ਸਮੁੱਚੇ ਦੇਸ਼ ਦੇ ਲੋਕ ਅੰਬਾਨੀਆਂ ਅਡਾਨੀਆਂ ਦੇ ਬਣਾਏ ਪ੍ਰੋਡਕਟਾਂ ਦਾ ਬਾਈਕਾਟ ਕਰਨ–ਕਿਸਾਨ ਆਗੂ ਦਰਸ਼ਨਪਾਲ
Published : Jan 2, 2021, 7:52 pm IST
Updated : Jan 2, 2021, 9:16 pm IST
SHARE ARTICLE
Darshanpal
Darshanpal

ਦਰਸ਼ਨ ਪਾਲ ਨੇ ਕਿਹਾ ਕਿ ਸਰਕਾਰ ਕੋਰਾ ਝੂਠ ਬੋਲ ਰਹੀ ਹੈ ਕਿ ਕਿਸਾਨਾਂ ਦੀਆਂ ਪੰਜਾਹ ਫੀਸ਼ਦੀ ਮੰਗਾਂ ਮੰਨ ਲਈਆਂ ਗਈਆਂ ਹਨ

ਨਵੀਂ ਦਿੱਲੀ : ਨਵੀਂ ਦਿੱਲੀ , (ਸੈਸ਼ਵ ਨਾਗਰਾ) : ਅਡਾਨੀਆਂ ਅੰਬਾਨੀਆਂ ਨੂੰ ਲੈ ਕੇ ਕਿਸਾਨ ਆਗੂ ਡਾ ਦਰਸ਼ਨਪਾਲ ਨੇ ਐਲਾਨ ਕਰਦਿਆਂ ਕਿਹਾ ਕਿ ਸਮੁੱਚੇ ਕਿਸਾਨ ,ਮਜ਼ਦੂਰ, ਛੋਟੇ ਦੁਕਾਨਦਾਰ ਅਤੇ  ਵਪਾਰੀ ਅੰਬਾਨੀਆਂ ਅਡਾਨੀਆਂ ਦੇ ਬਣਾਏ ਪ੍ਰੋਡਕਟਾਂ ਦਾ ਬਾਈਕਾਟ ਕਰਨ ,ਤਾਂ ਜੋ ਦੇਸ਼ ਦੀ ਏਕਤਾ ਦਾ ਸਰਕਾਰ ਨੂੰ ਪਤਾ ਲੱਗੇ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਦਰਸ਼ਨ ਪਾਲ ਨੇ ਕਿਹਾ ਕਿ  ਅੰਬਾਨੀ ਅਡਾਨੀ ਕੇਂਦਰ ਸਰਕਾਰ ਨਾਲ ਮਿਲ ਕੇ ਦੇਸ਼ ਦੀ ਕਿਸਾਨਾਂ ਦੀ ਨੂੰ ਬਰਬਾਦੀ ਵੱਲ ਧੱਕਣ ਧੱਕ ਰਹੇ ਹਨ, ਉਨ੍ਹਾਂ ਕਿਹਾ ਕਿ ਦੇਸ਼  ਲੋਕਾਂ ਨੂੰ ਇਨ੍ਹਾਂ ਕੰਪਨੀਆਂ ਦੇ ਬਣਾਏ ਗਏ ਪ੍ਰੋਡਕਟਾਂ ਅਤੇ ਹੋਰ ਸਾਜ਼ੋ ਸਾਮਾਨ ਦਾ ਸਮੁੱਚੇ ਰੂਪ ਚ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਕਿ

photophotoਅਜਿਹੀਆਂ ਕੰਪਨੀਆਂ ਨੂੰ ਦੇਸ਼ ਦੇ ਲੋਕਾਂ ਦੀ ਅਸਲ ਤਾਕਤ ਦਾ ਪਤਾ ਲੱਗ ਸਕੇ । ਦਰਸ਼ਨ ਪਾਲ ਨੇ ਕਿਹਾ ਕਿ ਸਰਕਾਰ ਕੋਰਾ ਝੂਠ ਬੋਲ ਰਹੀ ਹੈ ਕਿ ਕਿਸਾਨਾਂ ਦੀਆਂ ਪੰਜਾਹ ਫੀਸ਼ਦੀ ਮੰਗਾਂ ਮੰਨ ਲਈਆਂ ਗਈਆਂ ਹਨ ਪਰ ਅਸਲ ਵਿੱਚ ਕਿਸਾਨਾਂ ਦੀਆਂ ਪੰਦਰਾਂ ਫ਼ੀਸਦੀ ਹੀ ਮੰਗਾਂ ਮੰਨੀਆਂ ਗਈਆਂ । ਉਨ੍ਹਾਂ ਕਿਹਾ ਕਿ ਜਿਹੜੀਆਂ ਮੰਗਾਂ ਸਰਕਾਰ ਨੇ ਮੰਨੀਆਂ ਹਨ ਉਨ੍ਹਾਂ ਦੀ ਕੋਈ ਲਿਖਤੀ ਗਾਰੰਟੀ ਵੀ ਨਹੀਂ ਦਿੱਤੀ ਗਈ । ਸਰਕਾਰ ਦੇਸ਼ ਦੇ ਲੋਕਾਂ ਝੂਠ ਬੋਲ ਕੇ ਗੁਮਰਾਹ ਕਰ ਰਹੀ ਹੈ ਛ

photophotoਦਰਸ਼ਨ ਪਾਲ ਨੇ ਕਿਹਾ ਕਿ ਐੱਮ ਐੱਸ ਪੀ ‘ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਨੂੰ ਕਾਨੂੰਨੀ ਰੂਪ ਵਿਚ ਮੰਨੇ ਕਿ ਐੱਮਐੱਸਪੀ ਕਿਸਾਨਾਂ ਦਾ ਕਾਨੂੰਨੀ ਅਧਿਕਾਰ ਹੈ । ਜੇਕਰ ਸਰਕਾਰ ਇਹ ਗੱਲ ਮੰਨਦੀ ਹੈ ਤਾਂ ਅਸੀਂ ਸਰਕਾਰ ਵੱਲੋਂ ਅਪਣਾਈ ਜਾ ਰਹੀ ਕਮੇਟੀ ‘ਤੇ ਵੀ ਵਿਚਾਰ ਕਰ ਸਕਦੇ ਹਾਂ । ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਸੀ ਗਣਤੰਤਰ ਦਿਵਸ ਨੂੰ ਕਿਸਾਨਾਂ ਵੱਲੋਂ ਵੱਡੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ,  ਉਨ੍ਹਾਂ ਕਿਹਾ ਸਾਨੂੰ ਨਹੀਂ ਲੱਗਦਾ ਕਿ ਗਣਤੰਤਰ ਦਿਵਸ ਮਨਾਉਣ ਦੇ ਲਈ ਸਾਨੂੰ ਕੋਈ ਸਰਕਾਰ ਤੋਂ ਲੈਣੀ ਚਾਹੀਦੀ ਹੈ ਫਿਰ ਵੀ ਜੇਕਰ ਲਗਦਾ ਹੈ ਤਾਂ ਅਸੀਂ ਆਪਣੀ ਮੀਟਿੰਗ ਦੇ ਵਿੱਚ ਇਸ ਬਾਰੇ ਵਿਚਾਰ ਕਰ ਸਕਦੇ ਹਾਂ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement