ਭਾਰਤ ਵਿਚ ਵੱਧ ਰਹੀ ਹੈ ਦਿਨ ਵੇਲ੍ਹੇ ਵਾਹਨਾਂ 'ਚ ਲਾਈਟ ਜਗਾਉਣ ਦੀ ਵਰਤੋਂ
Published : Jan 2, 2019, 6:25 pm IST
Updated : Jan 2, 2019, 6:25 pm IST
SHARE ARTICLE
Dy time running lights in vehicles
Dy time running lights in vehicles

ਇਸ ਨਾਲ ਧੂੜ, ਬਰਸਾਤ, ਧੁੰਦ ਅਤੇ ਭਾਰੀ ਟ੍ਰੈਫਿਕ ਦੌਰਾਨ ਵਾਹਨ ਚਾਲਕ ਦੂਜੇ ਵਾਹਨ ਨੂੰ ਆਸਾਨੀ ਨਾਲ ਦੇਖ ਸਕਣਗੇ।

ਨਵੀਂ ਦਿੱਲੀ : ਦੇਸ਼ ਵਿਚ ਹੁਣ ਜਿੰਨੀਆਂ ਵੀ ਨਵੀਂਆਂ ਗੱਡੀਆਂ ਆ ਰਹੀਆਂ ਹਨ ਉਹਨਾਂ ਵਿਚ ਗੱਡੀ ਨੂੰ ਚਾਲੂ ਕਰਦਿਆਂ ਹੀ ਲਾਈਟ ਜਗਣ ਦਾ ਆਟੋਮੈਟਿਕ ਸਿਸਟਮ ਦਿਤਾ ਗਿਆ ਹੈ। ਸਰਕਾਰ ਨੇ ਸਾਰੀਆਂ ਗੱਡੀਆਂ ਦੀ ਲਾਈਟ ਹਰ ਵੇਲ੍ਹੇ ਚਾਲੂ ਰੱਖੇ ਜਾਣ ਦੀ ਕੋਸਿਸ਼ ਕੀਤੀ ਹੈ। ਇਸ ਨਾਲ ਧੂੜ, ਬਰਸਾਤ, ਧੁੰਦ ਅਤੇ ਭਾਰੀ ਟ੍ਰੈਫਿਕ ਦੌਰਾਨ ਵਾਹਨ ਚਾਲਕ ਦੂਜੇ ਵਾਹਨ ਨੂੰ ਆਸਾਨੀ ਨਾਲ ਦੇਖ ਸਕਣਗੇ। ਸਾਧਾਰਨ ਮੌਸਮ ਵਿਚ ਜਦ ਸਾਹਮਣੇ ਤੋਂ ਆ ਰਹੀ ਵਾਹਨ ਦੀ ਲਾਈਟ ਚਮਕਦੀ ਹੈ ਤਾਂ ਸਾਹਮਣੇ ਵਾਲਾ ਸਚੇਤ ਹੋ ਜਾਂਦਾ ਹੈ ਜਿਸ ਨਾਲ ਹਾਦਸੇ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

Daytime Running LightsDaytime Running Lights

ਦਿਨ ਵਿਚ ਲਾਈਟ ਜਗਣ ਨਾਲ ਵਾਹਨ ਦੇ ਕੋਈ ਅਸਰ ਨਹੀਂ ਪੈਂਦਾ ਹੈ। ਸੜਕ ਅਤੇ ਆਵਾਜਾਈ ਮੰਤਰੀ ਨੀਤਿਨ ਗਡਕਰੀ ਨੇ ਅਪਣੇ ਮੰਤਰਾਲੇ ਦੀ ਸਲਾਨਾ ਰੀਪੋਰਟ ਵਿਚ ਕਿਹਾ ਹੈ ਕਿ ਸਾਲ 2015 ਵਿਚ ਭਾਰਤ ਵਚਿ 5,01,423 ਸੜਕ ਹਾਦਸੇ ਹੋਏ ਸਨ। ਜਦਕਿ 2016 ਵਿਚ ਸੜਕ ਹਾਦਸਿਆਂ ਵਿਚ ਲਗਭਗ 4.1 ਫ਼ੀ ਸਦੀ ਦੀ ਕਮੀ ਆਈ ਹੈ। ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਜੋ ਕਿ 2016 ਵਿਚ 79,354 ਸੀ ਉਹ ਜਨਵਰੀ ਤੋਂ ਜੁਲਾਈ 2017 ਦੀ ਮਿਆਦ ਵਿਚ ਘੱਟ ਕੇ 75,583 'ਤੇ ਆ ਗਈ ਹੈ। ਹਾਲਾਂਕਿ ਇਹ ਅੰਕੜਾ ਅਜੇ ਵੀ ਵੱਧ ਹੈ।

Nitin Gadkari Nitin Gadkari

ਇਹਨਾਂ ਸਾਰੇ ਸੜਕ ਹਾਦਸਿਆਂ ਵਿਚ ਸੱਭ ਤੋਂ ਵੱਧ ਮਰਨ ਵਾਲਿਆਂ ਦੀ ਗਿਣਤੀ ਲਗਭਗ 35 ਫ਼ੀ ਸਦੀ ਦੁਪਹੀਆ ਵਾਹਨ ਚਾਲਕਾਂ ਦੀ ਹੁੰਦੀ ਹੈ। ਸਰਕਾਰ ਨੇ ਇਹਨਾਂ ਸੜਕ ਹਾਦਸਿਆਂ ਦੀ ਗਿਣਤੀ ਨੂੰ ਘਟਾਉਣ ਲਈ ਸਾਰੇ ਲੋੜੀਂਦੇ ਉਪਰਾਲੇ ਸ਼ੁਰੂ ਕਰ ਦਿਤੇ ਹਨ। ਇਹਨਾਂ ਕੋਸ਼ਿਸ਼ਾਂ ਵਿਚੋਂ ਹੀ ਇਕ ਹੈ ਦਿਨ ਵਿਚ ਵਾਹਨਾਂ ਦੀ ਹੈਡਲਾਈਟ ਜਗਾਉਣਾ। ਇਸ ਤੋਂ ਇਲਾਵਾ ਸਾਲ 2017 ਵਿਚ ਸੁਪਰੀਮ ਕੋਰਟ ਨੇ ਬੀਐਸ-3 ਵਾਹਨਾਂ ਦੀ ਵਿਕਰੀ ਤੇ ਰੋਕ ਲਗਾ ਦਿਤੀ ਹੈ ।

Implement measures to stop road accidentsImplement measures to stop road accidents

ਇਸ 'ਤੇ ਰੋਕ ਲਗਾਏ ਜਾਣ ਤੋਂ ਬਾਅਦ ਹੁਣ 1 ਅਪ੍ਰੈਲ 2017 ਤੋਂ ਆਟੋ ਕੰਪਨੀਆਂ ਵੱਲੋਂ ਬੀਐਸ-3 ਬਾਲਣ ਵਾਲੇ ਵਾਹਨਾਂ ਦਾ ਨਾ ਤਾ ਉਤਪਾਦਨ ਕੀਤਾ ਜਾਵੇਗਾ ਅਤੇ ਨਾ ਹੀ ਵਿਕਰੀ। ਹੁਣ ਕੰਪਨੀਆ ਸਿਰਫ ਬੀਐਸ-4 ਬਾਲਣ ਨਾਲ ਚਲਣ ਵਾਲੇ ਵਾਹਨਾਂ ਦਾ ਉਤਪਾਦਨ ਹੀ ਕਰ ਸਕਣਗੀਆਂ। ਦੱਸ ਦਈਏ ਕਿ ਗੱਡੀਆਂ ਵਿਚ ਦਿਨ ਵਿਚ ਹੈਡਲਾਈਟ ਜਗਾਉਣ ਦਾ ਨਿਯਮ ਯੂਰਪੀ ਦੇਸ਼ਾਂ ਵਿਚ ਪਹਿਲਾਂ ਤੋਂ ਹੀ ਲਾਗੂ ਹੈ ਜਿਸ ਕਾਰਨ ਉਥੇ ਹਾਦਸੇ ਘੱਟ ਹੁੰਦੇ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement