
ਜਿਥੇ ਪੰਜਾਬ `ਚ ਦਿਨ ਬ ਦਿਨ ਨਸ਼ੇ ਦੀ ਆਮਦ ਵੱਧ ਰਹੀ ਹੈ, ਉਥੇ ਹੀ ਪੰਜਾਬ ਦੇ ਨੌਜ਼ਵਾਨ ਨਸਿਆ ਦੇ
ਜਿਥੇ ਪੰਜਾਬ `ਚ ਦਿਨ ਬ ਦਿਨ ਨਸ਼ੇ ਦੀ ਆਮਦ ਵੱਧ ਰਹੀ ਹੈ, ਉਥੇ ਹੀ ਪੰਜਾਬ ਦੇ ਨੌਜ਼ਵਾਨ ਨਸਿਆ ਦੇ ਨਾਲ ਨਾਲ ਏਡਜ਼ ਦਾ ਸ਼ਿਕਾਰ ਵੀ ਹੋ ਰਹੇ ਹਨ। ਸੂਬੇ `ਚ ਏਡਜ਼ ਦੇ ਮਰੀਜਾਂ ਦੀ ਗਿਣਤੀ `ਚ ਕਈ ਗੁਣਾ ਵਾਧਾ ਹੋਇਆ ਹੈ। ਤੁਹਾਨੂੰ ਦਸ ਦੇਈਏ ਕੇ ਏਡਜ਼ ਵੀ ਉਹਨਾਂ ਨੌਜਵਾਨਾਂ ਨੂੰ ਹੋ ਰਹੀ ਹੈ ਜਿਹੜੇ ਕਾਫੀ ਸਮੇਂ ਤੋਂ ਨਸ਼ੇ ਦਾ ਸੇਵਨ ਕਰ ਰਹੇ ਸਨ।
drug
ਇਸ ਮੌਕੇ ਇਸ ਮਾਮਲੇ ਸਬੰਧੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਸ਼ੇੜੀ ਇਕੋ ਸਰਿੰਜ ਨੂੰ ਵਾਰ-ਵਾਰ ਵਰਤਦੇ ਹਨ। ਇਸ ਕਰਕੇ ਏਡਜ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਏਡਜ਼ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਿਆਂ ਦੇ ਨਾਲ ਕਾਲੇ ਪੀਲੀਏ ਦਾ ਇਲਾਜ ਵੀ ਹੋਏਗਾ।
injection
ਉਹਨਾਂ ਦਾ ਇਹ ਵੀ ਕਹਿਣਾ ਹੈ ਪੰਜਾਬ ਦੇ ਨੌਜਵਾਨ ਕਾਫੀ ਵੱਡੀ ਮਾਤਰਾ `ਚ ਨਸ਼ੇ ਦੇ ਆਦੀ ਹਨ। ਜਿਸ ਕਰਕੇ ਨੌਜਵਾਨਾਂ ਨੂੰ ਇਸ ਭਿਆਨਕ ਬਿਮਾਰੀ ਨੇ ਘੇਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਜ਼ਿਲ੍ਹੇ ਦੇ ਦਾਖਾ ਇਲਾਕੇ ਦੇ ਕੁਝ ਪਿੰਡਾਂ ਦਾ ਸਰਵੇ ਕਰਨ ਉਪਰੰਤ ਇਲਾਕੇ `ਚ 63 ਨਸ਼ੇੜੀਆਂ ਦੇ ਹਸਪਤਾਲਾਂ ਵਿਚ ਦਾਖਲੇ ਸਮੇਂ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਾ ਕਿ ਇਨ੍ਹਾਂ ’ਚੋਂ 55 ਮਰੀਜ਼ ਕਾਲੇ ਪੀਲੀਏ `ਤੇ 26 ਮਰੀਜ਼ ਏਡਜ਼ ਤੋਂ ਪੀੜਤ ਸਨ।
injection
ਮਰੀਜਾਂ ਨੂੰ ਕਿਹਾ ਗਿਆ ਹੈ ਕੇ ਉਹਨਾਂ ਦਾ ਇਲਾਜ਼ ਮੁਫ਼ਤ ਹੈ। ਤੇ ਜਲਦੀ ਤੋਂ ਜਲਦੀ ਇਲਾਜ਼ ਕਰਵਾਇਆ ਜਾਵੇ ਤਾ ਜੋ ਪੰਜਾਬ ਦੇ ਨੌਜਵਾਨਾਂ ਨੂੰ ਇਸ ਦਲਦਲ `ਚੋ ਕੱਢਿਆ ਜਾ ਸਕੇ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਮਨੋਰੋਗਾਂ ਦੇ ਸੇਵਾ-ਮੁਕਤ ਮਾਹਿਰਾਂ ਦੀਆਂ ਸੇਵਾਵਾਂ ਲੈਣ ਤੇ ਪ੍ਰਾਈਵੇਟ ਮਾਹਿਰਾਂ ਦੀਆਂ ਪੂਰਾ ਸਮਾਂ ਜਾਂ ਪਾਰਟ ਟਾਈਮ ਸੇਵਾਵਾਂ ਹਾਸਲ ਕਰਨ ਦੇ ਹੁਕਮ ਦਿੱਤੇ ਹਨ।ਉਹਨਾਂ ਦਾ ਕਹਿਣਾ ਹੈ ਸੂਬੇ `ਚ ਵੱਧ ਤੋਂ ਵੱਧ ਨਸ਼ਾ ਛਡਾਉ ਕੇਂਦਰ ਸਥਾਪਿਤ ਕੀਤੇ ਜਾਣਗੇ। ਜਿਸ ਕਾਰਨ ਪੀੜਤ ਵੱਡੀ ਮਾਤਰਾ `ਚ ਆਪਣਾ ਇਲਾਜ ਕਰਵਾ ਸਕਣਗੇ।