
ਪ੍ਰਧਾਨ ਮੰਤਰੀ ਨਿਰੰਦਰ ਮੋਦੀ ਦੇ ਸਾਲ 2019 ਦੇ ਪਹਿਲੇ ਇੰਟਰਵਿਊ ਵਿਚ ਰਾਮ ਮੰਦਰ ‘ਤੇ ਦਿਤੇ ਬਿਆਨ ‘ਤੇ ਆਰਐਸਐਸ ਦੀ ਵੀ ਪ੍ਰਤੀਕ੍ਰਿਆ ਸਾਹਮਣੇ .....
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਿਰੰਦਰ ਮੋਦੀ ਦੇ ਸਾਲ 2019 ਦੇ ਪਹਿਲੇ ਇੰਟਰਵਿਊ ਵਿਚ ਰਾਮ ਮੰਦਰ ‘ਤੇ ਦਿਤੇ ਬਿਆਨ ‘ਤੇ ਆਰਐਸਐਸ ਦੀ ਵੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ। ਸੰਘ ਨੇ ਰਾਮ ਮੰਦਰ ਨਿਰਮਾਣ ਦੀ ਦਿਸ਼ਾ ਵਿਚ ਇਸ ਨੂੰ ਸਕਾਰਾਤਮਕ ਦੱਸਿਆ ਹੈ। ਸੰਘ ਨੇ ਟਵੀਟ ਕਰਕ ਪੀਐਮ ਦੇ ਬਿਆਨ ਨੂੰ ਭਾਜਪਾ ਦੇ 1989 ਪਾਲਮਪੁਰ ਸੈਸ਼ਨ ਦੀ ਪੇਸ਼ਕਸ਼ ਦੇ ਬਰਾਬਰ ਕਰਾਰ ਦਿਤਾ ਹੈ। ਆਰਐਸਐਸ ਨੇ ਟਵੀਟ ਕੀਤਾ, ਅਸੀਂ ਅੱਜ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਿਆਨ ਮੰਦਰ ਨਿਰਮਾਣ ਦੀ ਦਿਸ਼ਾ ਵਿਚ ਸਕਾਰਾਤਮਕ ਕਦਮ ਲਗਦਾ ਹੈ।
Ram Mandir
ਪ੍ਰਧਾਨ ਮੰਤਰੀ ਨੇ ਅਯੋਧਿਆ ਵਿਚ ਸ਼੍ਰੀ ਰਾਮ ਦਾ ਧਾਰਮਿਕ ਮੰਦਰ ਬਣਾਉਣ ਦੇ ਸੰਕਲਪ ਦਾ ਅਪਣੀ ਇੰਟਰਵਿਊ ‘ਚ ਰਮਰਣ ਕਰਨਾ ਇਹ ਭਾਜਪਾ ਦੇ ਪਾਲਮਪੁਰ ਸੈਸ਼ਨ (1989) ਵਿਚ ਪਾਸ ਪੇਸ਼ਕਸ਼ ਦਾ ਅਨੂਰੂਪ ਹੀ ਹੈ। ਇਸ ਪੇਸ਼ਕਸ ਵਿਚ ਭਾਜਪਾ ਨੇ ਕਿਹਾ ਸੀ ਕਿ ਅਯੋਧਿਆ ਵਿਚ ਰਾਮ ਜਨਮਭੂਮੀ ਉਤੇ ਰਾਮ ਮੰਦਰ ਬਣਾਉਣ ਲਈ ਪਰਸਪਰ ਸੰਵਾਦ ਨਾਲ ਅਤੇ ਸੁਯੋਗ ਕਾਨੂੰਨ ਬਣਾਉਣ ਦਾ ਯਤਨ ਕਰਨਗੇ। ਅਗਲੇ ਟਵੀਟ ਵਿਚ ਕਿਹਾ, ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 2014 ਦੇ ਭਾਜਪਾ ਦੇ ਚੁਣਾਵੀਂ ਐਲਾਨ ਪੱਤਰ ਵਿਚ ਅਯੋਧਿਆ ਵਿਚ ਰਾਮ ਮੰਦਰ ਬਣਾਉਣ ਦੇ ਲਈ ਸੰਵਿਧਾਨ ਦੇ ਦਾਇਰੇ ਵਿਚ ਉਪਲੰਬਧ ਸਾਰੀਆਂ ਸੰਭਾਵਨਾਵਾਂ ਦੀ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ ਹੈ।
RSS
ਭਾਰਤ ਦੀ ਜਨਤਾ ਨੇ ਉਨ੍ਹਾਂ ‘ਤੇ ਵਿਸ਼ਵਾਸ਼ ਕਰਕੇ ਭਾਜਪਾ ਨੂੰ ਬਹੁਮਤ ਦਿਤਾ ਹੈ। ਇਸ ਸਰਕਾਰ ਦੇ ਕਾਰਜ਼ਕਾਲ ਵਿਚ ਸਰਕਾਰ ਉਹ ਵਾਅਦਾ ਪੂਰਾ ਕਰੇ, ਜੋਸ਼ੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਮੰਗ ਰੱਖ ਚੁੱਕੇ ਹਾਂ ਕਿ ਰਾਮ ਮੰਦਰ ਨਿਰਮਾਣ ਦੇ ਲਈ ਕਾਨੂੰਨ ਬਣਾਇਆ ਜਾਵੇ। ਜੋ ਸੱਤਾ ਵਿਚ ਹੈ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਰਾਮ ਮੰਦਰ ਬਣਨਾ ਚਾਹੀਦੈ।