
ਲੋਕਸਭਾ ਮੁਖੀ ਸੁਮਿਤਰਾ ਮਹਾਜਨ ਨੇ ਮੈਂਬਰਾਂ ਨੂੰ ਸਦਨ ਦੀ ਬੈਠਕ ਚਲਣ ਦੇਣ ਦੀ ਅਪੀਲ ਕੀਤੀ ਪਰ ਹੰਗਾਮਾ ਹੁੰਦਾ ਦੇਖ ਉਹਨਾਂ ਨੇ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰ ਦਿਤਾ।
ਨਵੀਂ ਦਿੱਲੀ : ਰਾਫੇਲ ਜਹਾਜ਼ ਸੌਦੇ ਦੀ ਸੰਯੁਕਤ ਸੰਸਦੀ ਕਮੇਟੀ ਤੋਂ ਜਾਂਚ ਦੀ ਕਾਂਗਰਸ ਮੈਂਬਰਾਂ ਦੀ ਮੰਗ ਸਮੇਤ ਹੋਰਨਾਂ ਵੱਖ-ਵੱਖ ਮੁੱਦਿਆਂ 'ਤੇ ਅਨਾਮੁਦਰਕ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਲੋਕਸਭਾ ਦੀ ਕਾਰਵਾਈ ਵਿਚ ਰੁਕਾਵਟ ਆਈ ਅਤੇ ਬੈਠਕ ਨੂੰ ਪ੍ਰਸ਼ਨਘੰਟਾ ਖਤਮ ਹੋਣ ਤੋਂ 10 ਮਿੰਟ ਪਹਿਲਾਂ ਮੁਲਤਵੀ ਕਰ ਦਿਤਾ ਗਿਆ। ਪ੍ਰਸ਼ਨਘੰਟਾ ਸ਼ੁਰੂ ਹੁੰਦਿਆ ਹੀ ਕਾਂਗਰਸ ਮੈਂਬਰ ਰਾਫੇਲ ਸੌਦੇ ਦੀ ਜਾਂਚ ਲਈ ਜੇਪੀਸੀ ਦੇ ਗਠਨ ਦੀ ਮੰਗ ਕਰਦੇ ਹੋਏ ਮੁਖੀ ਕੋਲ ਪਹੁੰਚੇ। ਤੇਦੇਪਾ ਮੈਂਬਰ ਵੀ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕਰਦੇ ਹੋਏ ਹੱਥਾਂ ਵਿਚ ਤਖ਼ਤੀਆਂ ਲੈ ਕੇ ਆ ਗਏ।
Rafale Deal:
ਕੁਝ ਦੇਰ ਬਾਅਦ ਅਨਾਮੁਦਰਕ ਮੈਂਬਰ ਵੀ ਕਾਵੇਰੀ ਨਦੀ 'ਤੇ ਬੰਨ੍ਹ ਦੀ ਉਸਾਰੀ ਨੂੰ ਰੋਕਣ ਦੀ ਮੰਗ ਕਰਦੇ ਹੋਏ ਮੁਖੀ ਦੀ ਚੇਅਰ ਕੋਲ ਆ ਗਏ। ਕਾਂਗਰਸ ਮੈਂਬਰਾਂ ਦੇ ਹੱਥਾਂ ਵਿਚ ਤਖ਼ਤੀਆਂ ਸਨ ਜਿਹਨਾਂ 'ਤੇ ' ਵੁਈ ਡਿਮਾਂਡ ਜੇਪੀਸੀ' ਅਤੇ ਹੋਰ ਨਾਰ੍ਹੇ ਲਿਖੇ ਹੋਏ ਸਨ। ਇਸੇ ਦੌਰਾਨ ਹੀ ਵੱਖ-ਵੱਖ ਸਵਾਲ ਪੁੱਛੇ ਗਏ ਅਤੇ ਸਬੰਧਤ ਮੰਤਰੀਆਂ ਨੇ ਉਹਨਾਂ ਦੇ ਜਵਾਬ ਦਿਤੇ। ਲੋਕਸਭਾ ਮੁਖੀ ਸੁਮਿਤਰਾ ਮਹਾਜਨ ਨੇ ਮੈਂਬਰਾਂ ਨੂੰ ਅਪਣੀਆਂ ਸੀਟਾਂ 'ਤੇ ਜਾਣ ਅਤੇ ਸਦਨ ਦੀ ਬੈਠਕ ਚਲਣ ਦੇਣ ਦੀ ਅਪੀਲ ਕੀਤੀ ਪਰ ਹੰਗਾਮਾ ਹੁੰਦਾ ਦੇਖ ਉਹਨਾਂ ਨੇ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰ ਦਿਤਾ।
Cauvery water dispute
ਦੱਸ ਦਈਏ ਕਿ ਸਰਦ ਰੁੱਤ ਸੈਸ਼ਨ ਦੌਰਾਨ ਰਾਜਸਭਾ ਦੀ ਕਾਰਵਾਈ ਲਗਾਤਾਰ ਰੁਕੀ ਹੋਣ ਕਾਰਨ ਵਿਰੋਧੀ ਦਲਾਂ ਨੇ ਸੱਤਾਧਾਰੀ ਪਾਰਟੀ ਨੂੰ ਦੋਸ਼ੀ ਠਹਿਰਾਇਆ ਹੈ। ਉਪਰਲੇ ਸਦਨ ਵਿਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਅਜ਼ਾਦ ਦੀ ਅਗਵਾਈ ਵਿਚ ਵਿਰੋਧੀ ਦਲਾਂ ਦੇ ਨੇਤਾਵਾਂ ਦੀ ਬੈਠਕ ਹੋਈ। ਇਸ ਵਿਚ ਕਾਰਵਾਈ ਰੋਕਣ ਨੂੰ ਲੈ ਕੇ ਸਦਨ ਵਿਚ ਸਥਿਤੀ ਨੂੰ ਸਪਸ਼ਟ ਕਰਨ 'ਤੇ ਵਿਚਾਰ-ਵਟਾਂਦਰਾ ਹੋਇਆ।
Ghulam Nabi Azad
ਸਰਕਾਰ ਵੱਲੋਂ ਉਪਰਲੇ ਸਦਨ ਵਿਚ ਪੇਸ਼ ਕੀਤੇ ਜਾਣ ਵਾਲੇ ਤਿੰਨ ਤਲਾਕ ਸਬੰਧੀ ਬਿੱਲ 'ਤੇ ਵਿਰੋਧੀ ਧਿਰ ਦੀ ਰਣਨੀਤੀ ਨਿਰਧਾਰਤ ਕਰਨ ਲਈ ਹੋਈ ਇਸ ਬੈਠਕ ਵਿਚ ਤ੍ਰਿਣਮੂਲ ਕਾਂਗਰਸ ਮੈਂਬਰ ਡੇਰੇਕ ਓ ਬ੍ਰਾਇਨ, ਸਪਾ ਦੇ ਰਾਮਗੋਪਾਲ ਯਾਦਵ, ਰਾਜਦ ਦੇ ਮਨੋਜ ਝਾ ਅਤੇ ਆਪ ਦੇ ਸੰਜੇ ਸਿੰਘ ਸਮੇਤ ਹੋਰਨਾਂ ਦਲਾਂ ਦੇ ਨੇਤਾਵਾਂ ਨੇ ਸ਼ਮੂਲੀਅਤ ਕੀਤੀ। ਬੈਠਕ ਤੋਂ ਬਾਅਦ ਬ੍ਰਾਇਨ ਨੇ ਕਿਹਾ ਕਿ ਸਰਦ ਰੁੱਤ ਦੇ ਸ਼ੁਰੂਆਤੀ 11 ਦਿਨਾਂ ਵਿਚ ਰਾਜਸਭਾ ਵਿਚ ਔਸਤਨ 16 ਮਿੰਟ ਹਰ ਰੋਜ਼ ਕੰਮ ਹੋਇਆ।