
ਰਾਫੇਲ ਡੀਲ ਨੂੰ ਲੈ ਕੇ ਕਾਂਗਰਸ ਵਲੋਂ ਲਗਾਤਾਰ ਮੋਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ.ਹੁਣ ਇਸ ਡੀਲ 'ਤੇ ਇਕ ਆਡੀਓ ਕਲਿੱਪ ਜ਼ਰੀਏ ਕਾਂਗਜ
ਚੰਡੀਗੜ੍ਹ : ਰਾਫੇਲ ਡੀਲ ਨੂੰ ਲੈ ਕੇ ਕਾਂਗਰਸ ਵਲੋਂ ਲਗਾਤਾਰ ਮੋਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ...ਹੁਣ ਇਸ ਡੀਲ 'ਤੇ ਇਕ ਆਡੀਓ ਕਲਿੱਪ ਜ਼ਰੀਏ ਕਾਂਗਰਸ ਪਾਰਟੀ ਨੇ ਇਕ ਵਾਰ ਫਿਰ ਸਰਕਾਰ 'ਤੇ ਹਮਲਾ ਬੋਲਿਆ ਹੈ। ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਗੋਆ ਦੇ ਮੰਤਰੀ ਮੰਡਲ ਵਿਚ ਸਾਬਕਾ ਰੱਖਿਆ ਮੰਤਰੀ ਅਤੇ ਮੌਜੂਦਾ ਮੁੱਖ ਮੰਤਰੀ ਮਨੋਹਰ ਪਰਿਕਰ ਨੇ ਰਾਫੇਲ ਡੀਲ ਦੇ ਰਹੱਸ 'ਤੇ ਕੁੱਝ ਅਹਿਮ ਜਾਣਕਾਰੀਆਂ ਦਿਤੀਆਂ ਸਨ ਜੋ ਉਨ੍ਹਾਂ ਦੇ ਹੀ ਮੰਤਰੀ ਵਿਸ਼ਵਜੀਤ ਰਾਣੇ ਨਾਲ ਕੀਤੀ ਗਈ ਗੱਲਬਾਤ ਵਿਚ ਕੈਦ ਹਨ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਇਹ ਆਡੀਓ ਸੁਣਾਈ।
Rafele Deal
ਗੌਰ ਕਰਨ ਵਾਲੀ ਗੱਲ ਹੈ ਕਿ ਇਹ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਰਾਫੇਲ ਮੁੱਦੇ 'ਤੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਕਾਂਗਰਸ ਨੇ ਅਪਣੇ ਬਿਆਨ ਵਿਚ ਕਿਹਾ ਕਿ ਗੋਆ ਦੇ ਮੰਤਰੀ ਦੀ ਗੱਲਬਾਤ ਤੋਂ ਸਾਫ਼ ਹੈ ਕਿ ਪਰਿਕਰ ਨੇ ਕਥਿਤ ਤੌਰ 'ਤੇ ਕਿਹਾ ਕਿ ਕੋਈ ਉਨ੍ਹਾਂ ਦਾ ਕੁੱਝ ਨਹੀਂ ਕਰ ਸਕਦਾ ਅਤੇ ਰਾਫੇਲ ਦੀਆਂ ਸਾਰੀਆਂ ਫਾਈਲਾਂ ਉਨ੍ਹਾਂ ਦੇ ਕੋਲ ਹਨ। ਫਿਲਹਾਲ ਸੁਰਜੇਵਾਲਾ ਦੇ ਇਸ ਦਾਅਵੇ ਨਾਲ ਰਾਫ਼ੇਲ ਮੁੱਦਾ ਇਕ ਵਾਰ ਫਿਰ ਤੋਂ ਗਰਮਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਮਾਮਲਾ ਕਿਸ ਕਰਵਟ ਰੰਗ ਬਦਲਦਾ ਹੈ?
Rafel Deal
''ਮੁੱਖ ਮੰਤਰੀ ਨੇ ਬੜਾ ਮਹੱਤਵਪੂਰਨ ਬਿਆਨ ਦਿਤਾ ਹੈ ਕਿ ਰਾਫ਼ੇਲ 'ਤੇ ਪੂਰੀ ਜਾਣਕਾਰੀ ਉਨ੍ਹਾਂ ਦੇ ਬੈੱਡਰੂਮ ਵਿਚ ਹੈ। ਤੁਸੀਂ ਇਸ ਗੱਲ ਨੂੰ ਕਿਸੇ ਤੋਂ ਵੀ ਕ੍ਰਾਸ ਚੈੱਕ ਕਰਵਾ ਸਕਦੇ ਹੋ ਜੋ ਕੈਬਨਿਟ ਮੀਟਿੰਗ ਵਿਚ ਸ਼ਾਮਲ ਰਿਹਾ ਹੋਵੇ। ਉਨ੍ਹਾਂ ਨੇ ਕਿਹਾ ਹੈ ਕਿ ਹਰ ਇਕ ਦਸਤਾਵੇਜ਼ ਉਨ੍ਹਾਂ ਦੇ ਕਮਰੇ ਵਿਚ ਹੈ।