ਇੱਕ ਪਾਸੇ ਜਿੱਥੇ ਪੰਜਾਬ ਦੀ ਪੇਂਡੂ ਅਰਥ ਵਿਵਸਥਾ ਖੇਤੀ ਸੰਕਟ ਨਾਲ ਜੂਝ ਰਹੀ, ਉੱਥੇ ਹੀ ਫੋਕੀ ਟੌਰ੍ਹ ਤਹਿਤ ਵਿਆਹਾਂ ਤੇ ਹੋਰ ਕਾਰਜ ਵਿਹਾਰਾਂ ਤੇ ਅੰਤਾਂ ਦੇ ਖ਼ਰਚੇ..
ਚੰਡੀਗੜ੍ਹ : ਇੱਕ ਪਾਸੇ ਜਿੱਥੇ ਪੰਜਾਬ ਦੀ ਪੇਂਡੂ ਅਰਥ ਵਿਵਸਥਾ ਖੇਤੀ ਸੰਕਟ ਨਾਲ ਜੂਝ ਰਹੀ, ਉੱਥੇ ਹੀ ਫੋਕੀ ਟੌਰ੍ਹ ਤਹਿਤ ਵਿਆਹਾਂ ਤੇ ਹੋਰ ਕਾਰਜ ਵਿਹਾਰਾਂ ਤੇ ਅੰਤਾਂ ਦੇ ਖ਼ਰਚੇ ਕੀਤੇ ਜਾਂਦੇ ਹਨ। ਅਜਿਹੇ ਖ਼ਰਚੇ ਹੋਰ ਪਰੇਸ਼ਾਨੀ ਖੜ੍ਹੇ ਕਰ ਦਿੰਦੇ ਹਨ ਪਰ ਅਜਿਹੇ ਹਾਲਤਾਂ ਵਿੱਚ ਕੁੱਝ ਜਾਗਰੂਕ ਨੌਜਵਾਨ ਸਮਾਜ ਨੂੰ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕਰਦੇ ਹਨ।
ਕੁੱਝ ਅਜਿਹਾ ਹੀ ਬੀਤੇ ਵੀਰਵਾਰ ਬਠਿੰਡਾ ਦੇ ਮੌੜ ਮੰਡੀ ਵਿੱਚ ਹੋਇਆ। ਜੀ ਹਾਂ ਇੱਥੇ ਇੱਕ ਨੌਜਵਾਨ ਲਾੜਾ ਬਿਨ੍ਹਾਂ ਦਹੇਜ ਤੋਂ ਖ਼ੁਦ ਸਾਈਕਲ ਚਲਾ ਕੇ ਆਪਣੀ ਲਾੜੀ ਨੂੰ ਵਿਆਹੁਣ ਉਸ ਦੇ ਪਿੰਡ ਪਹੁੰਚਿਆ।
ਬਿਨ੍ਹਾਂ ਬੈਂਡ ਬਾਜਿਆਂ ਦੇ ਉਹ 25 ਕਿੱਲੋ ਮੀਟਰ ਸਾਈਕਲ ਚਲਾ ਕੇ ਲਾੜੀ ਨੂੰ ਲੈਣ ਪਿੰਡ ਠੂਠੀਆਂ ਵਾਲੀ ਗੁਰਦੁਆਰਾ ਸਾਹਿਬ ਪਹੁੰਚਿਆ। ਇੰਨਾ ਹੀ ਨਹੀਂ ਲਾੜੀ ਰਮਨਦੀਪ ਵੀ ਲਾੜੇ ਦੇ ਸਾਈਕਲ 'ਤੇ ਹੀ ਵਿਦਾ ਹੋਈ। ਬਾਰਾਤ ਵਿੱਚ 12 ਲੋਕ ਸ਼ਾਮਲ ਸਨ।
ਲਾੜੇ ਗੁਰ ਬਖ਼ਸ਼ੀਸ਼ ਨੇ ਦੱਸਿਆ ਕਿ ਵਿਆਹ ਦੇ ਲਈ ਕਰਜ਼ ਲੈ ਕੇ ਦਿਖਾਵਾ ਕਰਨ ਦੀ ਬਜਾਏ ਉਸ ਪੈਸਿਆਂ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਵੀ ਫੋਕੀ ਲਿਫਾਫੇਬਾਜੀ ਛੱਡੇ ਅਜਿਹੇ ਕੰਮ ਕਰਨੇ ਚਾਹੀਦੇ ਹਨ।
ਇੰਨਾ ਹੀ ਨਹੀਂ ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਜੇਕਰ ਹਰ ਕਿਸੇ ਦੀ ਅਜਿਹੀ ਸੋਚ ਹੋ ਜਾਵੇ ਤਾਂ ਧੀਆਂ ਮਾਂ ਦੀਆਂ ਕੁੱਖਾਂ ਵਿੱਚ ਨਹੀਂ ਮਾਰੀਆਂ ਜਾਣਗੀਆਂ। ਉਹ ਚਾਹੁੰਦੇ ਹਨ ਕਿ ਵਿਆਹ ਸਾਦਗੀ ਨਾਲ ਹੀ ਹੋਣੇ ਚਾਹੀਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।