
ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਰਾਖਵੇਂ ਵਰਗ ਨੂੰ ਵੱਧ ਤੋਂ ਵੱਧ ਉਮਰ 'ਚ ਛੋਟ ਦਿੱਤੀ ਜਾਵੇਗੀ।
ਨਵੀਂ ਦਿੱਲੀ: ਹਰਿਆਣਾ ਤੇ ਪੰਜਾਬ ਹਾਈ ਕੋਰਟ ਨੇ 20 ਅਸਾਮੀਆਂ 'ਤੇ ਨਿਯੁਕਤੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਹ ਸਾਰੀਆਂ ਨਿਯੁਕਤੀਆਂ ਚੰਡੀਗੜ੍ਹ ਦੀਆਂ ਕਈ ਜ਼ਿਲ੍ਹਾ ਅਦਾਲਤਾਂ ਤੇ ਸੈਸ਼ਨ ਕੋਰਟ 'ਚ ਸਟੈਨੋ ਟਾਈਪਿਸ ਦੇ ਅਹੁਦਿਆਂ 'ਤੇ ਕੀਤੀਆਂ ਜਾਣਗੀਆਂ। ਨਾਲ ਦੇ ਬਾਕੀ ਸੂਬਿਆਂ ਦੇ ਉਮੀਦਵਾਰ ਗ਼ੈਰ-ਰਾਖਵੀਂ ਸ਼੍ਰੇਣੀ ਤਹਿਤ ਵੀ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸਾਰੀਆਂ ਅਰਜ਼ੀਆਂ ਡਾਕ ਰਾਹੀਂ ਹੀ ਸਵੀਕਾਰ ਹੋਣਗੀਆਂ।
Jobsਅਪਲਾਈ ਕਰਨ ਦੀ ਆਖਰੀ ਤਾਰੀਕ 15 ਜਨਵਰੀ 2020 ਹੈ। ਇਸ ਦੇ ਲਈ ਕਿਸੇ ਵੀ ਵਿਸ਼ੇ 'ਚ ਮਾਨਤਾ ਪ੍ਰਾਪਤ ਸੰਸਥਾ ਤੋਂ ਬੈਚਲਰ ਦੀ ਡਿਗਰੀ ਹੋਣੀ ਜ਼ਰੂਰੀ ਹੈ। ਕੰਪਿਊਟਰ ਦੀ ਬੇਸਿਕ ਜਾਣਕਾਰੀ ਹੋਣੀ ਜ਼ਰੂਰੀ ਹੈ। ਨਾਲ ਹੀ ਬਿਨੈਕਾਰ ਨੂੰ ਵਰਡ ਪ੍ਰੋਸੈਸਿੰਗ ਤੇ ਸਪਰੈੱਡ ਸ਼ੀਟ ਦੀ ਵਧੀਆ ਜਾਣਕਾਰੀ ਹੋਣੀ ਵੀ ਲਾਜ਼ਮੀ ਹੈ। 10,300 ਤੋਂ 34,800 ਤਕ ਤਨਖ਼ਾਹ ਹੋਵੇਗੀ। ਗਰੇਡ ਪੇਅ 32000 ਰੁਪਏ ਹੋਵੇਗਾ। ਘੱਟੋ-ਘੱਟ ਉਮਰ 18 ਸਾਲ ਤੇ ਵਧ ਤੋਂ ਵਧ ਉਮਰ 30 ਸਾਲ ਹੋਣੀ ਜ਼ਰੂਰੀ ਹੈ।
Jobsਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਰਾਖਵੇਂ ਵਰਗ ਨੂੰ ਵੱਧ ਤੋਂ ਵੱਧ ਉਮਰ 'ਚ ਛੋਟ ਦਿੱਤੀ ਜਾਵੇਗੀ। ਉੱਥੇ ਹੀ ਬਾਕੀ ਸੂਬਿਆਂ ਦੇ ਸਾਰੇ ਵਰਗਾਂ ਦੀਆਂ ਅਰਜ਼ੀਆਂ ਗ਼ੈਰ-ਰਾਖਵੀਂ ਸ਼੍ਰੇਣੀ ਤਹਿਤ ਮੰਗੀਆਂ ਗਈਆਂ ਹਨ। ਬਾਕੀ ਸੂਬਿਆਂ ਤੇ ਆਮ ਵਰਗ ਦੇ ਉਮੀਦਵਾਰਾਂ ਲਈ ਇਸ ਦੇ ਲਈ 500 ਰੁਪਏ ਦੀ ਭੁਗਤਾਨ ਕਰਨਾ ਪਵੇਗਾ। ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਐੱਸਸੀ/ਐੱਸਟੀ ਤੇ ਬੀਸੀ ਵਰਗ ਤੇ ਦਿਵਿਆਂਗਾ ਨੂੰ 250 ਰੁਪਏ ਦਾ ਭੁਗਤਾਨ ਕਰਨਾ ਪਵੇਗਾ।
Jobs ਸਭ ਤੋਂ ਪਹਿਲਾਂ www.highcourtchd.gov.in ਵੈੱਬਸਾਈਟ 'ਤੇ ਜਾਓ। ਇਸ ਤੋਂ ਬਾਅਦ ਰਿਕਰੂਟਮੈਂਟ ਸੈਕਸ਼ਨ 'ਚ ਦਿੱਤੇ ਗਏ ਐਡਮਿਨੀਸਟ੍ਰੇਟਿਵ ਸਟਾਫ ਲਿੰਕ 'ਤੇ ਕਲਿੱਕ ਕਰੋ। ਤੁਹਾਡੇ ਸਾਹਮਣੇ ਇਕ ਨਵਾਂ ਵੈੱਬ ਪੇਜ ਖੁੱਲ੍ਹੇਗਾ ਜਿਸ ਵਿਚ ਤੁਹਾਨੂੰ Employment Notice for the post 20 Vacant post of Steno Typist ਨਾਂ ਨਾਲ ਇਕ ਪੀਡੀਐੱਫ ਸਿੰਬਲ ਦਿਸੇਗਾ। ਇਸ 'ਤੇ ਕਲਿੱਕ ਕਰੋ। ਇੰਨਾ ਕਰਨ ਦੇ ਨਾਲ ਹੀ ਤੁਹਾਡੇ ਸਾਹਮਣੇ ਅਸਾਮੀ ਨਾਲ ਜੁੜਿਆ ਇਸ਼ਤਿਹਾਰ ਖੁੱਲ੍ਹ ਜਾਵੇਗਾ। ਉਸ ਨੂੰ ਧਿਆਨ ਨਾਲ ਪੜ੍ਹੋ ਤੇ ਯੋਗਤਾ ਜਾਂਚ ਲਓ।
Jobs ਇਸ਼ਤਿਹਾਰ ਦੇ ਨਾਲ ਹੀ ਅਪਲਾਈ ਫਾਰਮ ਵੀ ਦਿੱਤਾ ਜਾਵੇਗਾ। ਇਸ ਤੋਂ ਬਾਅਦ ਏ4 ਸਾਈਜ਼ ਪੇਪਰ 'ਤੇ ਪ੍ਰਿੰਟ ਕੱਢ ਲਓ। ਤੁਸੀਂ ਇਸ ਵਿਚ ਮੰਗੀ ਗਈ ਜਾਣਕਾਰੀ ਨੂੰ ਧਿਆਨ ਨਾਲ ਪੜ੍ਹ ਕੇ ਭਰੋ। ਇਸ ਵਿਚ ਤੁਸੀਂ ਆਪਣਾ ਨਾਂ, ਪਿਤਾ ਦਾ ਨਾਂ, ਜਨਮ ਤਾਰੀਕ ਤੇ ਆਪਣੀ ਵਿਦਿਅਕ ਯੋਗਤਾ ਸਬੰਧੀ ਪੂਰੀ ਜਾਣਕਾਰੀ ਭਰੋ। ਇਸ ਤੋਂ ਬਾਅਦ ਆਪਣੀ ਇਕ ਰੰਗੀਨ ਤਸਵੀਰ ਲਗਾਓ ਤੇ ਦਸਤਖ਼ਤ ਕਰੋ। ਅਖੀਰ 'ਚ ਹੇਠਾਂ ਹਸਤਾਖ਼ਰ ਕਰੋ ਤੇ ਦਿੱਤੀ ਗਈ ਜਗ੍ਹਾ ਅੰਗੂਠੇ ਦਾ ਨਿਸ਼ਾਨ ਲਗਾਓ।
ਇਸ ਫਾਰਮ ਨੂੰ ਮੰਗੇ ਗਏ ਜ਼ਰੂਰੀ ਦਸਤਾਵੇਜ਼ਾਂ ਦੀ ਸੈਲਫ ਅਟੈਸਟਿਡ ਫੋਟੋ ਕਾਪੀ ਨਾਲ ਡਾਕ ਜ਼ਰੀਏ ਤੈਅਸ਼ੁਦਾ ਪਤੇ 'ਤੇ ਭੇਜ ਦਿਉ। ਜਿਸ ਲਿਫ਼ਾਫੇ 'ਚ ਤੁਸੀਂ ਇਹ ਫਾਰਮ ਰੱਖੋਗੇ, ਉਸ ਦੇ ਉੱਪਰ ਐਪਲੀਕੇਸ਼ਨ ਫਾਰ ਦਿ ਪੋਸਟ ਆਫ ਸਟੈਨੋ ਟਾਈਪਿਸਟ ਜ਼ਰੂਰ ਲਿਖੋ। ਉਮਰ ਨੂੰ ਪ੍ਰਮਾਣਿਤ ਕਰਨ ਲਈ ਆਪਣਾ 10ਵੀਂ ਦਾ ਸਰਟੀਫਿਕੇਟ ਭੇਜੋ। ਜਾਤੀ ਪ੍ਰਮਾਣ ਪੱਤਰ (ਜੇਕਰ ਲਾਗੂ ਹੋਵੇ) ਪਛਾਣ ਪੱਤਰ ਦੇ ਤੌਰ 'ਤੇ ਵੋਟਰ ਕਾਰਡ/ਆਧਾਰ ਕਾਰਡ ਵੀ ਦਿਉ।
ਨਾਲ ਹੀ ਅਪਲਾਈ ਫੀਸ ਭੁਗਤਾਨ ਦਾ ਡਿਮਾਂਡ ਡਰਾਫਟ ਜਾਂ ਫਿਰ ਇੰਡੀਅਨ ਪੋਸਟਲ ਆਰਡਰ ਦਿਉ। ਇਨ੍ਹਾਂ ਸਭ ਨਾਲ ਆਪਣੀਆਂ ਦੋ ਰੰਗੀਨ ਪਾਸਪੋਰਟ ਸਾਈਜ਼ ਤਸਵੀਰਾਂ ਵੀ ਭੇਜੋ। ਫੀਸ ਦਾ ਭੁਗਤਾਨ ਡਿਮਾਂਡ ਡਰਾਫਟ ਤੇ ਪੋਸਟਲ ਆਰਡਰ ਜ਼ਰੀਏ ਹੀ ਕਰਨਾ ਪਵੇਗਾ। ਇਸ ਦੇ ਨਾਲ ਹੀ ਇਹ ਪੋਸਟਲ ਆਰਡਰ ਰਜਿਸਟਰਾਰ ਜਨਰਲ, ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਦੇ ਹੱਕ 'ਚ ਦੇਣੇ ਹੋਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।