
ਕਾਸਨਾ ਥਾਣਾ ਖੇਤਰ ਦੀ ਐਨਐਸਜੀ ਕਲੋਨੀ ਵਿਚ ਰਹਿਣ ਵਾਲੇ 65 ਸਾਲ ਦੇ......
ਨੋਇਡਾ : ਕਾਸਨਾ ਥਾਣਾ ਖੇਤਰ ਦੀ ਐਨਐਸਜੀ ਕਲੋਨੀ ਵਿਚ ਰਹਿਣ ਵਾਲੇ 65 ਸਾਲ ਦੇ ਇਕ ਵਿਅਕਤੀ ਨੇ ਮਾਨਸਿਕ ਤਨਾਅ ਦੇ ਚਲਦੇ ਕਥਿਤ ਤੌਰ ਉਤੇ ਖ਼ੁਦਕੁਸ਼ੀ ਕਰ ਲਈ। ਗੁਆਂਢੀਆਂ ਨੇ ਉਸ ਦੇ ਫਲੈਟ ਤੋਂ ਬਦਬੂ ਆਉਣ ਦੇ ਬਾਅਦ ਬੁੱਧਵਾਰ ਸਵੇਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿਤੀ। ਪੁਲਿਸ ਦੇ ਅਨੁਸਾਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਵਿਅਕਤੀ ਨੇ ਕਰੀਬ ਇਕ ਹਫ਼ਤੇ ਪਹਿਲਾਂ ਆਤਮ ਹੱਤਿਆ ਕੀਤੀ ਸੀ।
Crime
ਗਰੇਟਰ ਨੋਇਡਾ ਦੇ ਪੁਲਿਸ ਅਧਿਕਾਰੀ ਨਿਸ਼ਾਂਕ ਸ਼ਰਮਾ ਨੇ ਦੱਸਿਆ ਕਿ ਕਾਸਨਾ ਥਾਣਾ ਖੇਤਰ ਦੀ ਐਨਐਸਜੀ ਕਲੋਨੀ ਦੇ ਇਕ ਫਲੈਟ ਵਿਚ ਕਿਰਾਏ ਉਤੇ ਰਹਿਣ ਵਾਲੇ 65 ਸਾਲ ਦਾ ਨਰਾਇਣ ਸਿੰਘ ਨੇ ਪੰਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਹ ਘਰ ਵਿਚ ਇਕੱਲੇ ਰਹਿੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਫਲੈਟ ਤੋਂ ਬਦਬੂ ਆਉਣ ਲੱਗੀ ਤਾਂ ਗੁਆਢੀਆਂ ਨੇ ਪੁਲਿਸ ਨੂੰ ਸੂਚਨਾ ਦਿਤੀ।
ਮੌਕੇ ਉਤੇ ਪਹੁੰਚੀ ਪੁਲਿਸ ਘਰ ਦਾ ਦਰਵਾਜਾ ਤੋੜ ਕੇ ਅੰਦਰ ਗਈ ਅਤੇ ਫਾਹਾ ਲਏ ਮ੍ਰਿਤਕ ਨੂੰ ਹੇਠਾਂ ਉਤਾਰਿਆ। ਸ਼ਰਮਾ ਨੇ ਕਿਹਾ ਕਿ ਪਹਿਲਾਂ ਦ੍ਰਿਸ਼ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬਜ਼ੁਰਗ ਨੇ ਕਰੀਬ ਇਕ ਹਫ਼ਤੇ ਪਹਿਲਾਂ ਆਤਮ ਹੱਤਿਆ ਕੀਤੀ ਸੀ। ਹਾਲਾਂਕਿ ਉਹ ਘਰ ਉਤੇ ਇਕੱਲਾ ਰਹਿੰਦਾ ਸੀ ਇਸ ਲਈ ਇਸ ਗੱਲ ਦੀ ਜਾਣਕਾਰੀ ਕਿਸੇ ਨੂੰ ਨਹੀਂ ਮਿਲ ਸਕੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।