
ਵਾਤਾਵਰਨ ਪ੍ਰਤੀ ਲੋਕਾਂ 'ਚ ਜਾਗਰੂਕਤਾ ਲਿਆਉਣ ਲਈ ਸ਼ਹਿਰ ਦੇ ਇੱਕ ਪਰਿਵਾਰ ਨੇ ਵਿਆਹ 'ਚ ਕਾਰਡ ਦੀ ਜਗ੍ਹਾ ਗਮਲਿਆਂ 'ਤੇ ਲਾੜਾ-ਲਾੜੀ ਦਾ ਨਾਮ ਅਤੇ ਪ੍ਰੋਗਰਾਮ
ਭੋਪਾਲ : ਵਾਤਾਵਰਨ ਪ੍ਰਤੀ ਲੋਕਾਂ 'ਚ ਜਾਗਰੂਕਤਾ ਲਿਆਉਣ ਲਈ ਸ਼ਹਿਰ ਦੇ ਇੱਕ ਪਰਿਵਾਰ ਨੇ ਵਿਆਹ 'ਚ ਕਾਰਡ ਦੀ ਜਗ੍ਹਾ ਗਮਲਿਆਂ 'ਤੇ ਲਾੜਾ-ਲਾੜੀ ਦਾ ਨਾਮ ਅਤੇ ਪ੍ਰੋਗਰਾਮ ਥਾਂ ਲਿਖਕੇ 400 ਲੋਕਾਂ ਨੂੰ ਸੱਦਾ ਭੇਜਿਆ। ਇਨ੍ਹਾਂ ਗਮਲਿਆਂ 'ਚ ਵੱਖਰੀ ਕਿਸਮ ਦੇ ਬੂਟੇ ਲੱਗੇ ਹੋਏ ਸਨ। ਇਨ੍ਹਾਂ ਨੂੰ ਅੱਠ ਮਹੀਨੇ ਪਹਿਲਾਂ ਲਗਾਇਆ ਗਿਆ ਸੀ।
unique flowerpot invitation card
ਭੋਪਾਲ ਦੇ ਤੁਲਸੀ ਨਗਰ ਵਿੱਚ ਰਹਿਣ ਵਾਲੇ ਰਾਜਕੁਮਾਰ ਕਨਕਨੇ ਦੇ ਪੁੱਤਰ ਪ੍ਰਾਸ਼ੂ ਦਾ ਵਿਆਹ 20 ਨਵੰਬਰ ਨੂੰ ਸੀ। ਪਹਿਲਾਂ ਪਰਿਵਾਰ ਨੇ ਸੋਚਿਆ ਕਿ ਵਿਆਹ ਦੇ ਕਾਰਡ ਵੰਡੇ ਜਾਣ। ਅਜਿਹੇ ਵਿੱਚ ਵੱਡੇ ਬੇਟੇ ਪ੍ਰਤੀਕ ਨੇ ਕਿਹਾ ਕਿ ਕਿਉਂ ਨਾ ਅਸੀ ਵਿਆਹ ਦੇ ਸੱਦੇ 'ਚ ਕੁੱਝ ਅਜਿਹਾ ਕਰੀਏ, ਜਿਸ ਨਾਲ ਲੋਕ ਵਾਤਾਵਰਨ ਪ੍ਰਤੀ ਜਾਗਰੂਕ ਹੋਣ।
unique flowerpot invitation card
ਪਰਿਵਾਰ ਨੇ ਫ਼ੈਸਲਾ ਲਿਆ ਕਿ 8 ਮਹੀਨੇ ਦੇ ਬੂਟੇ ਲੱਗੇ ਗਮਲਿਆਂ 'ਚ ਲਾੜਾ-ਲਾੜੀ ਅਤੇ ਪ੍ਰੋਗਰਾਮ ਥਾਂ ਦਾ ਨਾਮ ਛਪਵਾ ਕੇ ਲੋਕਾਂ ਨੂੰ ਸੱਦਾ ਭੇਜਿਆ ਜਾਵੇ। ਇਸਦੇ ਲਈ ਸਾਰੇ ਪਰਿਵਾਰ ਦੇ ਵਿੱਚ ਸਹਿਮਤੀ ਵੀ ਬਣ ਗਈ।
unique flowerpot invitation card
ਲੋਕਾਂ ਨੂੰ ਪਰਿਵਾਰ ਦਾ ਖਾਸ ਪਲ ਯਾਦ ਰਹੇਗਾ
ਵਿਚਾਰ ਇਹ ਵੀ ਸੀ ਕਿ ਲੋਕ ਕਾਰਡ ਲੈ ਕੇ ਭੁੱਲ ਜਾਂਦੇ ਹਨ ਪਰ ਜੇਕਰ ਇਹ ਗਮਲੇ ਉਨ੍ਹਾਂ ਦੇ ਘਰਾਂ ਵਿੱਚ ਰਹਿਣਗੇ ਤਾਂ ਸਾਡੇ ਪਰਿਵਾਰ ਦੇ ਇਸ ਖਾਸਪਲ ਨੂੰ ਹਮੇਸ਼ਾ ਯਾਦ ਰੱਖਣਗੇ। ਪ੍ਰਤੀਕ ਨੇ ਦੱਸਿਆ ਕਿ ਅਸੀਂ ਕਾਰਡ ਨਹੀਂ ਛਪਵਾਏ।
unique flowerpot invitation card
ਭੋਪਾਲ ਵਿੱਚ ਜਾਣਕਾਰਾਂ ਅਤੇ ਰਿਸ਼ਤੇਦਾਰਾਂ ਨੂੰ 400 ਗਮਲੇ ਦੇ ਕੇ ਵਿਆਹ ਦਾ ਬੁਲਾਵਾ ਭੇਜਿਆ। ਉਥੇ ਹੀ ਬਾਹਰ ਦੇ ਰਿਸ਼ਤੇਦਾਰਾਂ ਨੂੰ ਵੱਟਸਐਪ ਕੇ ਵਿਆਹ ਵਿੱਚ ਆਉਣ ਦਾ ਬੇਨਤੀ ਕੀਤੀ। ਇਹ ਪ੍ਰਯੋਗ ਕਾਫ਼ੀ ਸਫਲ ਰਿਹਾ ਅਤੇ ਲੋਕਾਂ ਨੇ ਇਸਨੂੰ ਖੂਬ ਸਰਾਹਿਆ ਵੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।