
ਜੰਮੂ ਕਸ਼ਮੀਰ 'ਚ ਅਤਿਵਾਦੀਆਂ ਨੇ 25 ਸਾਲਾ ਔਰਤ ਦੀ ਬਹੁਤ ਨੇੜਿਉਂ ਗੋਲੀ ਮਾਰ ਕੇ ਹਤਿਆ ਕਰ ਦਿਤੀ ਅਤੇ ਇਸ ਘਟਨਾ ਦੀ ਵੀਡੀਉ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿਤੀ....
ਸ੍ਰੀਨਗਰ : ਜੰਮੂ ਕਸ਼ਮੀਰ 'ਚ ਅਤਿਵਾਦੀਆਂ ਨੇ 25 ਸਾਲਾ ਔਰਤ ਦੀ ਬਹੁਤ ਨੇੜਿਉਂ ਗੋਲੀ ਮਾਰ ਕੇ ਹਤਿਆ ਕਰ ਦਿਤੀ ਅਤੇ ਇਸ ਘਟਨਾ ਦੀ ਵੀਡੀਉ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿਤੀ। ਪੁਲਿਸ ਦੇ ਇਕ ਬੁਲਾਰੇ ਨੇ ਦਸਿਆ ਕਿ ਪੀੜਤ ਦੀ ਪਹਿਚਾਣ ਪੁਲਵਾਮਾ ਦੇ ਡੂੰਗਰਪੁਰ ਨਿਵਾਸੀਇਸ਼ਰਤ ਮੁਨੀਰ ਦੇ ਰੂਪ ਵਿਚ ਹੋਈ ਹੈ। ਮਹਿਲਾ ਦੀ ਲਾਸ਼ ਸ਼ੋਪਿਆ ਜ਼ਿਲ੍ਹੇੇ ਦੇ ਦ੍ਰਾਗਾਦ ਇਲਾਕੇ 'ਚ ਬਰਾਮਦ ਕੀਤੀ ਗਈ। ਬੁਲਾਰੇ ਨੇ ਦਸਿਆ ਕਿ ਅਤਿਵਾਦੀਆਂ ਨੇ ਇਸ ਬੇਰਹਿਮ ਘਟਨਾ ਨੂੰ ਅੰਜਾਮ ਦਿੰਦਿਆਂ ਇਸ ਦੀ ਵੀਡੀਉ ਬਣਾ ਲਿਆ ਅਤੇ ਸੋਸ਼ਲ ਮੀਡੀਆ 'ਤੇ ਜਾਰੀ ਕਰ ਦਿਤੀ।
ਜ਼ਿਕਰਯੋਗ ਹੈ ਕਿ ਘੱਟ ਸਮੇਂ ਵਾਲੀ ਇਸ ਵੀਡੀਉ ਵਿਚ ਔਰਤ ਹੱਥ ਜੋੜ ਕੇ ਦਇਆ ਦੀ ਭੀਖ ਮੰਗਦੀ ਵਿਖਾਈ ਦੇ ਰਹੀ ਹੈ ਪਰ ਬੰਦੂਕਧਾਰੀ ਨੇ ਉਸ ਨੂੰ ਦੋ ਵਾਰ ਨਜ਼ਦੀਕ ਤੋਂ ਗੋਲੀ ਮਾਰ ਦਿਤੀ। ਪੁਲਿਸ ਨੇ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ। (ਪੀਟੀਆਈ)