
ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ ਨੇ ਬਿਆਨ ਜਾਰੀ ਕਰ ਦਿੱਤੀ ਹੈ ਜਾਣਕਾਰੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਜਨਵਰੀ ਨੂੰ 'ਪ੍ਰੀਖਿਆ 'ਤੇ ਚਰਚਾ' ਕਰਨਗੇ। ਪਹਿਲਾਂ ਇਹ ਚਰਚਾ 16 ਜਨਵਰੀ ਨੂੰ ਹੋਣੀ ਸੀ। ਇਸ ਬਾਰੇ ਕੱਲ੍ਹ ਬੁੱਧਵਾਰ ਰਾਤ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ ਨੇ ਬਿਆਨ ਜਾਰੀ ਕਰ ਜਾਣਕਾਰੀ ਦਿੱਤੀ ਹੈ।
File photo
ਦਰਅਸਲ ਪ੍ਰਧਾਨਮੰਤਰੀ ਮੋਦੀ ਹਰ ਸਾਲ ਸਕੂਲ ਦੇ ਬੱਚਿਆਂ ਨਾਲ ਬੋਰਡ ਦੀ ਪ੍ਰੀਖਿਆ ਬਾਰੇ ਗੱਲਬਾਤ ਕਰਦੇ ਹਨ। ਜਿਸ ਵਿਚ ਉਹ ਬੱਚਿਆਂ ਨੂੰ ਗੁਰੂ ਮੰਤਰ ਦੇਣ ਦੇ ਨਾਲ ਹੀ ਪ੍ਰੀਖਿਆ ਦੌਰਾਨ ਤਣਾਅ ਘੱਟ ਕਰਨ ਬਾਰੇ ਸਿੱਖਿਆ ਦਿੰਦੇ ਹਨ। ਮੰਤਰਾਲੇ ਦੇ ਬਿਆਨ ਮੁਤਾਬਕ ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਪ੍ਰੀਖਿਆ 'ਤੇ ਚਰਚਾ' 2020 ਪ੍ਰੋਗਰਾਮ ਪੋਂਗਲ, ਮਕਰ ਸੰਕਰਾਤੀ, ਲੋਹੜੀ, ਓਣਮ ਅਤੇ ਹੋਰ ਤਿਉਹਾਰਾਂ ਦੇ ਚੱਲਦਿਆ ਹੁਣ 20 ਜਨਵਰੀ 2020 ਨੂੰ ਸਵੇਰੇ 11 ਵਜੇ ਰੱਖਿਆ ਗਿਆ ਹੈ''।
File photo
ਮੰਤਰਾਲੇ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਪ੍ਰੀਖਿਆ ਦੌਰਾਨ ਤਣਾਅ ਨੂੰ ਘੱਟ ਕਰਨ ਦੇ ਟਿੱਚੇ ਨਾਲ ਆਯੋਜਿਤ ਕੀਤਾ ਜਾਣ ਵਾਲਾ ਇਹ ਸਮਾਗਮ ਪਹਿਲਾਂ 16 ਜਨਵਰੀ 2020 ਨੂੰ ਤੈਅ ਕੀਤਾ ਗਿਆ ਸੀ ਜੋ ਕਿ ਹੁਣ 20 ਜਨਵਰੀ ਨੂੰ ਹੋਵੇਗਾ।
File photo
ਵਿਰੋਧੀ ਧੀਰਾ ਮੋਦੀ ਦੇ 16 ਜਨਵਰੀ ਨੂੰ ਪ੍ਰੀਖਿਆ ਤੇ ਚਰਚਾ ਪ੍ਰੋਗਰਾਮ ਦਾ ਵਿਰੋਧ ਕਰਦੀਆਂ ਰਹੀਆਂ ਹਨ। ਇਸ ਦਿਨ ਪੋਂਗਲ ਹੈ ਜੋ ਕਿ ਤਾਮਿਲਨਾਡੂ ਦਾ ਮੁੱਖ ਤਿਉਹਾਰ ਹੈ। ਡੀਐਮਕੇ ਨੇ ਮੋਦੀ ਦੇ ਇਸ ਸਮਾਗਮ ਦਾ ਹਵਾਲਾ ਦਿੰਦੇ ਹੋਏ ਪੋਂਗਲ ਤਿਉਹਾਰ ਉੱਤੇ ਤਾਮਿਲਨਾਡੂ ਸਿੱਖਿਆ ਵਿਭਾਗ ਦੇ ਸਰਕੂਲਰ ਦੀ ਨਿੰਦਿਆ ਕੀਤੀ ਸੀ। ਵਿਭਾਗ ਦੇ ਕਹਿਣਾ ਸੀ ਕਿ ਵਿਦਿਆਰਥੀ ਇੰਟਰਨੈੱਟ ਰਾਹੀਂ ਵੀ ਘਰ ਬੈਠ ਕੇ ਗੱਲਬਾਤ ਸੁਣ ਸਕਦੇ ਹਨ।
File photo
ਦੂਜੇ ਪਾਸੇ ਮੰਤਰਾਲੇ ਨੇ ਕਿਹਾ ਹੈ ਕਿ ਪੀਐਮ ਮੋਦੀ ਚਾਹੁੰਦੇ ਹਨ ਕਿ ਵਿਦਿਆਰਥੀ ਸ਼ਾਂਤ ਮਾਹੌਲ ਵਿਚ ਪਰੀਖਿਆ ਦੇਣ ਅਤੇ ਤਣਾਅ ਨਾ ਲੈ ਕੇ ਪਰੀਖਿਆ ਵਿਚ ਵਧੀਆ ਨਤੀਜਾ ਹਾਸਲ ਕਰਨ। ਹੁਣ ਇਸ ਇਹ ਪ੍ਰੋਗਰਾਮ 20 ਜਨਵਰੀ ਨੂੰ ਹੋਵੇਗਾ