
ਘਟਨਾ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਹਿਮਾਚਲ ਪ੍ਰਦੇਸ਼: ਸ਼ਿਮਲਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਿਮਲਾ ਤੋਂ 70 ਕਿਲੋਮੀਟਰ ਦੂਰ ਕੋਟਖਾਈ ਵਿੱਚ ਵਾਪਰਿਆ ਜਿਥੇ ਕਾਰ ਕਰੀਬ 100 ਮੀਟਰ ਹੇਠਾਂ ਖੱਡ ਵਿਚ ਡਿੱਗ ਗਈ। ਹਾਦਸੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਹਾਦਸੇ ਵਿਚ ਇੱਕ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ।
Tragic accident in Shimla
ਕੋਟਖਾਈ ਥਾਣਾ ਖੇਤਰ 'ਚ ਬੁੱਧਵਾਰ ਸਵੇਰੇ ਰਾਮ ਨਗਰ ਪੰਚਾਇਤ ਦੇ ਅਦਯੁਗ ਨਾਮਕ ਸਥਾਨ 'ਤੇ ਹਾਦਸਾ ਵਾਪਰਿਆ ਹੈ। ਆਲਟੋ ਕਾਰ ਡੂੰਘੀ ਖੱਡ 'ਚ ਡਿੱਗ ਗਈ ਹੈ। ਇਸ ਦਰਦਨਾਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
Tragic accident in Shimla
ਮਰਨ ਵਾਲਿਆਂ ਵਿੱਚ ਇੱਕ 13 ਸਾਲਾ ਨੌਜਵਾਨ ਵੀ ਸ਼ਾਮਲ ਹੈ। ਹਾਦਸਾ ਸਵੇਰੇ 8 ਵਜੇ ਦੇ ਕਰੀਬ ਮਹਾਸੂ ਰੋਡ 'ਤੇ ਮਿਆਣੀ ਨੇੜੇ ਵਾਪਰਿਆ। ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ। ਮ੍ਰਿਤਕਾਂ ਵਿੱਚ ਆਰੀਅਨ (13) ਪੁੱਤਰ ਬਿਹਾਰੀ ਲਾਲ ਅਤੇ ਦਿਨੇਸ਼ (31) ਪੁੱਤਰ ਗਿਆਨ ਚੰਦ ਸ਼ਾਮਲ ਹਨ। ਦੋਵੇਂ ਨੌਜਵਾਨ ਕੋਟਖਾਈ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।