
ਲੋਕਸਭਾ ਚੋਣ ਕੋਣ ਪਹਿਲਾਂ ਮੋਦੀ ਸਰਕਾਰ ਨੇ ਅਪਣੇ ਇਸ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕੀਤਾ। ਇਸ ਬਜਟ 'ਚ ਸਰਕਾਰ ਨੇ ਵੋਟਰਾਂ ਨੂੰ ਲੁਭਾਉਣ ਲਈ ਸਾਰੇ ਵਰਗਾਂ...
ਨਵੀਂ ਦਿੱਲੀ: ਲੋਕਸਭਾ ਚੋਣ ਕੋਣ ਪਹਿਲਾਂ ਮੋਦੀ ਸਰਕਾਰ ਨੇ ਅਪਣੇ ਇਸ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕੀਤਾ। ਇਸ ਬਜਟ 'ਚ ਸਰਕਾਰ ਨੇ ਵੋਟਰਾਂ ਨੂੰ ਲੁਭਾਉਣ ਲਈ ਸਾਰੇ ਵਰਗਾਂ 'ਤੇ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਬਜਟ 'ਤੇ ਸੱਤਾ ਪੱਖ ਜਿੱਥੇ ਤਾੜੀਆਂ ਵਜਾ ਰਿਹਾ ਹੈ, ਉਥੇ ਹੀ ਵਿਰੋਧੀ ਪੱਖ ਇਸ ਦੀ ਜੱਮ ਕੇ ਆਲੋਚਨਾ ਕਰ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਪੀਊਸ਼ ਗੋਇਲ ਵਲੋਂ ਵੀਰਵਾਰ ਨੂੰ ਪੇਸ਼ ਕੀਤੇ ਗਏ ਸਰਕਾਰ ਦੇ ਮੱਧਵਰਤੀ ਬਜਟ ਦਾ ਹੋਣ ਵਾਲੇ ਲੋਕਸਭਾ ਚੋਣ 'ਚ ਅਸਰ ਪਵੇਗਾ।
Manmohan singh
ਦੱਸ ਦਈਏ ਕਿ ਸਰਕਾਰ ਨੇ ਮੱਧ ਵਰਗ, ਛੋਟੇ ਕਿਸਾਨਾਂ ਅਤੇ ਪੇਂਡੂ ਆਬਾਦੀ ਲਈ ਵੱਡੇ ਐਲਾਨਾਂ ਦੇ ਨਾਲ ਇਕ ਬਜਟ ਪੇਸ਼ ਕੀਤਾ। ਇਸ ਬਜਟ ਨੂੰ ਚੋਣ ਤੋਂ ਮਹੀਨਾ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਕ ਮਹੱਤਵਪੂਰਣ ਪ੍ਰੀਖਿਆ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ। ਮੋਦੀ ਸਰਕਾਰ ਦੇ ਬਜਟ 'ਤੇ ਸਾਬਾਕ ਪੀਐਮ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਬਜਟ ਇਕ ਚੁਣਾਵੀ ਬਜਟ ਹੈ। ਦਰਅਸਲ, ਪੀਊਸ਼ ਗੋਇਲ ਨੇ ਅਪਣੇ ਬਜਟ 'ਚ ਕਿਸਾਨਾਂ, ਨੌਕਰੀਪੇਸ਼ਾ ਵਾਲਿਆਂ ਅਤੇ ਮਜਦੂਰਾਂ ਨੂੰ ਸਾਧਣ ਦੀ ਕੋਸ਼ਿਸ਼ ਕੀਤੀ ਹੈ।
Manmohan singh
ਦੂਜੇ ਪਾਸੇ ਇਨਕਮ ਟੈਕਸ 'ਚ ਰਾਹਤ ਦੇ ਕੇ ਸਰਕਾਰ ਨੇ ਸੈਲਰੀ ਕਲਾਸ ਨੂੰ ਲੁਭਾਣ ਦੀ ਕੋਸ਼ਿਸ਼ ਕੀਤੀ ਹੈ, ਉਥੇ ਹੀ 6 ਹਜ਼ਾਰ ਸਾਲਾਨਾ ਦੇਣ ਦਾ ਵਚਨ ਕਰ ਕਿਸਾਨਾਂ 'ਚ ਅਪਣੀ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤਾ ਹੈ। ਮੋਦੀ ਸਰਕਾਰ ਦੁਆਰਾ ਬਜਟ 'ਚ ਮੱਧ ਵਰਗ ਅਤੇ ਕਿਸਾਨਾਂ ਲਈ ਵੱਡਾ ਇਨਕਮ ਟੈਕਸ ਤੋਹਫੇ ਦੇ ਬਾਰੇ ਪੁੱਛਿਆ ਗਿਆ ਤਾਂ ਨਮੋਹਨ ਸਿੰਘ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਹਲਾਤਾਂ 'ਚ ਕਿਸਾਨਾਂ ਅਤੇ ਮੱਧ ਵਰਗ ਨੂੰ ਰਿਆਇਤਾਂ ਦੇਣਾ ਸਪੱਸ਼ਟ ਰੂਪ ਨਾਲ ਚੋਣ 'ਤੇ ਅਸਰ ਪਵੇਗਾ। ਦੱਸ ਦਈਏ ਕਿ ਮਨਮੋਹਨ ਸਿੰਘ ਨਰਸਿੰਹਾ ਰਾਓ ਸਰਕਾਰ 'ਚ ਵਿੱਤ ਮੰਤਰੀ ਸਨ।
Manmohan singh
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਨਕਮ ਟੈਕਸ ਛੋਟ ਪੰਜ ਲੱਖ ਤੱਕ ਵਧਾਈ ਗਈ ਹੈ? ਤੁਹਾਨੂੰ ਇਹ ਸਵਾਗਤ ਲਾਇਕ ਫੈਸਲਾ ਲੱਗਦਾ ਹੈ? ਤਾਂ ਇਸ 'ਤੇ ਮਨਮੋਹਨ ਸਿੰਘ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਹਾਲਾਤ 'ਚ ਕਿਸਾਨਾਂ ਅਤੇ ਮੱਧ ਵਰਗ ਨੂੰ ਰਿਆਇਤ ਦੇਣ ਦਾ ਅਸਰ ਚੋਣਾਂ 'ਤੇ ਪਵੇਗਾ । ਦੱਸ ਦਈਏ ਕਿ ਮਨਮੋਹਨ ਸਿੰਘ ਭਾਰਤ 'ਚ ਆਰਥਕ ਸੁਧਾਰ ਲਈ ਜਾਣੇ ਜਾਂਦੇ ਹਨ, ਜੋ 1991 'ਚ ਉਦਾਰੀਕਰਣ ਦੀ ਨੀਤੀ ਲਾਗੂ ਕੀਤਾ ਸੀ।