ਹਾਈ ਸਕਿਊਰਿਟੀ ਨੰਬਰ ਪਲੇਟ ਨਾ ਲਗਵਾਉਣ ਵਾਲੇ ਵਾਹਨਾਂ ਦੇ ਚਲਾਨ ਕੱਟੇ 
Published : Oct 4, 2018, 8:59 pm IST
Updated : Oct 4, 2018, 9:04 pm IST
SHARE ARTICLE
Challans Of Vehicles
Challans Of Vehicles

ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਧੀਨ ਇਕ ਅਕਤੂਬਰ ਤੋਂ ਵਾਹਨਾਂ ਵਿਚ ਹਾਈ ਸਕਿਊਰਿਟੀ ਨੰਬਰ ਪਲੇਟ ਲਗਵਾਉਣਾ ਜ਼ਰੂਰੀ ਹੋ ਗਿਆ ਹੈ।

ਗੁਰੂਗਰਾਮ : ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਧੀਨ ਇਕ ਅਕਤੂਬਰ ਤੋਂ ਵਾਹਨਾਂ ਵਿਚ ਹਾਈ ਸਕਿਊਰਿਟੀ ਨੰਬਰ ਪਲੇਟ ਲਗਵਾਉਣਾ ਜ਼ਰੂਰੀ ਹੋ ਗਿਆ ਹੈ। ਹੁਣ ਇਸਦਾ ਪਾਲਣ ਕਰਵਾਉਣ ਲਈ ਟਰੈਫਿਕ ਪੁਲਿਸ ਨੇ ਕਮਰ ਕਸ ਲਈ ਹੈ। ਇਸੇ ਕੜੀ ਅਧੀਨ ਇਕ ਅਕਤੂਬਰ ਤੋਂ ਬਿਨਾ ਹਾਈ ਸਕਿਊਰਿਟੀ ਨਬੰਰ ਪਲੇਟ ਲਗੇ ਵਾਹਨਾਂ ਦੇ ਚਲਾਨ ਕੱਟੇ ਜਾਣੇ ਸ਼ੁਰੂ ਕੀਤੇ ਗਏ ਹਨ। ਪੁਲਿਸ ਨੇ ਵੱਖ-ਵੱਖ ਚੌਕਾਂ ਤੇ 170 ਤੋਂ ਵੱਧ ਵਾਹਨਾਂ ਦੇ ਚਲਾਨ ਕੱਟੇ। ਜਿਨਾਂ ਵਾਹਨਾਂ ਚਾਲਕਾਂ ਨੇ ਹਾਈ ਸਕਿਊਰਿਟੀ ਨਬੰਰ ਪਲੇਟ ਦੀ ਰਸੀਦ ਦਿਖਾਈ, ਉਨਾਂ ਨੂੰ ਇਸ ਵਿਚ ਥੋੜੀ ਰਾਹਤ ਵੀ ਦਿਤੀ ਗਈ।

ਟਰੈਫਿਕ ਇੰਸਪੈਕਟਰ ਕ੍ਰਿਸ਼ਨ ਕੁਮਾਰ ਦੇ ਮੁਤਾਬਕ ਸਾਰੇ ਤਰਾਂ ਦੇ ਵਾਹਨਾਂ ਵਿਚ 14 ਜੂਨ ਤਕ ਹਾਈ ਸਕਿਊਰਿਟੀ ਨਬੰਰ ਪਲੇਟ ਲਗਵਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਪ੍ਰਬੰਧ ਮੁਤਾਬਕ ਪੁਲਿਸ ਨੇ ਕਾਫੀ ਪ੍ਰਚਾਰ ਵੀ ਕੀਤਾ ਪਰ ਉਸ ਵੇਲੇ ਸੁਪਰੀਮ ਕੋਰਟ ਨੇ ਵਾਹਨ ਮਾਲਿਕਾਂ ਨੂੰ 30 ਸਤੰਬਰ ਤੱਕ ਦੀ ਰਾਹਤ ਦੇ ਦਿਤੀ ਪਰ ਨਾਲ ਹੀ ਚਿਤਾਵਨੀ ਵੀ ਦਿਤੀ ਕਿ ਇਕ ਅਕਤੂਬਰ ਤੋਂ ਬਾਅਦ ਕਿਸੇ ਵੀ ਵਾਹਨ ਮਾਲਕ ਨੂੰ ਰਾਹਤ ਨਹੀਂ ਦਿਤੀ ਜਾਵੇਗੀ। ਇਸ ਤੋਂ ਬਾਅਦ ਵੀ ਲੋਕ ਨਿਯਮਾਂ ਦੇ ਪਾਲਨ ਲਈ ਗੰਭੀਰ ਨਜ਼ਰ ਨਹੀਂ ਆ ਰਹੇ। ਇਸ ਨਾਲ ਹੁਣ ਤੱਕ ਲਗਭਗ ਤਿਨ ਦਿਨਾਂ ਵਿਚ ਹੀ 170 ਤੋਂ ਵੱਧ ਲੋਕ ਬਗੈਰ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਏ ਵਾਹਨ ਚਲਾਉਂਦੇ ਹੋਏ ਸਾਹਮਣੇ ਆ ਚੁੱਕੇ ਹਨ।

 ChallanChallanਟਰੈਫਿਕ ਇੰਸਪੈਕਟਰ ਕ੍ਰਿਸ਼ਨ ਕੁਮਾਰ ਦੇ ਮੁਤਾਬਕ ਕਿਸੀ ਵੀ ਵਾਹਨ ਵਿਚ ਹਾਈ ਸਕਿਊਰਿਟੀ ਨਬੰਰ ਪਲੇਟ ਨਹੀਂ ਹੋਵੇਗਾ ਤਾਂ ਐਮਵੀ ਐਕਟ ਅਧੀਨ 500 ਰੁਪਏ ਗੱਡੀ ਦਾ ਚਲਾਨ ਕੀਤਾ ਜਾਵੇਗਾ। ਇਸ ਐਕਟ ਤਹਿਤ ਪੁਲਿਸ ਨੇ ਦੋ ਦਿਨਾਂ ਵਿਚ 170 ਤੋਂ ਵੱਧ ਵਾਹਨਾਂ ਦੇ ਚਲਾਨ ਕੱਟੇ ਹਨ ਤੇ ਇਹ ਪ੍ਰਕਿਰਿਆ ਅਗਾਂਹ ਤੋਂ ਵੀ ਜਾਰੀ ਰਹੇਗੀ। ਪੁਰਾਣੇ ਵਾਹਨਾਂ ਵਿਚ ਸਕਿਊਰਿਟੀ ਨੰਬਰ ਪਲੇਟ ਲਗਾਉਣ ਦੀ ਵਿਵਸਥਾ ਜਿਲੇ ਦੇ ਤਿੰਨ ਐਸਡੀਐਮ ਦਫਤਰਾਂ ਵਿਖੇ ਕੀਤੀ ਗਈ ਹੈ। ਇਸ ਵਿਵਸ਼ਥਾ ਤੇ ਅਧੀਨ ਦਫਤਰ ਦੇ ਸਿੰਗਲ ਵਿੰਡੋ ਵਿਚ ਮਿੱਥੀ ਗਈ ਫੀਸ ਜਮਾਂ ਕੀਤੀ ਜਾਵੇਗੀ। ਇਸ ਤੋਂ ਬਾਅਦ ਵਾਹਨ ਮਾਲਕ ਨੂੰ ਰਸੀਦ ਦੇ ਕੇ ਪੰਜ ਦਿਨ ਬਾਅਦ ਨੰਬਰ ਪਲੇਟ ਲਗਵਾਉਣ ਲਈ ਬੇਰੀਵਾਲਾ ਬਾਗ ਵਿਚ ਬੁਲਾਇਆ ਜਾਵੇਗਾ।

MV ACTMotor Vehicle ACT

ਇਥੇ ਨੰਬਰ ਪਲੇਟ ਲਗਾਉਣ ਲਈ ਸਥਾਈ ਕੈਂਪ ਲਗਾਇਆ ਗਿਆ ਹੈ। ਜੇਕਰ ਕੋਈ ਵਾਹਨ ਮਾਲਕ ਸਿੱਧੇ ਬੇਰੀਵਾਲਾ ਬਾਗ ਵੀ ਪਹੁੰਚ ਜਾਂਦਾ ਹੈ ਤਾਂ ਉਥੇ ਵੀ ਫੀਸ ਜਮਾਂ ਕਰਨ ਦੀ ਸਹੂਲਤ ਦਿਤੀ ਜਾਂਦੀ ਹੈ। ਹਾਈ ਸਕਿਊਰਿਟੀ ਨੰਬਰ ਪਲੇਟ ਦੇ ਲਈ ਫੀਸ ਜਮਾ ਕਰਨ ਤੋਂ ਬਾਅਦ ਪੰਜ ਦਿਨ ਤੱਕ ਸਿਰਫ ਰਸੀਦ ਦਿਖਾਉਣ ਤੇ ਪਲਿਸ ਚਲਾਨ ਨਹੀਂ ਕੱਟੇਗੀ। ਐਸਡੀਐਮ ਸੰਜੀਵ ਸਿੰਗਲਾ ਦੇ ਮੁਤਾਬਕ ਹਾਈ ਸਕਿਊਰਿਟੀ ਨੰਬਰ ਪਲੇਟ ਲਈ ਵੱਖ-ਵੱਖ ਸੁਸਾਇਟੀਆਂ ਅਤੇ ਕਲੋਨੀਆਂ ਵਿਚ ਵੀ ਅਸਥਾਈ ਕੈਂਪ ਲਗਾਏ ਜਾ ਰਹੇ ਹਨ। ਸੰਤਬਰ ਵਿਚ ਦਸ ਤੋਂ ਵਧ ਥਾਵਾਂ ਤੇ ਕੈਂਪ ਲਗਾ ਕੇ ਇਕ ਹਜ਼ਾਰ ਤੋਂ ਵੱਧ ਵਾਹਨਾਂ ਵਿਚ ਹਾਈ ਸਕਿਊਰਿਟੀ ਨੰਬਰ ਲਗਾਏ ਗਏ ਹਨ।

ਇਹ ਪ੍ਰਕਿਰਿਆ ਅਕਤੂਬਰ ਮਹੀਨੇ ਵਿਚ ਵੀ ਜ਼ਾਰੀ ਰਹੇਗੀ। ਇਸਦੇ ਲਈ ਨੰਬਰ ਪਲੇਟ ਲਗਾਉਣ ਵਾਲੀਆਂ ਏਜੰਸੀਆਂ ਨੂੰ ਦਿਸ਼ਾ ਨਿਰਦੇਸ਼ ਦੇ ਦਿਤੇ ਗਏ ਹਨ। ਐਸਡੀਐਮ ਮੁਤਾਬਕ ਇਕ ਪਾਸੇ ਤਾਂ ਪੁਰਾਣੀ ਗੱਡੀਆਂ ਵਿਚ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਉਣ ਲਈ ਕੈਂਪ ਲਗਾਏ ਜਾ ਰਹੇ ਹਨ ਤੇ ਦੂਜੇ ਪਾਸੇ ਨਵੀਆਂ ਗੱਡੀਆਂ ਨੂੰ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਉਣ ਤੋਂ ਬਾਅਦ ਹੀ ਬਾਹਰ ਕੱਢਿਆ ਜਾਵੇਗਾ। ਪਹਿਲਾਂ ਸ਼ੋਅਰੂਮ ਵਿਚ ਵੀ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਉਣ ਦੀ ਵਿਵਸਥਾ ਸੀ ਪਰ ਹੁਣ ਤੱਕ ਇਹ ਨੰਬਰ ਪਲੇਟ ਬਾਅਦ ਵਿਚ ਹੀ ਲਗਾਏ ਜਾਂਦੇ ਰਹੇ ਹਨ, ਨਵੀਂ ਵਿਵਸਥਾ ਅਧੀਨ ਏਜੰਸੀ ਤੋਂ ਗੱਡੀ ਖਰੀਦਣ ਵੇਲੇ ਹੀ ਗੱਡੀ ਦਾ ਪੰਜੀਕਰਣ ਹੋ ਜਾਵੇਗਾ ਅਤੇ ਤੁਰਤ ਹੀ ਨੰਬਰ ਪਲੇਟ ਵੀ ਦੇ ਦਿਤੀ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement