
ਉਤਰ ਭਾਰਤ ਵਿਚ ਸ਼ੀਤ ਲਹਿਰ ਦਾ ਅਸਰ ਘੱਟ ਹੋਣ ਲੱਗਾ ਹੈ...
ਨਵੀਂ ਦਿੱਲੀ: ਉਤਰ ਭਾਰਤ ਵਿਚ ਸ਼ੀਤ ਲਹਿਰ ਦਾ ਅਸਰ ਘੱਟ ਹੋਣ ਲੱਗਾ ਹੈ। ਪਰ ਅਗਲੇ ਕੁਝ ਦਿਨਾਂ ਵਿਚ ਕੁਝ ਰਾਜਾਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ 3 ਤੋਂ 5 ਫ਼ਰਵਰੀ ਵਿਚਾਲੇ ਉਤਰ ਪੱਛਮੀ ਅਤੇ ਮੱਧ ਭਾਰਤ ਦੇ ਰਾਜਾਂ ਵਿਚ ਬਾਰਿਸ਼ ਹੋ ਸਕਦੀ ਹੈ, ਉਥੇ ਹੀ 5 ਤੋਂ 6 ਫ਼ਰਵਰੀ ਨੂੰ ਬਿਹਾਰ ਅਤੇ ਝਾਰਖੰਡ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Weather
ਵਿਭਾਗ ਨੇ ਦੱਸਿਆ ਹੈ ਕਿ 3 ਅਤੇ 4 ਫ਼ਰਵਰੀ ਨੂੰ ਹਿਮਾਲਿਆ ਦੇ ਪੱਛਮੀ ਪਹਾੜਾਂ ਵਿਚ ਬਰਫ਼ਬਾਰੀ ਅਤੇ ਬਾਰਿਸ਼ ਤੇ 4 ਤੋਂ 5 ਫ਼ਰਵਰੀ ਨੂੰ ਮੈਦਾਨ ਇਲਾਕਿਆਂ ਵਿਚ ਗਤੀਵਿਧੀ ਦੇ ਚਲਦੇ ਬਾਰਿਸ ਦੀ ਸੰਭਾਵਨਾ ਹੈ। ਰਾਜਧਾਨੀ ਦਿੱਲੀ ਵਿਚ ਆਮਤੌਰ ‘ਤੇ ਜਨਵਰੀ ਦੇ ਮਹੀਨੇ ਵਿਚ ਬਹੁਤ ਜ਼ਿਆਦਾ ਬਾਰਿਸ਼ ਰਿਕਾਰਡ ਨਹੀਂ ਕੀਤੀ ਜਾਂਦੀ, ਪਰ ਇਸ ਵਾਰ ਦਿੱਲੀ ਵਿਚ ਜਨਵਰੀ ਵਿਚ ਭਾਰੀ ਬਾਰਿਸ਼ ਹੋਈ ਹੈ।
weather
ਉਥੇ, ਹੁਣ ਮੌਸਮ ਵਿਭਾਗ ਦੇ ਮੁਤਾਬਿਕ ਪੱਛਮੀ ਡਿਸਟ੍ਰਬੈਂਸ ਦੇ ਚਲਦੇ ਉਤਰ ਭਾਰਤ ਦੇ ਪਹਾੜੀ ਖੇਤਰਾਂ ਵਿਚ ਬਾਰਿਸ਼ ਦੇ ਨਾਲ ਹੀ ਭਾਰੀ ਬਰਫ਼ਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਦਿੱਲੀ ਵਿਚ ਫ਼ਰਵਰੀ ਦੇ ਪਹਿਲੇ ਹਫ਼ਤੇ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਉਥੇ ਹੀ 4 ਅਤੇ 5 ਫ਼ਰਵਰੀ ਨੂੰ ਪੂਰਬੀ ਉਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Weather
ਭਾਰਤੀ ਮੌਸਮ ਵਿਭਾਗ ਨੇ ਰਾਜਧਾਨੀ ਵਿਚ ਮੰਗਲਵਾਰ ਦੇ ਲਈ ਘੱਟੋ-ਘੱਟ 5 ਡਿਗਰੀ ਅਤੇ ਵੱਧ ਤੋਂ ਵੱਧ 27 ਡਿਗਰੀ ਸੈਲਸੀਅਸ ਤਾਪਮਾਨ ਰਹਿਣ ਦਾ ਅਨੁਮਾਨ ਵੀ ਲਗਾਇਆ ਗਿਆ ਹੈ। ਪੰਜਾਬ, ਉਤਰ ਪੱਛਮੀ ਰਾਜਸਥਾਨ ਅਤੇ ਉਤਰ ਪ੍ਰਦੇਸ਼ ਵਿਚ ਵੀ ਸੰਘਣਾ ਕੋਹਰਾ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਮੁਤਾਬਿਕ ਉਤਰ-ਪੱਛਮੀ ਭਾਰਤ ਵਿਚ ਠੰਡੀਆਂ ਹਵਾਵਾਂ ਵਿਚ ਕਮੀ ਆਉਣ ਲੱਗੇਗੀ। ਉਥੇ ਹੀ ਉਤਰ ਪ੍ਰਦੇਸ਼ ਅਤੇ ਬਿਹਾਰ ਵਿਚ 3 ਤੋਂ 4 ਫ਼ਰਵਰੀ ਤੋਂ ਬਾਅਦ ਸੰਘਣਾ ਕੋਹਰਾ, ਠੰਡੀਆਂ ਹਵਾਵਾਂ ਅਤੇ ਠੰਡ ਤੋਂ ਰਾਹਤ ਮਿਲੇਗੀ।