ਭਾਰਤ 'ਚ ਏਡਜ਼ ਪੀੜਤਾਂ ਦੀ ਗਿਣਤੀ ਘਟੀ : ਯੂਐਨ ਰਿਪੋਰਟ
Published : Jul 20, 2018, 5:01 pm IST
Updated : Jul 20, 2018, 5:01 pm IST
SHARE ARTICLE
HIV Test
HIV Test

ਭਾਰਤ ਵਿਚ ਐਚਆਈਵੀ ਇੰਫੈਕਸ਼ਨ ਦੇ ਨਵੇਂ, ਏਡਜ਼ ਦੇ ਕਾਰਨ ਮੌਤ ਅਤੇ ਐਚਆਈਵੀ ਇੰਫੈਕਟਡ ਲੋਕਾਂ ਦੀ ਗਿਣਤੀ ਸਾਲ 2010 ਤੋਂ 2017 ਦੇ ਵਿਚਕਾਰ ਘਟੀ ...

ਸੰਯੁਕਤ ਰਾਸ਼ਟਰ : ਭਾਰਤ ਵਿਚ ਐਚਆਈਵੀ ਇੰਫੈਕਸ਼ਨ ਦੇ ਨਵੇਂ, ਏਡਜ਼ ਦੇ ਕਾਰਨ ਮੌਤ ਅਤੇ ਐਚਆਈਵੀ ਇੰਫੈਕਟਡ ਲੋਕਾਂ ਦੀ ਗਿਣਤੀ ਸਾਲ 2010 ਤੋਂ 2017 ਦੇ ਵਿਚਕਾਰ ਘਟੀ ਹੈ। ਇਸ ਦਾ ਸਿਹਰਾ ਕੇਂਦਰ ਸਰਕਾਰ ਦੇ ਯਤਨਾਂ ਨੂੰ ਜਾਂਦਾ ਹੈ। ਇਹ ਖ਼ੁਲਾਸਾ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਕੀਤਾ ਗਿਆ ਹੈ। ਏਡਜ਼ 'ਤੇ ਸੰਯੁਕਤ ਰਾਸ਼ਟਰ ਦੀ ਸਾਂਝੀ ਏਜੰਸੀ ਦੀ ਮਾਈਲਸ ਟੂ ਗੋ-ਕਲੋਜਿੰਗ ਗੈਪਸ, ਬ੍ਰੇਕਿੰਗ ਬੈਰੀਅਰਸ, ਰਾਈਟਿੰਗ ਇੰਜਸਿਟਸੇਜ, ਨਾਂਅ ਦੀ ਇਸ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਅਜਿਹੇ ਮਾਮਲੇ ਵਧੇ ਹਨ। 

AIDSAIDSਇਸ ਵਿਚ ਕਿਹਾ ਗਿਆ ਹੈ ਕਿ ਏਸ਼ੀਆ ਅਤੇ ਪ੍ਰਸ਼ਾਂਤ ਖੇਤਰਾਂ ਨੇ ਐਚਆਈਵੀ ਦੇ ਵਿਰੁਧ ਪ੍ਰਭਾਵੀ ਕਦਮ ਉਠਾਏ ਹਨ। ਸਾਲ 2010 ਤੋਂ 2017 ਦੇ ਵਿਚਕਾਰ ਆਬਾਦੀ ਤਕ ਪਹੁੰਚ 'ਤੇ ਕੇਂਦਰਤ ਯਤਨਾਂ ਦੇ ਚਲਦੇ ਕੰਬੋਡੀਆ, ਭਾਰਤ, ਮਿਆਮਾ, ਥਾਈਲੈਂਡ ਅਤੇ ਵੀਅਤਨਾਮ ਵਿਚ ਐਚਆਈਵੀ ਇੰਫੈਕਸ਼ਨ ਦੇ ਮਾਮਲਿਆਂ ਵਿਚ ਜ਼ਿਕਰਯੋਗ ਕਮੀ ਆਈ ਹੈ। ਹਾਲਾਂਕਿ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਸਾਰਕ ਪੱਧਰ 'ਤੇ ਐਚਆਈਵੀ ਦੇ ਨਵੇਂ ਇੰਫੈਕਸ਼ਨ ਵਿਚ ਓਨੀ ਤੇਜ਼ੀ ਨਾਲ ਕਮੀ ਨਹੀਂ ਆ ਰਹੀ। 

HIV TestHIV Testਇਸ ਤੋਂ ਇਲਾਵਾ ਪਾਕਿਸਤਾਨ ਅਤੇ ਫਿਲੀਪੀਨ ਵਿਚ ਇਹ ਇੰਫੈਕਸ਼ਨ ਫੈਲ ਰਿਹਾ ਹੈ। ਭਾਰਤ ਵਿਚ ਸਾਲ 2010 ਵਿਚ ਐਚਆਈਵੀ ਇੰਫੈਕਸ਼ਨ ਦੇ 1,20,000 ਮਾਮਲੇ ਸਨ ਜੋ ਸਾਲ 2017 ਵਿਚ ਘਟ ਕੇ 88000 ਰਹਿ ਗਏ। ਇਸ ਸਮੇਂ ਵਿਚ ਏਡਜ਼ ਦੇ ਕਾਰਨ ਹੋਣ ਵਾਲੀਆਂ ਮੌਤਾਂ 1,60,000 ਤੋਂ ਘਟ ਕੇ 69000 ਰਹਿ ਗਈ ਜਦਕਿ ਐਚਆਈਵੀ ਪੀੜਤ ਲੋਕਾਂ ਦੀ ਗਿਣਤੀ 23,00,000 ਤੋਂ ਘਟ ਕੇ 21,00,000 ਰਹਿ ਗਈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਨੇ ਵਿਸ਼ੇਸ਼ ਸੁਰੱਖਿਆ ਰਣਨੀਤੀ, ਨੀਤੀ ਜਾਂ ਰੂਪ-ਰੇਖਾ ਬਣਾਈ ਅਤੇ ਇਸ ਨੂੰ ਲਾਗੂ ਕੀਤਾ। 

HIV Blood TestHIV Blood Testਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੁਆਰਾ ਜਾਰੀ ਇਕ ਰਿਪੋਰਟ ਮੁਤਾਬਕ ਸੰਸਾਰਕ ਰੂਪ ਨਾਲ 2000 ਅਤੇ 2014 ਦੇ ਵਿਚਕਾਰ ਐਚਆਈਵੀ ਦੇ ਨਵੇਂ ਪੀੜਤਾਂ ਵਿਚ 35 ਫ਼ੀਸਦੀ ਦੀ ਅਤੇ ਏਡਜ਼ ਨਾਲ ਜੁੜੀਆਂ ਮੌਤਾਂ ਵਿਚ 41 ਫ਼ੀਸਦੀ ਦੀ ਕਮੀ ਆਈ ਹੈ ਅਤੇ 2030 ਤਕ ਵਿਸ਼ਵ ਏਡਜ਼ ਦੀ ਮਹਾਂਮਾਰੀ ਨੂੰ ਖ਼ਤਮ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਇਸੇ ਰਿਪੋਰਟ ਦੇ ਅਨੁਸਾਰ ਇਸ ਸਮੇਂ ਵਿਚ ਭਾਰਤ ਐਚਆਈਵੀ ਪੀੜਤਾਂ ਦੇ ਨਵੇਂ ਮਾਮਲਿਆਂ ਵਿਚ 20 ਫ਼ੀਸਦੀ ਤੋਂ ਜ਼ਿਆਦਾ ਦੀ ਕਮੀ ਲਿਆ ਕੇ ਇਸ ਵਾਇਰਸ ਦੇ ਪ੍ਰਕੋਪ ਨੂੰ ਕਾਬੂ ਕਰਨ ਵਿਚ ਸਫ਼ਲ ਰਿਹਾ ਹੈ। 

HIV HIVਇਹ ਰਿਪੋਰਟ ਪਹਿਲਾਂ ਯੂਐਨ ਏਡਜ਼ ਯੂਨਾਇਟਡ ਨੇਸ਼ਨਜ਼ ਪ੍ਰੋਗਰਾਮ ਆਨ ਐਚਆਈਵੀ (ਏਡਜ਼) ਦੁਆਰਾ ਅਦੀਸ ਅਬਾਬਾ ਵਿਚ ਜਾਰੀ ਕੀਤੀ ਗਈ ਸੀ।   ਯੂਐਨ ਦੀ ਪਹਿਲੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਐਚਆਈਵੀ ਦੇ ਪ੍ਰਸਾਰ ਨੂੰ ਰੋਕਣ ਲਈ ਜੋ ਟੀਚਾ ਐਮਡੀਜੀ ਤਹਿਤ ਤੈਅ ਕੀਤਾ ਗਿਆ ਸੀ, ਵਿਸ਼ਵ ਨੇ ਉਸ ਤੋਂ ਕਿਤੇ ਅੱਗੇ ਦੇ ਟੀਚੇ ਨੂੰ ਹਾਸਲ ਕੀਤਾ ਹੈ। 

HIV petientHIV petientਸੰਸਾਰਕ ਰੂਪ ਨਾਲ ਐਚਆਈਵੀ ਦੇ ਨਵੇਂ ਪੀੜਤਾਂ ਵਿਚ 35 ਫ਼ੀਸਦੀ ਦੀ ਅਤੇ ਏਡਜ਼ ਨਾਲ ਜੁੜੀਆਂ ਮੌਤਾਂ ਵਿਚ 41 ਫ਼ੀਸਦੀ ਦੀ ਕਮੀ ਆਈ ਹੈ। ਸੰਸਾਰ ਵਿਚ ਐਚਆਈਵੀ ਦੇ ਪ੍ਰਤੀ ਕੰਟਰੋਲ ਪ੍ਰਤੀਕਿਰਿਆ ਦੇ ਚਲਦਿਆਂ ਸਾਲ 2000 ਦੇ ਬਾਅਦ ਤੋਂ ਹੁਣ ਤਕ ਨਵੇਂ ਇੰਫੈਕਸ਼ਨ ਦੇ ਤਿੰਨ ਕਰੋੜ ਅਤੇ ਏਡਜ਼ ਨਾਲ ਜੁੜੀਆਂ ਮੌਤਾਂ ਦੇ ਲਗਭਗ 80 ਲੱਖ ਮਾਮਲਿਆਂ 'ਤੇ ਰੋਕ ਲਗਾਈ ਜਾ ਸਕੀ। 

HIV AIDSHIV AIDSਪਹਿਲੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਸੰਸਾਰ ਵਿਚ ਡੇਢ ਕਰੋੜ ਲੋਕਾਂ ਵਲੋਂ ਐਚਆਈਵੀ ਦਾ ਇਲਾਜ ਕਰਵਾਉਣਾ ਇਸ ਗੱਲ ਦਾ ਸੰਕੇਤ ਹੈ ਕਿ ਵਿਸ਼ਵ ਏਡਜ਼ ਮੁਕਤ ਭਵਿੱਖ ਦੀ ਦਿਸ਼ਾ ਵਿਚ ਵਧ ਰਿਹਾ ਹੈ। ਵਿਸ਼ਵ ਵਿਚ ਐਚਆਈਵੀ ਤੋਂ ਪੀੜਤ ਸਾਰੀਆਂ ਗਰਭਵਤੀ ਔਰਤਾਂ ਵਿਚੋਂ ਲਗਭਗ 75 ਫ਼ੀਸਦੀ ਦੀ ਪਹੁੰਚ ਐਂਟੀਰੈਟ੍ਰੋਵਾਇਰਲ ਦਵਾਈਆਂ ਤਕ ਹੈ। ਇਹ ਦਵਾਈਆਂ ਉਨ੍ਹਾਂ ਦੇ ਅਪਣੇ ਜੀਵਨ ਦੀ ਗੁਣਵਤਾ ਸੁਧਾਰਨ ਦੇ ਨਾਲ-ਨਾਲ ਉਨ੍ਹਾਂ ਦੇ ਬੱਚਿਆਂ ਨੂੰ ਵੀ ਐਚਆਈਵੀ ਤੋਂ ਮੁਕਤ ਰਖਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement