ਨਵੇਂ ਸਾਲ ਦੇ ਪਹਿਲੇ ਦਿਨ ਭਾਰਤ ਵਿਚ ਲਗਭਗ 70 ਹਜ਼ਾਰ ਬੱਚਿਆਂ ਦਾ ਜਨਮ
Published : Jan 2, 2019, 10:41 am IST
Updated : Jan 2, 2019, 10:41 am IST
SHARE ARTICLE
About 70,000 children were born in India on the first day of the new year
About 70,000 children were born in India on the first day of the new year

ਦੁਨੀਆਂ ਭਰ ਵਿਚ 3,95,072 ਬੱਚਿਆਂ ਦਾ ਜਨਮ....

ਨਵੀਂ ਦਿੱਲੀ : ਯੂਨੀਸੈਫ਼ ਨੇ ਕਿਹਾ ਹੈ ਕਿ ਭਾਰਤ ਵਿਚ ਨਵੇਂ ਸਾਲ ਦੇ ਪਹਿਲੇ ਦਿਨ 69,944 ਬੱਚੇ ਜਨਮ ਲੈਣਗੇ। ਇਹ ਗਿਣਤੀ ਦੁਨੀਆਂ ਵਿਚ ਸੱਭ ਤੋਂ ਜ਼ਿਆਦਾ ਹੋਵੇਗੀ। ਸੰਯੁਕਤ ਰਾਸ਼ਟਰ ਬਾਲ ਕੋਸ਼ ਨੇ ਰੀਪੋਰਟ ਵਿਚ ਕਿਹਾ ਕਿ ਭਾਰਤ ਮਗਰੋਂ ਚੀਨ ਦਾ ਸਥਾਨ ਹੋਵੇਗਾ ਜਿਥੇ 44940 ਬੱਚਿਆਂ ਦਾ ਜਨਮ ਹੋਵੇਗਾ ਅਤੇ ਨਾਇਜੀਰੀਆ ਵਿਚ 25,685 ਬੱਚੇ ਜਨਮ ਲੈਣਗੇ। ਬਾਲ ਅਧਿਕਾਰਾਂ ਨਾਲ ਸਬੰਧਤ ਤਜਵੀਜ਼ ਅਪਣਾਉਣ ਦੀ 2019 ਵਿਚ 39ਵੀਂ ਵਰ੍ਹੇਗੰਢ ਹੈ। ਇਸ ਮੌਕੇ ਯੂਨੀਸੈਫ਼ ਪੂਰੇ ਸਾਲ ਦੁਨੀਆਂ ਭਰ ਵਿਚ ਪ੍ਰੋਗਰਾਮ ਕਰੇਗਾ।

ਯੂਨੀਸੈਫ਼ ਦੀ ਅਧਿਕਾਰੀ ਚਾਰਲਟ ਪੇਟਰੀ ਨੇ ਕਿਹਾ ਕਿ ਨਵੇਂ ਸਾਲ ਮੌਕੇ ਸਾਰਿਆਂ ਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਹਰ ਬੱਚੇ ਦੇ ਹਰ ਹੱਕ ਨੂੰ ਪੂਰਾ ਕੀਤਾ ਜਾਵੇ ਅਤੇ ਇਸ ਦੀ ਸ਼ੁਰੂਆਤ ਜਿਊਂਦੇ ਰਹਿਣ ਦੇ ਅਧਿਕਾਰ ਤੋਂ ਹੋਵੇ। ਉਨ੍ਹਾਂ ਕਿਹਾ ਕਿ ਜੇ ਅਸੀਂ ਸਥਾਨਕ ਸਿਹਤ ਕਾਮਿਆਂ ਨੂੰ ਸਿਖਲਾਈ ਦੇ ਕੇ ਉਪਕਰਨਾਂ ਨਾਲ ਲੈਸ ਕਰਦੇ ਹਾਂ ਤਾਂ ਅਸੀਂ ਲੱਖਾਂ ਬੱਚਿਆਂ ਨੂੰ ਬਚਾ ਸਕਦੇ ਹਾਂ।

ਯੂਨੀਸੈਫ਼ ਨੇ ਕਿਹਾ ਕਿ 2017 ਵਿਚ ਕਰੀਬ ਦਸ ਲੱਖ ਬੱਚਿਆਂ ਦੀ ਮੌਤ ਉਸੇ ਦਿਨ ਹੋ ਗਈ ਜਿਸ ਦਿਨ ਉਨ੍ਹਾਂ ਜਨਮ ਲਿਆ ਅਤੇ ਕਰੀਬ 25 ਲੱਖ ਬੱਚਿਆਂ ਦੀ ਮੌਤ ਅਪਣੇ ਪਹਿਲੇ ਮਹੀਨੇ ਵਿਚ ਹੀ ਹੋ ਗਈ। ਉਨ੍ਹਾਂ ਕਿਹਾ ਕਿ ਨਵੇਂ ਸਾਲ ਦੇ ਪਹਿਲੇ ਦਿਨ ਦੁਨੀਆਂ ਭਰ ਵਿਚ 3,95,072 ਬੱਚੇ ਪੈਦਾ ਹੋਣਗੇ ਜਿਨ੍ਹਾਂ ਵਿਚ 69,944 ਬੱਚੇ ਭਾਰਤ ਵਿਚ ਹੋਣਗੇ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement