
ਟੈਂਕ ਅਤੇ ਹਥਿਆਰਾਂ ਦੀ ਲਗਾਈ ਜਾਣੀ ਹੈ ਪ੍ਰਦਰਸ਼ਨੀ
ਲਖਨਉ : ਦਸੰਬਰ ਵਿਚ ਹੋਣ ਵਾਲੇ ਡਿਫੈਂਸ ਐਕਸਪੋ ਦੇ ਲਈ ਗੋਤਮੀ ਨੇੜੇ ਦੇ ਲਗਭਗ 65 ਹਜ਼ਾਰ ਦਰਖ਼ਤ ਵੱਢੇ ਜਾਣ ਦੀ ਖਬਰ ਤੋਂ ਬਾਅਦ ਯੋਗੀ ਅਦਿਤਆਨਾਥ ਦੀ ਸਰਕਾਰ ਹਰਕਤ ਵਿਚ ਆਈ ਹੈ। ਲਖਨਉ ਨਗਰ ਨਿਗਮ ਵੱਲੋਂ ਇਕ ਸਰਕਾਰੀ ਨਿਰਦੇਸ਼ ਦੇ ਨਾਲ-ਨਾਲ ਇਸ ਗੱਲ ਨੂੰ ਲੈ ਕੇ ਸਫ਼ਾਈ ਦਿੱਤੀ ਗਈ ਹੈ ਕਿ 65 ਹਜ਼ਾਰ ਦਰਖ਼ਤ ਕੱਟੇ ਜਾਣ ਦੀ ਗੱਲ ਗਲ਼ਤ ਅਤੇ ਤੱਥਾ ਤੋਂ ਪਰ੍ਹੇ ਹੈ। ਡਿਫੈਂਸ ਐਕਸਪੋ ਦੇ ਲਈ ਕੋਈ ਦਰਖ਼ਤ ਨਹੀਂ ਕੱਟਿਆ ਜਾਵੇਗਾ ਬਲਕਿ ਗੋਤਮੀ ਕਿਨਾਰੇ ਲੱਗੇ ਛੋਟੇ-ਛੋਟੇ ਦਰਖ਼ਤਾਂ ਨੂੰ ਨਗਰ ਨਿਗਮ ਕੁੱਝ ਦਿਨ ਦੇ ਲਈ ਦੂਜੀ ਥਾਵਾਂ ‘ਤੇ ਸ਼ਿਫ਼ਟ ਕਰੇਗੀ ਤਾਂਕਿ ਡਿਫੈਂਸ ਐਕਸਪੋ ਵਿਚ ਲਗਾਏ ਜਾ ਰਹੇ ਟੈਂਕ ਅਤੇ ਦੂਜੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾ ਸਕੇ।
File Photo
ਸਰਕਾਰੀ ਗਲਿਆਰਿਆਂ ਤੋਂ ਲੈ ਕੇ ਮੀਡੀਆ ਵਿਚ ਇਸ ਗੱਲ ਦੀ ਚਰਚਾ ਤੇਜ਼ ਸੀ ਕਿ ਸਰਕਾਰ ਗੋਤਮੀ ਦੇ ਨੇੜੇ ਲੱਗੇ 65 ਹਜ਼ਾਰ ਦਰਖ਼ਤਾਂ ਨੂੰ ਵੱਢਣ ਜਾ ਰਹੀ ਹੈ ਪਰ ਸਰਕਾਰ ਨੇ ਇਸ ਬਾਰੇ ਆਪਣੀ ਸਫ਼ਾਈ ਜਾਰੀ ਕੀਤੀ ਹੈ।
File Photo
ਨਗਰ ਨਿਗਮ ਛੋਟੇ ਅਤੇ ਸਜਾਵਟ ਵਾਲੇ ਦਰਖ਼ਤਾਂ ਨੂੰ ਉੱਥੋਂ ਹਟਾ ਕੇ ਸ਼ਹਿਰ ਦੀ ਵੱਖ-ਵੱਖ ਨਰਸਰੀਆਂ ਵਿਚ ਰੱਖੇਗਾ ਅਤੇ ਜਦੋਂ ਡਿਫੈਂਸ ਐਕਸਪੋ ਖ਼ਤਮ ਹੋਵੇਗੀ ਤਾਂ ਉਸਨੂੰ ਦੁਬਾਰਾ ਗੋਤਮੀ ਕਿਨਾਰੇ ਰਿਵਰ ਫਰੰਟ ‘ਤੇ ਵਾਪਸ ਲਗਾ ਦਿੱਤਾ ਜਾਵੇਗਾ। ਦਰਅਸਲ ਗੋਤਮ ਕਿਨਾਰੇ ਅਤੇ ਰਿਵਰ ਫਰੰਟ ਦੇ ਕੋਲ ਟੈਂਕ ਦੜਾਉਣ ਲਈ ਇਕ ਚੋੜੀ ਪੱਟੀ ਬਣਾਈ ਜਾ ਰਹੀ ਹੈ ਜਿਸ ‘ਤੇ ਟੈਂਕਾ ਦੀ ਪ੍ਰਦਰਸ਼ਨੀ ਲੱਗੇਗੀ ਜੋ ਡਿਫੈਂਸ ਦਾ ਬਹੁਤ ਹੀ ਆਕਰਸ਼ਕ ਸਮਾਗਮ ਹੋਵੇਗਾ।
File Photo
ਸਰਕਾਰ ਦਾ ਮੰਨਣਾ ਹੈ ਕਿ ਅਜਿਹੇ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਰਿਵਰ ਫਰੰਟ ਨੇੜੇ ਦੇ ਸਜਾਵਟੀ ਦਰਖ਼ਤਾਂ ਨੂੰ ਕੁੱਝ ਸਮੇਂ ਲਈ ਦੂਜੇ ਸਥਾਨਾਂ ਜਾਂ ਨਰਸਰੀਆਂ ਵਿਚ ਰੱਖਿਆ ਜਾਵੇਗਾ ਅਤੇ ਵਾਪਸ ਡਿਫੈਂਸ ਐਕਸਪੋ ਖ਼ਤਮ ਹੋਣ ਤੋਂ ਬਾਅਦ ਗੋਤਮੀ ਨਗਰ ਦੇ ਨੇੜੇ ਲਗਾ ਦਿੱਤਾ ਜਾਵੇਗਾ।