
ਸੰਯੁਕਤ ਰਾਸ਼ਟਰ ਵਿਚ ਬ੍ਰਿਟੇਨ ਦੀ ਸਥਾਈ ਮੈਂਬਰ ਅਤੇ ਸਥਾਈ ਪਰੀਸ਼ਦ ਦੀ ਪ੍ਰਧਾਨ ਕੈਰਨ ਪੀਅਰਸ ਨੇ ਕਿਹਾ ਕਿ ਨਵੰਬਰ ਵਿਚ ਹੋਣ ਵਾਲੀ ਬੈਠਕ ਵਿਚ ਕਸ਼ਮੀਰ 'ਤੇ ...
ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਵਿਚ ਬ੍ਰਿਟੇਨ ਦੀ ਸਥਾਈ ਮੈਂਬਰ ਅਤੇ ਸਥਾਈ ਪਰੀਸ਼ਦ ਦੀ ਪ੍ਰਧਾਨ ਕੈਰਨ ਪੀਅਰਸ ਨੇ ਕਿਹਾ ਕਿ ਨਵੰਬਰ ਵਿਚ ਹੋਣ ਵਾਲੀ ਬੈਠਕ ਵਿਚ ਕਸ਼ਮੀਰ 'ਤੇ ਕੋਈ ਚਰਚਾ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿਚ ਹੋਰ ਵੀ ਬਹੁਤ ਸਾਰੇ ਮੁੱਦੇ ਹਨ। ਪੀਅਰਸ ਨੇ ਸ਼ੁਕਰਵਾਰ ਨੂੰ ਮਹੀਨਾਵਾਰ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਦੇ ਬਾਅਦ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ,''ਨਹੀਂ ਅਸੀਂ ਕਸ਼ਮੀਰ 'ਤੇ ਕੋਈ ਗੱਲਬਾਤ ਨਹੀਂ ਕਰਨ ਵਾਲੇ ਹਾਂ।''
Kashmir
ਇਥੇ ਦੱਸ ਦਈਏ ਕਿ ਸੁਰੱਖਿਆ ਪਰੀਸ਼ਦ ਵਿਚ 15 ਦੇਸ਼ ਸਾਮਲ ਹਨ। ਪੀਅਰਸ ਤੋਂ ਸੀਰੀਆ ਦੇ ਇਕ ਪੱਤਰਕਾਰ ਨੇ ਪੁੱਛਿਆ ਸੀ ਕੀ ਕਸ਼ਮੀਰ ਨੂੰ ਲੈ ਕੇ ਕੋਈ ਬੈਠਕ ਜਾਂ ਗੱਲਬਾਤ ਹੋਣ ਵਾਲੀ ਹੈ? ਜਿਸ 'ਤੇ ਉਨ੍ਹਾਂ ਨੇ ਇਹ ਜਵਾਬ ਦਿਤਾ। ਪੀਅਰਸ ਨੇ ਕਿਹਾ,''ਦੁਨੀਆ ਵਿਚ ਬਹੁਤ ਸਾਰੇ ਮੁੱਦੇ ਹਨ ਅਤੇ ਹਰ ਮਹੀਨੇ ਪ੍ਰਧਾਨ ਉਨ੍ਹਾਂ ਵਿਚੋਂ ਕੁਝ ਨੂੰ ਚੁਣਦਾ ਹੈ, ਜਿਹੜੇ ਸੁਰੱਖਿਆ ਪਰੀਸ਼ਦ ਦੇ ਕੰਮਕਾਜ ਵਿਚ ਪਹਿਲਾਂ ਤੋਂ ਤੈਅ ਨਹੀਂ ਹੁੰਦੇ ਹਨ।
United Nations
ਅਸੀਂ ਕਸ਼ਮੀਰ ਮੁੱਦੇ ਨੂੰ ਇਸ ਲਈ ਨਹੀਂ ਚੁਣਿਆ ਹੈ ਕਿਉਂਕਿ ਸੁਰੱਖਿਆ ਪਰੀਸ਼ਦ ਨੇ ਹਾਲ ਹੀ ਵਿਚ ਇਸ 'ਤੇ ਚਰਚਾ ਕੀਤੀ ਸੀ ਅਤੇ ਸਾਨੂੰ ਕਿਸੇ ਵੀ ਹੋਰ ਮੈਂਬਰ ਨੇ ਇਸ ਨੂੰ ਲੈ ਕੇ ਬੈਠਕ ਨਿਰਧਾਰਤ ਕਰਨ ਲਈ ਨਹੀਂ ਕਿਹਾ ਹੈ।'' ਪਾਕਿਸਤਾਨ ਦੇ ਬਾਅਦ ਚੀਨ ਨੇ ਕਸ਼ਮੀਰ ਮਾਮਲੇ 'ਤੇ ਬੈਠਕ ਕਰਨ ਲਈ ਕਿਹਾ ਸੀ। ਚੀਨ ਨੇ ਇਸ ਸਬੰਧੀ ਯੂ.ਐੱਨ. ਨੂੰ ਇਕ ਚਿੱਠੀ ਲਿਖੀ ਸੀ। ਸੁਰੱਖਿਆ ਪਰੀਸ਼ਦ ਨੇ ਅਗਸਤ ਵਿਚ ਭਾਰਤ ਸਰਕਾਰ ਵਲੋਂ ਧਾਰਾ 370 ਦੀਆਂ ਵਿਵਸਥਾਵਾਂ ਨੂੰ ਖਤਮ ਕਰਨ ਦੇ ਬਾਅਦ ਇਸ 'ਤੇ ਚਰਚਾ ਕੀਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।