
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਹ ਜਾਣਕਾਰੀ ਦਿਤੀ ਹੈ।
Sculptor Arun Yogiraj: ਸੋਮਵਾਰ ਨੂੰ ਅਯੁੱਧਿਆ ਦੇ ਰਾਮ ਮੰਦਰ ਲਈ ਭਗਵਾਨ ਰਾਮ ਦੀ ਮੂਰਤੀ ਦੀ ਚੋਣ ਕੀਤੀ ਗਈ। ਇਸ ਦੇ ਨਾਲ ਹੀ ਮੈਸੂਰ (ਕਰਨਾਟਕ) ਦੇ ਪ੍ਰਸਿੱਧ ਮੂਰਤੀਕਾਰ ਅਰੁਣ ਯੋਗੀਰਾਜ ਦੁਆਰਾ ਬਣਾਈ ਗਈ ਰਾਮਲਲਾ ਦੀ ਮੂਰਤੀ 'ਤੇ ਮਨਜ਼ੂਰੀ ਦੀ ਮੋਹਰ ਲਗਾ ਦਿਤੀ ਗਈ ਹੈ।
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਹ ਜਾਣਕਾਰੀ ਦਿਤੀ ਹੈ। ਕੇਂਦਰੀ ਮੰਤਰੀ ਨੇ ਲਿਖਿਆ, 'ਅਯੁੱਧਿਆ 'ਚ ਰਾਮ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ। ਇਹ ਰਾਮ ਹਨੂੰਮਾਨ ਦੇ ਅਟੁੱਟ ਰਿਸ਼ਤੇ ਦੀ ਇਕ ਹੋਰ ਮਿਸਾਲ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਹਨੂੰਮਾਨ ਦੀ ਧਰਤੀ ਕਰਨਾਟਕ ਤੋਂ ਰਾਮਲਲਾ ਲਈ ਮਹੱਤਵਪੂਰਨ ਸੇਵਾ ਹੈ।"
"ಎಲ್ಲಿ ರಾಮನೋ ಅಲ್ಲಿ ಹನುಮನು"
ಅಯೋಧ್ಯೆಯಲ್ಲಿ ಶ್ರೀರಾಮನ ಪ್ರಾಣ ಪ್ರತಿಷ್ಠಾಪನಾ ಕಾರ್ಯಕ್ಕೆ ವಿಗ್ರಹ ಆಯ್ಕೆ ಅಂತಿಮಗೊಂಡಿದೆ. ನಮ್ಮ ನಾಡಿನ ಹೆಸರಾಂತ ಶಿಲ್ಪಿ ನಮ್ಮ ಹೆಮ್ಮೆಯ ಶ್ರೀ @yogiraj_arun ಅವರು ಕೆತ್ತಿರುವ ಶ್ರೀರಾಮನ ವಿಗ್ರಹ ಪುಣ್ಯಭೂಮಿ ಅಯೋಧ್ಯೆಯಲ್ಲಿ ಪ್ರತಿಷ್ಠಾಪನೆಗೊಳ್ಳಲಿದೆ. ರಾಮ ಹನುಮರ ಅವಿನಾಭಾವ ಸಂಬಂಧಕ್ಕೆ ಇದು… pic.twitter.com/VQdxAbQw3Q
ਪ੍ਰਸਿੱਧ ਮੂਰਤੀਕਾਰ ਯੋਗੀਰਾਜ ਸ਼ਿਲਪੀ ਦੇ ਪੁੱਤਰ ਹਨ ਅਰੁਣ ਯੋਗੀਰਾਜ
37 ਸਾਲਾ ਅਰੁਣ ਯੋਗੀਰਾਜ ਕਰਨਾਟਕ ਦੇ ਮਸ਼ਹੂਰ ਮੂਰਤੀਕਾਰ ਯੋਗੀਰਾਜ ਸ਼ਿਲਪੀ ਦਾ ਪੁੱਤਰ ਹੈ। ਇੰਨਾ ਹੀ ਨਹੀਂ ਅਰੁਣ ਯੋਗੀਰਾਜ ਦੇ ਪਿਤਾ ਵਾਡਿਆਰ ਪ੍ਰਵਾਰ ਦੇ ਮਹਿਲਾਂ ਨੂੰ ਸੁੰਦਰਤਾ ਦੇਣ ਲਈ ਵੀ ਜਾਣੇ ਜਾਂਦੇ ਹਨ। ਦਸਿਆ ਜਾਂਦਾ ਹੈ ਕਿ ਅਰੁਣ ਯੋਗੀਰਾਜ ਨੇ 2008 ਵਿਚ ਮੈਸੂਰ ਯੂਨੀਵਰਸਿਟੀ ਤੋਂ ਐਮਬੀਏ ਦੀ ਪੜ੍ਹਾਈ ਕੀਤੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪੀਐਮ ਮੋਦੀ ਨੇ ਵੀ ਕੀਤੀ ਸੀ ਤਾਰੀਫ
ਅਰੁਣ ਯੋਗੀਰਾਜ ਨੇ ਸੁਭਾਸ਼ ਚੰਦਰ ਬੋਸ ਦੀ 30 ਫੁੱਟ ਉੱਚੀ ਮੂਰਤੀ ਬਣਾਈ ਸੀ। ਜਿਸ ਨੂੰ ਪੀਐਮ ਮੋਦੀ ਨੇ ਇੰਡੀਆ ਗੇਟ 'ਤੇ ਅਮਰ ਜਵਾਨ ਜੋਤੀ ਸਥਲ ਦੇ ਪਿੱਛੇ ਵਿਸ਼ਾਲ ਛਤਰੀ ਹੇਠ ਸਥਾਪਤ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਸੁਭਾਸ਼ ਚੰਦਰ ਬੋਸ ਦੀ ਮੂਰਤੀ ਸਥਾਪਤ ਕੀਤੀ ਤਾਂ ਉਨ੍ਹਾਂ ਨੇ ਮੂਰਤੀਕਾਰ ਅਰੁਣ ਯੋਗੀਰਾਜ ਦੀ ਵੀ ਤਾਰੀਫ ਕੀਤੀ। ਇੰਨਾ ਹੀ ਨਹੀਂ ਅਰੁਣ ਯੋਗੀਰਾਜ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਅਰੁਣ ਯੋਗੀਰਾਜ ਨੇ ਕੇਦਾਰਨਾਥ 'ਚ ਆਦਿ ਸ਼ੰਕਰਾਚਾਰੀਆ ਦੀ 12 ਫੁੱਟ ਉੱਚੀ ਮੂਰਤੀ ਬਣਾਈ ਸੀ, ਜਿਸ ਤੋਂ ਬਾਅਦ ਅਰੁਣ ਯੋਗੀਰਾਜ ਸੁਰਖੀਆਂ 'ਚ ਆ ਗਏ ਸਨ।