
ਯੂਪੀ ਦੇ ਮੁਜੱਫ਼ਰਨਗਰ ਜਿਲ੍ਹੇ ਵਿਚ ਛੇੜਛਾੜ ਦੇ ਦੋਸ਼ੀ ਬੁੱਧ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਖੇਤ ਵਿਚ ਸਥਿਤ ਨਲਕੁਪ ਦੇ ਕਮਰੇ....
ਉਤਰ ਪ੍ਰਦੇਸ਼ (ਭਾਸ਼ਾ) : ਯੂਪੀ ਦੇ ਮੁਜੱਫ਼ਰਨਗਰ ਜਿਲ੍ਹੇ ਵਿਚ ਛੇੜਛਾੜ ਦੇ ਦੋਸ਼ੀ ਬੁੱਧ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਖੇਤ ਵਿਚ ਸਥਿਤ ਨਲਕੁਪ ਦੇ ਕਮਰੇ ਵਿਚ ਫਾਂਸੀ ਦੇ ਫੰਦੇ ਉਤੇ ਲਟਕੀ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਉਥੇ ਹੀ ਪਰਵਾਰ ਨੇ ਪਿੰਡ ਦੇ ਹੀ ਚਾਰ ਲੋਕਾਂ ਦੇ ਵਿਰੁੱਧ ਹੱਤਿਆ ਦੀ ਕਰਨ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨਾ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਕਾਰਵਾਈ ਕੀਤੀ ਜਾਵੇਗੀ। ਪਿੰਡ ਸਿਖੇੜਾ ਨਿਵਾਸੀ ਸੌਦਾਨ ਸਿੰਘ (70) ਪੁਤਰ ਜਗਦੀਸ਼ ਐਤਵਾਰ ਸਵੇਰੇ ਬਿਹਾਰੀ ਮਾਰਗ ਸਥਿਤ ਅਪਣੇ ਖੇਤਾਂ ਵਿਚ ਪਾਣੀ ਲਾਉਣ ਲਈ ਗਿਆ ਸੀ।
ਬੇਟੇ ਸਤੇਂਦਰ ਨੇ ਦੱਸਿਆ ਕਿ ਸਵੇਰੇ ਲਗਪਗ ਦਸ ਵਜੇ ਪਿੰਡ ਦੇ ਹੀ ਕਰਮਵੀਰ, ਰਿਸ਼ੀਪਾਲ ਅਤੇ ਸੌਰਾਜ਼ ਨੇ ਉਹਨਾਂ ਨੂੰ ਘਰ ਆ ਕੇ ਪਿਤਾ ਸੌਦਾਨ ਸਿੰਘ ਦੀ ਲਾਸ਼ ਖੇਤਾਂ ਵਿਚ ਬਣੇ ਟਿਊਬਵੈੱਲ ਦੇ ਕਮਰੇ ਵਿਚ ਫਾਂਸੀ ਦੇ ਫੰਦੇ ਉਤੇ ਲਟਕੀ ਹੋਣ ਦੀ ਸੂਚਨਾ ਦਿਤੀ। ਪਿਤਾ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਰਵਾਰ ਵਿਚ ਚਿਕਚਿਹਾੜਾ ਮਚ ਗਿਆ। ਗਟਨਾ ਦੀ ਸੂਚਨਾ ਮਿਲਣ ਉਤੇ ਇੰਸਪੈਕਟਰ ਸਰਵੇਸ਼ ਕੁਮਾਰ ਅਪਣੀ ਟੀਮ ਦੇ ਨਾਲ ਮੌਕੇ ਉਤੇ ਪਹੁੰਚੇ ਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿਤਾ। ਇੰਸਪੈਕਟਰ ਨੇ ਦੱਸਿਆ ਕਿ ਮ੍ਰਿਤਕ ਸੌਦਾਨ ਸਿੰਘ ਦੇ ਬੇਟੇ ਸਤੇਂਦਰ ਨੇ ਪਿੰਡ ਦੇ ਹੀ ਅਨੂਪ, ਰਾਜੇਸ਼, ਸੁਨੀਲ ਅਤੇ ਰਾਮਗੋਪਾਲ ਦੇ ਵਿਰੁੱਧ ਪਿਤਾ ਦੀ ਹੱਤਿਆ ਕਰਕੇ ਲਾਸ਼ ਫੰਦੇ ਉਤੇ ਲਟਕਾਉਣ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਾਵਾਈ ਹੈ। ਜਿਸ ਦੇ ਆਧਾਰ ਉਤੇ ਰਿਪੋਰਟ ਦਰਜ ਕਰ ਲਈ ਹੈ।
ਫ਼ਿਰਕੂ ਦੰਗੇ ‘ਚ ਵੀ ਦੋਸ਼ੀ ਸੀ ਸੌਦਾਨ ਸਿੰਘ :-
ਜਾਨਸਠ ਦੇ ਪਿੰਡ ਕਵਾਲ ‘ਚ ਛੇੜਛਾੜ ਦੇ ਮਾਮਲੇ ਵਿਚ ਮਲਿਕਪੁਰਾ ਨਿਵਾਸੀ ਸਚਿਨ-ਗੌਰਵ ਦੀ ਹੱਤਿਆ ਕਰ ਦਿਤੀ ਗਈ ਸੀ। ਇਹਨਾਂ ਹੱਤਿਆਵਾਂ ਦੇ ਵਿਰੋਧ ਵਿਚ ਜਿਲ੍ਹਾ ਮਹਾਪੰਚਾਇਤਾਂ ਦਾ ਦੌਰ ਸ਼ੁਰੂ ਹੋ ਗਿਆ ਸੀ, ਜਿਸ ਤੋਂ ਬਾਅਦ ਸੱਤ ਸਤੰਬਰ ਨੂੰ ਨੰਗਲਾ ਮੰਦੌੜ ਦੇ ਭਾਰਤੀ ਇੰਟਰ ਕਾਲਜ਼ ਦੇ ਮੈਦਾਨ ਵਿਚ ਬਹੁ-ਬੇਟੀ ਸੰਮਾਨ ਬਚਾਉ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਸੀ। ਇਸ ਮਹਾਪੰਚਾਇਤ ਦੇ ਦੌਰਾਨ ਜਾਨਰਠ ਰੋਡ ਉਤੇ ਉਗਰ ਭੀੜ ਨੇ ਸਪਾ ਦਾ ਢੰਡਾ ਲੱਗੀ ਇਕ ਕਾਰ ਉਤੇ ਹਮਲਾ ਕਰ ਦਿਤਾ ਗਿਆ ਸੀ। ਕਾਰ ਵਿਚ ਮੁਰਾਦਾਬਾਦ ਦੇ ਇਕ ਵਿਸ਼ੇਸ਼ ਸਮੂਹ ਪਰਵਾਰ ਸੀ ਜਿਸ ਨੂੰ ਫੋਰਸ ਨੇ ਬਹੁਮੁਸ਼ਕਲ ਨਾਲ ਬਚਾਇਆ ਸੀ, ਜਦੋਂਕਿ ਕਾਰ ਨੂੰ ਤੋੜ-ਭੰਨ ਤੋਂ ਬਾਅਦ ਸਾੜ ਦਿਤਾ ਗਿਆ ਸੀ। ਉਕਤ ਮਾਮਲੇ ਵਿਚ ਸਿਖੇੜਾ ਥਾਣੇ ਵਿਚ ਦਸ ਤੋਂ ਵੱਧ ਨਾਮਜ਼ਦ ਅਤੇ ਕਈਂ ਅਣਜਾਣ ਦੇ ਵਿਰੁੱਧ ਰਿਪੋਰਟ ਦਰਜ ਕੀਤੀ ਗਈ ਸੀ।