ਇਹ ਵਿਅਕਤੀ ਹੋਰਾਂ ਲਈ ਬਣਿਆ ਮਿਸਾਲ! ਬਹਾਦਰੀ ਤੇ ਜ਼ਿੰਦਾਦਿਲੀ ਦੇਖ ਰਹਿ ਜਾਓਗੇ ਹੈਰਾਨ!  
Published : Dec 1, 2019, 2:33 pm IST
Updated : Dec 1, 2019, 2:33 pm IST
SHARE ARTICLE
A specially man working panchayat office
A specially man working panchayat office

ਬਲਰਾਮਪੁਰ ਸਥਿਤ ਸ਼ੰਕਰਗੜ੍ਹ ਪੰਚਾਇਤ ਦਫਤਰ ਵਿਚ ਉਹ ਕੰਪਿਊਟਰ ਆਪਰੇਟਰ ਦੀ ਨੌਕਰੀ ਕਰਦੇ ਹਨ।

ਬਲਰਾਮਪੁਰ: 'ਹਿੰਮਤ ਅੱਗੇ ਲੱਛਮੀ ਤੇ ਪੱਖੇ ਅੱਗੇ ਪੌਣ' ਕਾਹਵਤ ਨੂੰ ਹਕੀਕਤ ਵਿਚ ਬਦਲ ਰਿਹਾ ਹੈ ਬਲਰਾਮਪੁਰ ਦਾ ਇਹ ਵਿਅਕਤੀ, ਜਿਹੜਾ ਅਪਾਹਜ ਹੋਣ ਦੇ ਬਾਵਜੂਦ ਮਿਹਨਤ ਨਾਲ ਕਮਾਈ ਰੋਟੀ ਨਾਲ ਆਪਣਾ ਢਿੱਡ ਭਰ ਰਿਹਾ ਹੈ। ਇਸ ਦੀ ਹਿਮਤ ਦੇਖ ਕੇ ਹੋਰਨਾਂ ਨੂੰ ਵੀ ਹਿੰਮਤ ਮਿਲਦੀ ਹੈ। ਛੱਤੀਗਸੜ੍ਹ ਦੇ ਬਲਰਾਮਪੁਰ ਦੇ ਆਸ਼ੀਸ਼ ਦੇ ਬਚਪਨ ਤੋਂ ਹੀ ਦੋਵੇਂ ਹੱਥ ਅਤੇ ਪੈਰ ਨਹੀਂ ਹਨ ਪਰ ਉਹ ਆਪਣੇ ਘਰ 'ਚ ਇਕੱਲੇ ਕਮਾਉਣ ਵਾਲੇ ਹਨ।

PhotoPhoto ਬਲਰਾਮਪੁਰ ਸਥਿਤ ਸ਼ੰਕਰਗੜ੍ਹ ਪੰਚਾਇਤ ਦਫਤਰ ਵਿਚ ਉਹ ਕੰਪਿਊਟਰ ਆਪਰੇਟਰ ਦੀ ਨੌਕਰੀ ਕਰਦੇ ਹਨ। ਆਸ਼ੀਸ਼ ਨੇ ਦੱਸਿਆ ਕਿ ਮੇਰੇ ਬਚਪਨ ਤੋਂ ਹੀ ਦੋਵੇਂ ਹੱਥ ਅਤੇ ਪੈਰ ਨਹੀਂ ਹਨ। ਮੈਂ ਆਪਣੀ ਪੜ੍ਹਾਈ ਦੇ ਨਾਲ ਹੀ ਇਹ ਨੌਕਰੀ ਵੀ ਕਰਦਾ ਹਾਂ। ਆਸ਼ੀਸ਼ ਨੂੰ ਦੇਖਣ ਵਾਲੇ ਵੀ ਉਨ੍ਹਾਂ ਨੂੰ ਅਜਿਹੇ ਹਾਲਾਤ ਵਿਚ ਵੀ ਕੰਮ ਕਰਦੇ ਦੇਖ ਕੇ ਹੈਰਾਨ ਹੋ ਜਾਂਦੇ ਹਨ। ਬਲਰਾਮਪੁਰ ਦੇ ਜ਼ਿਲਾ ਕਲੈਕਟਰ ਸੰਜੀਵ ਕੁਮਾਰ ਝਾਅ ਨੇ ਕਿਹਾ ਕਿ ਆਸ਼ੀਸ਼ ਕਈ ਲੋਕਾਂ ਲਈ ਪ੍ਰੇਰਣਾ ਬਣਿਆ ਹੈ।

PhotoPhotoਉਹ ਆਪਣਾ ਸਾਰਾ ਕੰਮ ਖੁਦ ਕਰਦੇ ਹਨ। ਵੱਡੀ ਗੱਲ ਕਿ ਉਹ ਆਪਣੀ ਰੋਜ਼ੀ-ਰੋਟੀ ਲਈ ਕਿਸੇ 'ਤੇ ਨਿਰਭਰ ਨਹੀਂ ਹਨ। ਮੈਂ ਖੇਤਰ ਅਧਿਕਾਰੀ ਨੂੰ ਉਨ੍ਹਾਂ ਦੇ ਪਿਤਾ ਨੂੰ ਵੀ ਨੌਕਰੀ ਦੇਣ ਲਈ ਕਿਹਾ ਹੈ, ਜੋ ਫਿਲਹਾਲ ਆਸ਼ੀਸ਼ ਦੀ ਮਦਦ ਕਰਦੇ ਹਨ। ਦਸ ਦਈਏ ਕਿ ਪਟਿਆਲਾ ਦੇ ਮਾਲ ਰੋਡ 'ਤੇ ਇਕ ਹੱਥ ਨਾਲ ਹੀ ਟੋਕਰੇ ਬਣਾਉਣ ਵਾਲੇ ਅਜੈਬ ਸਿੰਘ ਨੂੰ ਟੋਕਰੇ ਬਣਾਉਂਦਾ ਵੇਖ ਹਰ ਕੋਈ ਇਸ ਦੀ ਹਿੰਮਤ ਦੀ ਸ਼ਲਾਘਾ ਕਰਦਾ ਹੈ।

PhotoPhotoਇਕ ਹੱਥ ਨਾ ਹੋਣ ਦੇ ਬਾਵਜੂਦ ਅਜੈਬ ਸਿੰਘ ਆਪ ਹੀ ਤੂਤ ਦੀਆਂ ਲੱਕੜਾਂ ਵੱਢ ਕੇ ਲਿਆਉਂਦਾ ਹੈ, ਉਨ੍ਹਾਂ ਨੂੰ ਛਾਂਗਦਾ ਹੈ ਅਤੇ ਫਿਰ ਬਿਨਾਂ ਕਿਸੇ ਦੀ ਮਦਦ ਤੋਂ ਇਨ੍ਹਾਂ ਛਮਕਾਂ ਨਾਲ ਟੋਕਰੇ ਬੁਣਦਾ ਹੈ। ਪਿੱਛੋਂ ਮਾਨਸਾ ਦੇ ਪਿੰਡ ਸੰਗਾ ਦਾ ਰਹਿਣ ਵਾਲਾ ਅਜੈਬ ਸਿੰਘ ਉਨ੍ਹਾਂ ਹਜ਼ਾਰਾਂ ਲੋਕਾਂ ਲਈ ਮਿਸਾਲ ਹੈ ਜਿਹੜੇ ਹੱਥ ਪੈਰ ਸਲਾਮਤ ਹੋਣ ਦੇ ਬਾਵਜੂਦ ਭੀਖ ਮੰਗ ਕੇ ਗੁਜ਼ਾਰਾ ਕਰਦੇ ਹਨ।

PhotoPhoto13 ਸਾਲ ਪਹਿਲਾਂ ਖੇਤਾਂ ਵਿਚ ਕੰਮ ਕਰਦੇ ਸਮੇਂ ਅਜੈਬ ਸਿੰਘ ਦੀ ਬਾਂਹ ਕੱਟੀ ਗਈ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਟੋਕਰੇ ਬਣਾਉਣ ਦੇ ਆਪਣੇ ਹੁਨਰ ਨੂੰ ਧੰਦਾ ਬਣਾ ਕੇ ਗਰੀਬੀ ਨਾਲ ਲੜਨ ਦਾ ਫੈਸਲਾ ਕੀਤਾ। ਅਜੈਬ ਸਿੰਘ ਦਿਨ ਵਿਚ 3 ਤੋਂ 4 ਟੋਕਰੇ ਬਣਾ ਲੈਂਦਾ ਹੈ, ਜਿਸ ਨੂੰ ਵੇਚ ਕੇ ਉਹ ਪਰਿਵਾਰ ਲਈ ਦਾਲ-ਰੋਟੀ ਦਾ ਪ੍ਰਬੰਧ ਕਰਦਾ ਹੈ। ਅਜੈਬ ਸਿੰਘ ਉਨ੍ਹਾਂ ਨੌਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਹੈ ਜਿਹੜੇ ਕੰਮ ਨਾ ਹੋਣ ਦਾ ਬਹਾਨਾ ਲਗਾ ਕੇ ਜਾਂ ਤਾਂ ਗਲਤ ਰਾਹੇ ਪੈ ਜਾਂਦੇ ਹਨ ਅਤੇ ਜਾਂ ਫਿਰ ਦੂਜਿਆਂ 'ਤੇ ਬੋਝ ਬਣ ਜਾਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Uttar Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement