ਨਵੇਂ ਸਾਲ ਦੇ ਪਹਿਲੇ ਦਿਨ ਭਾਰਤ ਵਿਚ ਸੱਭ ਤੋਂ ਵੱਧ ਬੱਚਿਆ ਨੇ ਲਿਆ ਜਨਮ, ਜਾਣੋ ਪੂਰੀ ਖ਼ਬਰ
Published : Jan 2, 2020, 9:55 am IST
Updated : Jan 2, 2020, 9:55 am IST
SHARE ARTICLE
File Photo
File Photo

ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੇਫ ਨੇ ਆਂਕੜਾ ਕੀਤਾ ਜਾਰੀ

ਨਵੀਂ ਦਿੱਲੀ : ਬੱਚਿਆ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੇਫ ਨੇ ਇਕ ਆਂਕੜਾ ਜਾਰੀ ਕੀਤਾ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਨਵੇਂ ਸਾਲ 2020 ਦੇ ਪਹਿਲੇ ਦਿਨ ਭਾਵ 1 ਜਨਵਰੀ ਨੂੰ ਭਾਰਤ ਬੱਚੇ ਪੈਦਾ ਹੋਣੇ ਦੇ ਮਾਮਲੇ ਵਿਚ ਪਹਿਲੇ ਨੰਬਰ 'ਤੇ ਰਿਹਾ ਹੈ।

File PhotoFile Photo

ਯੂਨੀਸੇਫ ਅਨੁਸਾਰ ਪੂਰੀ ਦੁਨੀਆਂ ਵਿਚ 386,000 ਬੱਚਿਆਂ ਨੇ ਜਨਮ ਲਿਆ ਹੈ। ਇਸ ਵਿਚ ਭਾਰਤ ਅਵੱਲ ਰਿਹਾ ਹੈ ਜਿੱਥੇ 69,000 ਬੱਚਿਆਂ ਨੇ ਜਨਮ ਲਿਆ ਹੈ। ਦੂਜੇ ਨੰਬਰ 'ਤੇ ਚੀਨ ਹੈ ਜਿੱਥੇ 44,760 ਬੱਚਿਆਂ ਨੇ ਜਨਮ ਲਿਆ ਹੈ।

File PhotoFile Photo

ਅੰਕੜਿਆ ਮੁਤਬਾਕ ਤੀਜੇ ਸਥਾਨ 'ਤੇ ਨਾਇਜੀਰੀਆ ਹੈ ਜਿੱਥੇ ਸਾਲ ਦੇ ਪਹਿਲੇ ਦਿਨ 20,210 ਬੱਚੇ ਪੈਦਾ ਹੋਏ। ਇਸ ਤੋਂ ਬਾਅਦ ਪਾਕਿਸਤਾਨ ਵਿਚ 14,910, ਇੰਡੋਨੇਸ਼ੀਆ ਵਿਚ 13,370, ਅਮਰੀਕਾ 'ਚ 11280, ਕਾਂਗੋ 'ਚ  9400, ਇਥੋਪੀਆ 'ਚ  9020 ਅਤੇ ਬੰਗਲਾਦੇਸ਼ ਵਿਚ 8,370 ਬੱਚਿਆਂ ਨੇ ਜਨਮ ਲਿਆ ਹੈ।

File PhotoFile Photo

ਭਾਰਤ ਦੇ ਬਾਰੇ ਦੱਸਦਿਆਂ ਯੂਨੀਸੇਫ ਨੇ ਕਿਹਾ ਹੈ ਕਿ ਹਰ ਦਿਨ ਇੱਥੇ 69 ਹਜ਼ਾਰ ਬੱਚੇ ਪੈਦਾ ਹੁੰਦੇ ਹਨ। ਜਨਮ ਦਾ ਪਹਿਲਾ ਦਿਨ ਬੱਚੇ ਅਤੇ ਮਾਂ ਦੋਵਾਂ ਦੇ ਲਈ ਜੋਖਮ ਭਰਿਆ ਹੁੰਦਾ ਹੈ ਕਿਉਂਕਿ ਲਗਭਗ 40 ਫ਼ੀਸਦੀ ਬੱਚਿਆਂ ਦੀ ਮੌਤ ਜਨਮ ਦੇ ਦਿਨ ਹੀ ਹੋ ਜਾਂਦੀ ਹੈ। ਭਾਰਤ ਵਿਚ ਹਰ ਸਾਲ ਲਗਭਗ 50 ਲੱਖ ਬੱਚਿਆਂ ਦਾ ਜਨਮ ਘਰ ਵਿਚ ਹੁੰਦਾ ਹੈ। ਯੂਨੀਸੇਫ ਨੇ ਕਿਹਾ ਕਿ ਬੱਚਿਆਂ ਦੀ ਮੌਤ ਦਾ ਸਿਲਸਿਲਾ ਰੋਕਣ ਲਈ ਮਾਵਾਂ ਨੂੰ ਚੰਗੀਆਂ ਸਹੂਲਤਾ ਦਿੱਤੀਆਂ ਜਾਣ। ਯੂਨੀਸੇਫ ਨੇ ਦੱਸਿਆ ਹੈ ਕਿ ਨਵੇਂ ਸਾਲ ਨੂੰ ਦੁਨੀਆਂ ਵਿਚ ਸੱਭ ਤੋਂ ਪਹਿਲਾ ਫਿਜੀ ਵਿਚ 12.10 'ਤੇ ਬੱਚੇ ਨੇ ਜਨਮ ਲਿਆ ਹੈ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement