
ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਆ ਕੇ ਅਸੀਂ ਪੰਜਾਬ ਦੀ ਕਿਸਾਨਾਂ ਨਾਲ ਦਿਲੋਂ ਗਹਿਰੀ ਸਾਂਝ ਪਾਈ ਹੈ
ਨਵੀਂ ਦਿੱਲੀ, ( ਅਰਪਨ ਕੌਰ ) : ਨਵੇਂ ਸਾਲ ਦੇ ਪਹਿਲੇ ਦਿਨ ਜੋ ਸੀ ਕਰਾਂਗੇ ਸਾਰਾ ਸਾਲ ਉਸੇ ਤਰ੍ਹਾਂ ਹੀ ਕਰਦੇ ਰਹਾਂਗੇ ਇਸ ਲਈ ਅਸੀਂ ਆਪਣੇ ਸਾਲ ਨਵੇਂ ਸਾਲ ਦੀ ਸ਼ੁਰੂਆਤ ਸੰਘਰਸ਼ ਵਿੱਚੋਂ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਜੋ ਸਾਰਾ ਸਾਲ ਅਸੀਂ ਸੰਘਰਸ਼ਾਂ ਵਾਂਗ ਮੱਘਦੇ ਰਹਾਂਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੀ ਲੇਖਕ ਧੀ ਸਿਮਰਨ ਐਕਸ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ।
photoਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਆ ਕੇ ਅਸੀਂ ਪੰਜਾਬ ਦੀ ਕਿਸਾਨਾਂ ਨਾਲ ਦਿਲੋਂ ਗਹਿਰੀ ਸਾਂਝ ਪਾਈ ਹੈ , ਉਨ੍ਹਾਂ ਕਿਹਾ ਕਿ ਇੱਥੇ ਇਸ ਸੰਘਰਸ਼ ਵਿੱਚ ਆ ਕੇ ਸਾਨੂੰ ਆਪਣੇਪਣ ਦਾ ਅਹਿਸਾਸ ਹੋ ਰਿਹਾ ਹੈ, ਇਸੇ ਲਈ ਅਸੀਂ ਸੰਘਰਸ਼ ਵਿੱਚੋਂ ਹੀ ਆਪਣੇ ਨਵੇਂ ਸਾਲ ਦੀ ਸ਼ੁਰੂਅਾਤ ਕਰਨ ਲਈ ਪਰਿਵਾਰ ਸਮੇਤ ਇੱਥੇ ਹਾਜ਼ਰ ਹੋਏ ਹਾਂ ।
photo
ਸਿਮਰਨ ਅਕਸ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਕਿਸਾਨਾਂ ਦੇ ਨਾਲ ਬੁੱਧੀਜੀਵੀ ਲੇਖਕਾਂ ਨੇ ਵੀ ਇੱਕ ਅਹਿਮ ਰੋਲ ਅਦਾ ਕੀਤਾ ਹੈ, ਇਸ ਸੰਘਰਸ਼ ਵਿੱਚ ਬਹੁਤ ਸਾਰੇ ਅਜਿਹੇ ਗੀਤ ਆਏ ਹਨ , ਜਿਨ੍ਹਾਂ ਨਾਲ ਨੌਜਵਾਨ ਪੀੜ੍ਹੀ ਇਸ ਸੰਘਰਸ਼ ਵੱਲ ਖਿੱਚੀ ਗਈ । ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸਾਨਾਂ ਦੇ ਹੱਕ ਸੱਚ ਦੀ ਲੜਾਈ ਹੈ, ਇਸ ਵਿੱਚ ਦੇਸ਼ ਦਾ ਬੱਚਾ ਬੱਚਾ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰ ਰਿਹਾ ਹੈ ।
photoਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਪੰਜਾਬੀਆਂ ਦੀ ਇੱਕ ਗ਼ਲਤ ਤਸਵੀਰ ਬਣਾ ਕੇ ਪੇਸ਼ ਕੀਤੀ ਗਈ ਸੀ, ਜਿਸ ਵਿਚ ਪੰਜਾਬ ਨੂੰ ਉੜਤਾ ਪੰਜਾਬ ਦਾ ਨਾਮ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਉਹ ਇੱਕ ਦੌਰ ਸੀ ਜਦੋਂ ਪੰਜਾਬ ਦੀ ਜਵਾਨੀ ਸੁੱਤੀ ਹੋਈ ਸੀ ਪਰ ਅੱਜ ਪੰਜਾਬ ਦੀ ਜਵਾਨੀ ਜਾਗ ਗਈ ਹੈ , ਜਿਸ ਨੂੰ ਅਸੀਂ ਕਿਸਾਨੀ ਸੰਘਰਸ਼ ਵਿਚ ਦੇਖ ਸਕਦੇ ਹਾਂ, ਉਨ੍ਹਾਂ ਕਿਹਾ ਕਿ ਅਸੀਂ ਸੰਘਰਸ਼ ਤਾਂ ਜਿੱਤ ਚੁੱਕੇ ਹਾਂ । ਇਸੇ ਸੰਘਰਸ਼ ਨੇ ਫਾਸ਼ੀਵਾਦ ਦੇ ਜੂਲੇ ਨੂੰ ਲਾਹ ਕੇ ਪਰੇ ਸੁੱਟ ਦੇਣਾ ਹੈ ।