
ਚੀਨ ਵਿਚ ਇਹਨੀਂ ਦਿਨੀਂ ਇਨਸਾਨਾਂ ਤੋਂ ਜ਼ਿਆਦਾ ਰੋਬੋਟਸ ਨੂੰ ਨੌਕਰੀਆਂ ਮਿਲ ਰਹਾਂ ਹਨ। ਰੋਬੋਟਸ ਦੀਆਂ ਨੌਕਰੀਆਂ ਵਿਚ ਹਰ ਸਾਲ 57 ਫੀਸਦੀ ਦਾ ਵਾਧਾ ਹੋ ਰਿਹਾ ਹੈ।
ਬੀਜਿੰਗ: ਚੀਨ ਵਿਚ ਇਹਨੀਂ ਦਿਨੀਂ ਇਨਸਾਨਾਂ ਤੋਂ ਜ਼ਿਆਦਾ ਰੋਬੋਟਸ ਨੂੰ ਨੌਕਰੀਆਂ ਮਿਲ ਰਹਾਂ ਹਨ। ਰੋਬੋਟਸ ਦੀਆਂ ਨੌਕਰੀਆਂ ਵਿਚ ਹਰ ਸਾਲ 57 ਫੀਸਦੀ ਦਾ ਵਾਧਾ ਹੋ ਰਿਹਾ ਹੈ। ਜਦਕਿ ਰੋਬੋਟਸ ਨੇ ਪੂਰੇ ਦੇਸ਼ ਵਿਚ ਕਰੀਬ 9.4 ਫੀਸਦੀ ਇਨਸਾਨਾਂ ਨੂੰ ਉਹਨਾਂ ਦੇ ਰੁਜ਼ਗਾਰ ਤੋਂ ਹਟਾਇਆ ਹੈ। ਇਹ ਖੁਲਾਸਾ ਚੀਨ ਦੀ ਇਕ ਯੂਨੀਵਰਸਿਟੀ ਨਾਲ ਜੁੜੇ ਇਕ ਰਿਸਰਚ ਇੰਸਟੀਚਿਊਟ ਦੇ ਸਰਵੇ ਵਿਚ ਹੋਇਆ ਹੈ।
ਚੀਨ ਦੀ ਵੁਹਾਨ ਯੂਨੀਵਰਸਿਟੀ ਨਾਲ ਜੁੜੇ ਇਕ ਰਿਸਰਚ ਇੰਸਟੀਚਿਊਟ ਨੇ ਚੀਨ ਦੀਆਂ 1978 ਕੰਪਨੀਆਂ ਵਿਚ ਸਰਵੇ ਕੀਤਾ। ਤਾਂ ਜੋ ਉਹ ਪਤਾ ਕਰ ਸਕੇ ਕਿ ਪਿਛਲੇ 10 ਸਾਲ ਵਿਚ ਕਿੰਨੇ ਰੋਬੋਟਸ ਦੀ ਨੌਕਰੀ ਲੱਗੀ ਅਤੇ ਕਿੰਨੇ ਇਨਸਾਨਾਂ ਦੀ ਨੌਕਰੀ ਰੋਬੋਟਸ ਕਾਰਨ ਗਈ। ਵੁਹਾਨ ਯੂਨੀਵਰਸਿਟੀ ਦੇ ਸਰਵੇ ਵਿਚ ਖੁਲਾਸਾ ਹੋਇਆ ਹੈ ਕਿ 2008 ਵਿਚ ਰੋਬੋਟ ਮਜ਼ਦੂਰਾਂ ਦੀ ਗਿਣਤੀ 12 ਫੀਸਦੀ ਸੀ ਜੋ 2017 ਤੱਕ ਵਧ ਕੇ 37 ਫੀਸਦੀ ਹੋ ਗਈ ਹੈ।
ਚੀਨ ਵਿਚ 2015 ‘ਚ ਸਿਰਫ 8.1 ਫੀਸਦੀ ਕੰਪਨੀਆਂ ਹੀ ਰੋਬੋਟ ਦੀ ਵਰਤੋਂ ਕਰਦੀਆਂ ਸੀ ਪਰ ਹੁਣ 13.4 ਫੀਸਦੀ ਕੰਪਨੀਆਂ ਰੋਬੋਟ ਮਜ਼ਦੂਰਾਂ ਦੀ ਵਰਤੋਂ ਕਰ ਰਹੀਆਂ ਹਨ। ਪਿਛਲੇ ਤਿੰਨ ਸਾਲਾਂ ਵਿਚ ਰੋਬੋਟ ਖਰੀਦਣ ਦੀ ਗਿਣਤੀ ਵਿਚ ਹਰ ਸਾਲ 57 ਫੀਸਦੀ ਵਾਧਾ ਹੋਇਆ ਹੈ। ਚੀਨ ਵਿਚ ਰੋਬੋਟ ਉਹਨਾਂ ਲੋਕਾਂ ਦੀਆਂ ਨੌਕਰੀਆਂ ਜ਼ਿਆਦਾ ਲੈ ਰਹੇ ਹਨ ਜੋ ਸਿਰਫ ਹਾਈ ਸਕੂਲ ਪਾਸ ਸੀ। ਯਾਨੀ ਜਿਨ੍ਹਾਂ ਨੇ ਸਿਰਫ 10ਵੀਂ ਪਾਸ ਕੀਤੀ ਸੀ।
ਅਜਿਹੇ ਵਿਚ ਰੋਬੋਟ ਮਜ਼ਦੂਰਾਂ ਦੀ ਗਿਣਤੀ ਵਿਚ 9.4 ਫੀਸਦੀ ਦਾ ਵਾਧਾ ਹੋਇਆ ਹੈ। ਚੀਨ ਵਿਚ ਕਈ ਚੀਜ਼ਾਂ ਦਾ ਨਿਰਮਾਣ ਹੁੰਦਾ ਹੈ। ਇੱਥੋਂ ਦੇ ਨਿਰਮਾਣ ਖੇਤਰ ਵਿਚ 40 ਫੀਸਦੀ ਰੋਬੋਟ ਮਜ਼ਦੂਰ ਸ਼ਾਮਲ ਹੋ ਚੁੱਕੇ ਹਨ। ਇਹਨਾਂ ਨੇ ਇਨਸਾਨਾਂ ਦੀ ਥਾਂ ਲੈ ਲਈ ਹੈ।
ਰੋਬੋਟਸ ਨੂੰ ਉਹਨਾਂ ਦੀ ਜਗ੍ਹਾ ਤੋਂ ਹਟਾਉਣ ਲਈ ਇਹਨੀਂ ਦਿਨੀਂ ਚੀਨ ਨੂੰ ਜ਼ਿਆਦਾ ਪੜ੍ਹੇ ਲਿਖੇ, ਤੇਜ਼ੀ ਨਾਲ ਕੰਮ ਕਰਨ ਵਾਲੇ ਇਨਸਾਨਾਂ ਦੀ ਲੋੜ ਹੈ। ਜਿਨ੍ਹਾਂ ਕੰਪਨੀਆਂ ਵਿਚ ਰੋਬੋਟਸ ਕੰਮ ਕਰ ਰਹੇ ਹਨ ਉੱਥੇ ਉਤਪਾਦਨ ਦੀ ਦਰ 42 ਫੀਸਦੀ ਹੈ ਜਦਕਿ ਇਨਸਾਨਾਂ ਵੱਲੋਂ ਸੰਚਾਚਿਤ ਕੰਪਨੀਆਂ ਦੀ ਉਤਪਾਦਨ ਦਰ ਕਰੀਬ 37 ਫੀਸਦੀ ਹੈ।