾਨਾਂ ਦੀ ਮੌਤ ਹੋ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੱਖਣ ਏਸ਼ੀਆ ਨੇ ਬੱਚਿਆਂ, ਨੌਜਵਾਨਾਂ, ਗਰਭਵਤੀ ਔਰਤਾਂ ਅਤੇ ਮਾਤਾਵਾਂ ਵਿਚ ਐਚਆਈਵੀ ਦੀ ਰੋਕਥਾਮ ਲਈ ਜਰੂਰੀ ਕੋਸ਼ਿਸ਼ਾਂ ਕੀਤੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement