ਹਰਿਆਣਾ ਵਿਚ ਸਭ ਤੋਂ ਵੱਧ ਬੇਰੁਜ਼ਗਾਰੀ, ਪੰਜਾਬ ਦਾ ਅੰਕੜਾ 6.8 ਫ਼ੀਸਦੀ ਰਿਹਾ, ਦੇਖੋ ਹੋਰ ਸੂਬਿਆਂ ਦੇ ਅੰਕੜੇ  
Published : Jan 2, 2023, 2:40 pm IST
Updated : Jan 2, 2023, 2:40 pm IST
SHARE ARTICLE
unemployment
unemployment

ਨਵੰਬਰ 2022 'ਚ ਇਹ ਅੰਕੜਾ 8.96 ਫ਼ੀਸਦੀ ਸੀ।

 

ਨਵੀਂ ਦਿੱਲੀ - ਪਿਛਲੇ ਸਾਲ ਦਸੰਬਰ 'ਚ ਦੇਸ਼ 'ਚ ਬੇਰੁਜ਼ਗਾਰੀ 16 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਸੀ। ਇਸ ਸਮੇਂ ਦੌਰਾਨ ਬੇਰੁਜ਼ਗਾਰੀ ਦੀ ਦਰ 8.30 ਪ੍ਰਤੀਸ਼ਤ ਸੀ, ਜੋ ਨਵੰਬਰ 2022 ਵਿਚ 8 ਪ੍ਰਤੀਸ਼ਤ ਸੀ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਦੁਆਰਾ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦਸੰਬਰ 2022 ਵਿਚ ਸ਼ਹਿਰੀ ਬੇਰੁਜ਼ਗਾਰੀ ਦਰ 10.09 ਪ੍ਰਤੀਸ਼ਤ ਤੱਕ ਪਹੁੰਚ ਗਈ। ਨਵੰਬਰ 2022 'ਚ ਇਹ ਅੰਕੜਾ 8.96 ਫ਼ੀਸਦੀ ਸੀ।

ਹਾਲਾਂਕਿ, ਪੇਂਡੂ ਖੇਤਰਾਂ ਵਿਚ ਬੇਰੁਜ਼ਗਾਰੀ ਦਰ ਪਿਛਲੇ ਸਾਲ ਨਵੰਬਰ ਵਿਚ 7.55 ਫ਼ੀਸਦੀ ਤੋਂ 0.11 ਫ਼ੀਸਦੀ ਘਟ ਕੇ 7.44 ਫ਼ੀਸਦੀ ਰਹਿ ਗਈ ਹੈ। CMIE ਦੇ ਮੈਨੇਜਿੰਗ ਡਾਇਰੈਕਟਰ ਮਹੇਸ਼ ਵਿਆਸ ਨੇ ਕਿਹਾ ਕਿ ਬੇਰੁਜ਼ਗਾਰੀ ਦੀ ਦਰ ਵਿਚ ਵਾਧਾ ਇੰਨਾ ਬੁਰਾ ਨਹੀਂ ਹੈ ਜਿੰਨਾ ਇਹ ਲੱਗਦਾ ਹੈ। ਇਸ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਮਜ਼ਦੂਰਾਂ ਦੀ ਭਾਗੀਦਾਰੀ ਦੀ ਦਰ ਵਿੱਚ ਚੰਗਾ ਵਾਧਾ ਹੋਇਆ ਹੈ। ਦਸੰਬਰ ਵਿਚ ਮਜ਼ਦੂਰ ਭਾਗੀਦਾਰੀ ਦਰ ਵਧ ਕੇ 40.48 ਪ੍ਰਤੀਸ਼ਤ ਹੋ ਗਈ, ਜੋ 12 ਮਹੀਨਿਆਂ ਵਿਚ ਸਭ ਤੋਂ ਵੱਧ ਹੈ। 

ਦਸੰਬਰ 'ਚ ਰੁਜ਼ਗਾਰ ਦਰ ਵਧ ਕੇ 37.1 ਫ਼ੀਸਦੀ ਹੋ ਗਈ। ਇਹ ਅੰਕੜਾ ਜਨਵਰੀ 2022 ਤੋਂ ਬਾਅਦ ਭਾਵ 10 ਮਹੀਨਿਆਂ ਵਿਚ ਸਭ ਤੋਂ ਵੱਧ ਹੈ। 
ਅੰਕੜਿਆਂ ਮੁਤਾਬਕ ਹਰਿਆਣੇ ਵਿਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਵੱਧ ਸੀ। ਉੱਥੇ ਇਹ ਦਰ ਵਧ ਕੇ 37.4 ਫ਼ੀਸਦੀ ਹੋ ਗਈ। ਰਾਜਸਥਾਨ ਵਿਚ ਇਹ 28.5 ਫ਼ੀਸਦੀ ਅਤੇ ਦਿੱਲੀ ਵਿਚ 20.8 ਫੀਸਦੀ ਤੱਕ ਪਹੁੰਚ ਗਈ। 

ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ.ਐੱਸ.ਓ.) ਦੇ ਮੁਤਾਬਕ, 2022-23 ਦੀ ਜੁਲਾਈ-ਸਤੰਬਰ ਤਿਮਾਹੀ 'ਚ ਦੇਸ਼ 'ਚ ਬੇਰੁਜ਼ਗਾਰੀ ਦੀ ਦਰ 7.2 ਫੀਸਦੀ 'ਤੇ ਆ ਗਈ ਹੈ। ਅਪ੍ਰੈਲ-ਜੂਨ ਤਿਮਾਹੀ 'ਚ ਇਹ 7.6 ਫ਼ੀਸਦੀ ਸੀ। ਇਸ ਦੇ ਨਾਲ ਹੀ ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਵਿਚ ਬੇਰੁਜ਼ਗਾਰੀ ਦਰ 6.8 ਫ਼ੀਸਦੀ ਰਹੀ। 

ਹੋਰ ਰਾਜਾਂ ਦੇ ਅੰਕੜੇ 
ਰਾਜਸਥਾਨ - 28. 5 ਫ਼ੀਸਦੀ 
ਦਿੱਲੀ - 19.1 ਫ਼ੀਸਦੀ 
ਝਾਰਖੰਡ - 18 ਫ਼ੀਸਦੀ 
ਓਡੀਸ਼ਾ - 0.9 ਫ਼ੀਸਦੀ

ਗੁਜਰਾਤ - 2.3 ਫ਼ੀਸਦੀ
ਕਰਨਾਟਕ - 2.5 ਫ਼ੀਸਦੀ 
ਮੇਘਾਲਿਆ - 2.7 ਫ਼ੀਸਦੀ 
ਮਹਾਰਾਸ਼ਟਰ - 3.1 ਫ਼ੀਸਦੀ 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਾਂ ਮੈਂ ਚਿੱਟਾ ਪੀਂਦਾ ਹਾਂ' ਦਿਨ ਦਿਹਾੜੇ ਪੱਤਰਕਾਰ ਨੇ ਚਿੱਟਾ ਪੀਂਦੇ ਫੜ ਲਿਆ ਬੰਦਾ, ਉਪਰੋਂ ਆ ਗਈ ਪੁਲਿਸ

14 Jul 2024 6:22 PM

ਹਾਂ ਮੈਂ ਚਿੱਟਾ ਪੀਂਦਾ ਹਾਂ' ਦਿਨ ਦਿਹਾੜੇ ਪੱਤਰਕਾਰ ਨੇ ਚਿੱਟਾ ਪੀਂਦੇ ਫੜ ਲਿਆ ਬੰਦਾ, ਉਪਰੋਂ ਆ ਗਈ ਪੁਲਿਸ

14 Jul 2024 6:20 PM

ਸੋਸ਼ਲ ਮੀਡੀਆ 'ਤੇ BSNL ਦੇ ਹੱਕ 'ਚ ਚੱਲੀ ਮੁਹਿੰਮ, ਅੰਬਾਨੀ ਸਣੇ ਬਾਕੀ ਮੋਬਾਇਲ ਨੈੱਟਵਰਕ ਕੰਪਨੀਆਂ ਨੂੰ ਛਿੜੀ ਚਿੰਤਾ

13 Jul 2024 3:32 PM

"ਸਿੱਖਾਂ ਨੂੰ ਹਮੇਸ਼ਾ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਗਿਆ - ਗਿਆਨੀ ਹਰਪ੍ਰੀਤ ਸਿੰਘ ਸਰਕਾਰ ਵੱਲੋਂ 25 ਜੂਨ ਨੂੰ

13 Jul 2024 3:26 PM

"ਸਿੱਖਾਂ ਨੂੰ ਹਮੇਸ਼ਾ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਗਿਆ - ਗਿਆਨੀ ਹਰਪ੍ਰੀਤ ਸਿੰਘ ਸਰਕਾਰ ਵੱਲੋਂ 25 ਜੂਨ ਨੂੰ

13 Jul 2024 3:24 PM
Advertisement