
ਰਾਫ਼ੇਲ ਡੀਲ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਇਕ ਔਡੀਓ ਕਲਿੱਪ ਦੇ ਸਹਾਰੇ ਸਰਕਾਰ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਗੋਆ ...
ਨਵੀਂ ਦਿੱਲੀ : ਰਾਫ਼ੇਲ ਡੀਲ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਇਕ ਔਡੀਓ ਕਲਿੱਪ ਦੇ ਸਹਾਰੇ ਸਰਕਾਰ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਗੋਆ ਦੇ ਕੈਬਨਿਟ ਵਿਚ ਸਾਬਕਾ ਰਖਿਆ ਮੰਤਰੀ ਅਤੇ ਮੌਜੂਦਾ ਸੀਐਮ ਮਨੋਹਰ ਪਾਰਿਕਰ ਨੇ ਰਾਫ਼ੇਲ ਡੀਲ ਦੇ ਰਹੱਸ 'ਤੇ ਕੁੱਝ ਅਹਿਮ ਜਾਣਕਾਰੀਆਂ ਦਿਤੀਆਂ ਸਨ, ਜੋ ਉਨ੍ਹਾਂ ਦੇ ਹੀ ਮੰਤਰੀ ਵਿਸ਼ਵਜੀਤ ਰਾਣੇ ਨਾਲ ਕੀਤੀ ਗਈ ਗੱਲਬਾਤ ਵਿਚ ਕੈਦ ਹਨ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਅਪਣੇ ਇਸ ਦਾਅਵੇ ਦੇ ਸਬੂਤ ਦੇ ਤੌਰ 'ਤੇ ਗੋਆ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਦੀ ਗੱਲਬਾਤ ਦੀ ਇਕ ਔਡੀਓ ਕਲਿੱਪ ਵੀ ਸੁਣਾਈ।
#WATCH Randeep Surjewala, Congress releases audio clip of Goa Health Minister Vishwajit Pratapsingh Rane claiming Chief Minister Manohar Parrikar has "All the files related to #RafaleDeal in his bedroom" pic.twitter.com/M8VZbfPnxJ
— ANI (@ANI) January 2, 2019
ਔਡੀਓ ਵਿਚ ਸੁਣਾਈ ਦਿੰਦਾ ਹੈ, ਮੁੱਖ ਮੰਤਰੀ ਨੇ ਬਹੁਤ ਮਹੱਤਵਪੂਰਣ ਬਿਆਨ ਦਿਤਾ ਹੈ ਕਿ ਰਾਫ਼ੇਲ 'ਤੇ ਪੂਰੀ ਜਾਣਕਾਰੀ ਉਨ੍ਹਾਂ ਦੇ ਬੈਡਰੂਮ ਵਿਚ ਹੈ। ਇਸ 'ਤੇ ਦੂਜਾ ਵਿਅਕਤੀ ਹੱਸ ਪੈਂਦਾ ਹੈ। ਇੰਨਾ ਹੀ ਨਹੀਂ ਕਲਿੱਪ ਵਿਚ ਸੁਣਾਈ ਪੈਂਦਾ ਹੈ, ਤੁਸੀਂ ਇਸ ਗੱਲ ਨੂੰ ਕਿਸੇ ਤੋਂ ਵੀ ਕਰਾਸ ਚੇਕ ਕਰਾ ਸਕਦੇ ਹੋ ਜੋ ਕੈਬੀਨਟ ਮੀਟਿੰਗ ਵਿਚ ਸ਼ਾਮਿਲ ਰਿਹਾ ਹੋਵੇ। ਉਨ੍ਹਾਂ ਨੇ (ਸੀਐਮ) ਕਿਹਾ ਹੈ ਕਿ ਹਰ ਇਕ ਦਸਤਾਵੇਜ਼ ਉਨ੍ਹਾਂ ਦੇ ਕਮਰੇ ਵਿਚ ਹੈ।
Randeep Surjewala, Congress: Former Defence Minister Manohar Parrikar has the all the files relating to Rafale jet deal. The fashion in which every procedure was bypassed...it is all recorded in the files. Those files are with Mr Parrikar. Why are those files being hidden? pic.twitter.com/wiejSQWrAS
— ANI (@ANI) January 2, 2019
ਸੁਰਜੇਵਾਲਾ ਦੇ ਇਸ ਦਾਅਵੇ ਤੋਂ ਰਾਫ਼ੇਲ ਮੁੱਦਾ ਇਕ ਵਾਰ ਫਿਰ ਸਰਗਰਮ ਹੋ ਗਿਆ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਇਹ ਖਬਰ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਅੱਜ ਹੀ ਸੁਪ੍ਰੀਮ ਕੋਰਟ ਵਿਚ ਰਾਫ਼ੇਲ ਮੁੱਦੇ 'ਤੇ ਦਿਤੇ ਫ਼ੈਸਲੇ ਉਤੇ ਮੁੜ ਤੋਂ ਵਿਚਾਰ ਪਟੀਸ਼ਨ ਦਾਖਲ ਕੀਤੀ ਗਈ ਹੈ। ਕਾਂਗਰਸ ਪਾਰਟੀ ਨੇ ਅਪਣੇ ਬਿਆਨ ਵਿਚ ਕਿਹਾ ਕਿ ਗੋਆ ਦੇ ਮੰਤਰੀ ਦੀ ਗੱਲਬਾਤ ਤੋਂ ਸਾਫ਼ ਹੈ ਕਿ ਪਾਰਿਕਰ ਨੇ ਕਥਿਤ ਤੌਰ 'ਤੇ ਕਿਹਾ ਕਿ ਕੋਈ ਉਨ੍ਹਾਂ ਦਾ ਕੁੱਝ ਨਹੀਂ ਕਰ ਸਕਦਾ ਅਤੇ ਰਾਫ਼ੇਲ ਦੀ ਸਾਰੀ ਫ਼ਾਇਲਾਂ ਉਨ੍ਹਾਂ ਦੇ ਕੋਲ ਹਨ।