
ਸਰਕਾਰ ਕਿਸਾਨੀ ਅੰਦੋਲਨ ‘ਤੇ ਜਬਰ ਕਰਨ ਦਾ ਝੱਖੜ ਝੁਲਾ ਰਹੀ ਹੈ
ਨਵੀਂ ਦਿੱਲੀ , ( ਹਰਦੀਪ ਸਿੰਘ ਭੋਗਲ ) : ਕੇਂਦਰ ਸਰਕਾਰ ਕਿਸਾਨੀ ਅੰਦੋਲਨ ‘ਤੇ ਜਬਰ ਕਰਨ ਦਾ ਝੱਖੜ ਝੁਲਾ ਰਹੀ ਹੈ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਚੜੂਨੀ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ‘ਤੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ । ਸਰਕਾਰ ਕਿਸਾਨਾਂ ਦੇ ਹੌਸਲੇ ਨਹੀਂ ਡੇਗ ਸਕਦੀ । ਕਿਸਾਨ ਆਪਣੇ ਮਕਸਦ 'ਤੇ ਅਟਲ ਹਨ ।
Farmer protestਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ , ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਕਿਸਾਨੀ ਅੰਦੋਲਨ ਵਿਚ ਸ਼ਾਮਲ ਲੋਕਾਂ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ , ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਮਰਜ਼ੀ ਜਬਰ ਕਰ ਲਵੇ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਸੀ, ਸ਼ਾਂਤ ਹੈ ਅਤੇ ਸ਼ਾਂਤਮਈ ਹੀ ਰਹੇਗਾ । ਚੜੂਨੀ ਨੇ ਕਿਹਾ ਕਿ ਆਉਣ ਵਾਲੀ ਛੇ ਫਰਵਰੀ ਨੂੰ ਕਿਸਾਨਾਂ ਨੇ ਦੇਸ਼ ਵਿਆਪੀ ਚੱਕਾ ਜਾਮ ਦੀ ਸੱਦਾ ਦਿੱਤਾ ਹੈ ,
Farmer protestਉਨ੍ਹਾਂ ਕਿਹਾ ਕਿ 6 ਫਰਵਰੀ ਨੂੰ ਦੇਸ਼ ਦੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਸੱਦਾ ਦਿੱਤਾ ਗਿਆ ਹੈ , ਇਸ ਲਈ ਅਸੀਂ ਸਮੁੱਚੇ ਦੇਸ਼ ਦੇ ਲੋਕਾਂ ਨੇ ਇਸ ਸੱਦੇ ਨੂੰ ਲਾਗੂ ਕਰਨ ਦੀ ਅਪੀਲ ਵੀ ਕਰਦੇ ਹਾਂ , ਤਾਂ ਜੋ ਮੋਦੀ ਸਰਕਾਰ ਦੇ ਕਿਸਾਨੀ ਸੰਘਰਸ਼ ਤੇ ਹੋ ਰਹੇ ਹੱਲੇ ਨੂੰ ਰੋਕਿਆ ਜਾ ਸਕੇ । ਉਨ੍ਹਾਂ ਕਿਹਾ ਹੁਣ ਛੱਬੀ ਜਨਵਰੀ ਤੋਂ ਬਾਅਦ ਹਰਿਆਣੇ ਦੀ ਕੁਝ ਥਾਂਵਾਂ ਟੋਲ ਪਲਾਜ਼ਿਆਂ ਤੋਂ ਸਰਕਾਰ ਨੇ ਕਿਸਾਨਾਂ ਨੂੰ ਉਠਾ ਦਿੱਤਾ ਸੀ ਪਰ ਹੁਣ ਫੇਰ ਦੁਬਾਰਾ ਟੋਲ ਪਲਾਜ਼ਿਆਂ ‘ਤੇ ਕਬਜ਼ੇ ਕੀਤੇ ਜਾ ਰਹੇ ਹਨ , ਜਿਹੜੇ ਟੋਲ ਪਲਾਜ਼ੇ ਬਾਕੀ ਰਹਿ ਗਏ ਹਨ ,ਉਨ੍ਹਾਂ ‘ਤੇ ਵੀ ਜਲਦ ਹੀ ਕਬਜ਼ੇ ਕਰ ਲਏ ਜਾਣਗੇ ।
farmer protestਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਕਿ ਸਾਡੇ ਅਤੇ ਕਿਸਾਨਾਂ ਵਿਚਕਾਰ ਇਕ ਕਾਲ ਦੀ ਦੂਰੀ ਹੈ , ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਡਰਾਮਾ ਕਰ ਰਿਹਾ ਹੈ , ਉਨ੍ਹਾਂ ਕਿਹਾ ਕਿ ਜੇਕਰ ਮਸਲੇ ਦਾ ਹੱਲ ਕਰਨਾ ਹੁੰਦਾ ਤਾਂ ਉਹ ਕਦੋਂ ਦੀ ਕਾਲ ਕਰ ਲੈਂਦੇ । ਪਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਪ੍ਰਸ਼ਾਨ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਵਾਰ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਬਜਟ ਵਿੱਚ ਕਿਸਾਨੀ ਨੂੰ ਕੁਝ ਵੀ ਨਹੀਂ ਮਿਲਿਆ , ਕੇਂਦਰ ਸਰਕਾਰ ਕਿਸਾਨੀ ਦੇ ਬਜਟ ਨੂੰ ਘਟਾ ਕੇ ਤਬਾਹੀ ਵੱਲ ਪਾਸੇ ਲੈ ਕੇ ਜਾਣਾ ਚਾਹੁੰਦੀ ਹੈ , ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਥੋੜ੍ਹੇ ਬਹੁਤੇ ਉਤਰਾਅ ਚੜ੍ਹਾਵਾਂ ਤੋਂ ਬਾਅਦ ਦੁਬਾਰਾ ਫਿਰ ਪੈਰਾਂ ਸਿਰ ਹੋ ਚੁੱਕਾ ਹੈ ਹੁਣ ਤਾਂ ਕਿਸਾਨ ਕਿਸਾਨੀ ਮੋਰਚਾ ਉਸ ਵਕਤ ਹੀ ਚੁੱਕਣਗੇ ਜਦੋਂ ਤਿੰਨੇ ਕਾਲੇ ਕਾਨੂੰਨ ਰੱਦ ਹੋਣਗੇ ।