
ਇਸ ਹਿੰਸਾ ਦਾ ਇਕ ਪਹਿਲੂ ਇਹ ਵੀ ਹੈ ਕਿ ਜਦੋਂ ਲੋਕਾਂ ਨੇ ਮੁਸੀਬਤ...
ਨਵੀਂ ਦਿੱਲੀ: ਦਿੱਲੀ ਵਿਚ ਹੋਈ ਹਿੰਸਾ ਵਿਚ ਹੁਣ ਤਕ 45 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਜ਼ਖਮੀ ਹਨ। ਫਿਲਹਾਲ ਸਥਿਤੀ ਆਮ ਬਣ ਰਹੀ ਹੈ ਪਰ ਹਿੰਸਾ ਦੌਰਾਨ ਭਿਆਨਕਤਾ ਸਾਹਮਣੇ ਆ ਰਹੀ ਹੈ। ਕਿਸੇ ਦਾ ਘਰ ਸਾੜਿਆ ਗਿਆ ਤੇ ਕਿਸੇ ਦੀਆਂ ਦੁਕਾਨਾਂ ਲੁੱਟ ਲਈਆਂ ਗਈਆਂ। ਦੰਗਾਕਾਰੀਆਂ ਨੇ ਨਾ ਤਾਂ ਹਿੰਦੂ ਨੂੰ ਛੱਡਿਆ ਅਤੇ ਨਾ ਹੀ ਮੁਸਲਮਾਨ ਨੂੰ। ਜਿਸ ਘਰ ਨੂੰ ਲੋਕਾਂ ਨੇ ਦਹਾਕਿਆਂ ਤੋਂ ਸਖਤ ਮਿਹਨਤ ਕੀਤੀ ਸੀ, ਹੁਣ ਘਰ ਵਿਚ ਸੜੀਆਂ ਹੋਈਆਂ ਚੀਜ਼ਾਂ ਪਈਆਂ ਹਨ ਅਤੇ ਕੰਧਾਂ ਕਾਲੀਆਂ ਹਨ।
Delhi Violence
ਇਸ ਹਿੰਸਾ ਦਾ ਇਕ ਪਹਿਲੂ ਇਹ ਵੀ ਹੈ ਕਿ ਜਦੋਂ ਲੋਕਾਂ ਨੇ ਮੁਸੀਬਤ ਵੇਲੇ ਪੁਲਿਸ ਤੋਂ ਮਦਦ ਮੰਗੀ, ਤਾਂ ਉਨ੍ਹਾਂ ਨੂੰ ਘਰ ਛੱਡਣ ਦੀ ਸਲਾਹ ਦਿੱਤੀ ਗਈ। ਇਸ ਦੰਗੇ ਦੌਰਾਨ ਦੰਗਾਕਾਰੀਆਂ ਨੇ ਭਾਜਪਾ ਘੱਟ ਗਿਣਤੀ ਕਮਿਸ਼ਨ ਦੇ ਡਿਪਟੀ ਚੇਅਰਮੈਨ ਅਖਤਰ ਰਜ਼ਾ ਦਾ ਘਰ ਵੀ ਸਾੜ ਦਿੱਤਾ। ਪਿਛਲੇ ਹਫਤੇ ਮੰਗਲਵਾਰ ਨੂੰ ਵਾਪਰੀ ਘਟਨਾ ਨੂੰ ਯਾਦ ਕਰਦਿਆਂ ਦੰਗੇ-ਪ੍ਰਭਾਵਿਤ ਉੱਤਰ-ਪੂਰਬੀ ਦਿੱਲੀ ਦੇ ਭਾਗੀਰਤੀ ਵਿਹਾਰ ਨਾਲਾ ਰੋਡ ਵਿਖੇ ਇੱਕ ਸਾੜੇ ਘਰ ਦੇ ਸਾਹਮਣੇ, ਰਜ਼ਾ ਨੇ ਸਾਰੀ ਗੱਲ ਦੱਸੀ।
Delhi Violance
ਟੈਲੀਗ੍ਰਾਫ ਦੀ ਰਿਪੋਰਟ ਦੇ ਅਨੁਸਾਰ ਰਜ਼ਾ ਨੇ ਕਿਹਾ, “ਉਹ ਉੱਚੀ ਆਵਾਜ਼ ਵਿੱਚ ਧਾਰਮਿਕ ਨਾਅਰੇਬਾਜ਼ੀ ਕਰ ਰਹੇ ਸਨ। ਸ਼ਾਮ ਦੇ 7 ਵਜੇ ਦੇ ਕਰੀਬ ਸੀ। ਉਨ੍ਹਾਂ ਨੇ ਸਾਡੇ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਮੈਂ ਮਦਦ ਲਈ ਪੁਲਿਸ ਨੂੰ ਬੁਲਾਇਆ, ਪਰ ਪੁਲਿਸ ਨੇ ਮੈਨੂੰ ਆਪਣਾ ਘਰ ਛੱਡ ਕੇ ਭੱਜ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਮੇਰੇ ਘਰ ਨੂੰ ਸਾੜ ਦਿੱਤਾ ਅਤੇ ਸਭ ਕੁਝ ਤਬਾਹ ਕਰ ਦਿੱਤਾ। ਹਾਲਾਂਕਿ, ਇਸ ਤੋਂ ਪਹਿਲਾਂ ਅਸੀਂ ਘਰ ਛੱਡ ਕੇ ਭੱਜ ਨਿਕਲ ਸਕਦੇ ਸੀ।
Delhi Violance
ਅਖਤਰ ਰਜ਼ਾ ਦਿੱਲੀ ਦੇ ਉੱਤਰ-ਪੂਰਬੀ ਜ਼ਿਲ੍ਹੇ ਦੀ ਭਾਜਪਾ ਘੱਟਗਿਣਤੀ ਇਕਾਈ ਦੀ ਉਪ-ਪ੍ਰਧਾਨ ਹੈ। ਰਜ਼ਾ ਦਾ ਘਰ ਪੂਰੀ ਤਰ੍ਹਾਂ ਸੜ ਗਿਆ ਹੈ। ਘਰ ਦੇ ਸਾਮ੍ਹਣੇ ਦੀ ਕੰਧ, ਜਿਸ ਨੂੰ ਦੇਖ ਉਹ ਖੁਸ਼ ਹੁੰਦੇ ਸੀ ਉਹ ਵੀ ਸੜ ਕੇ ਕਾਲੀ ਹੋ ਚੁੱਕੀ ਸੀ। ਉਹ ਆਪਣੇ ਪਰਿਵਾਰ ਅਤੇ ਚਚੇਰਾ ਭਰਾ ਜ਼ੁਲਫਿਕਾਰ ਸਮੇਤ ਉਥੇ ਮੌਜੂਦ ਸੀ, ਜਦੋਂ ਦੰਗਾਕਾਰੀਆਂ ਨੇ ਉਸ ਦੇ ਘਰ ਨੂੰ ਅੱਗ ਲਾ ਦਿੱਤੀ। ਰਜ਼ਾ ਨੇ ਕਿਹਾ ਕਿ ਉਸ ਦੀ ਗਲੀ ਦੇ 19 ਘਰ ਮੁਸਲਿਮ ਭਾਈਚਾਰੇ ਦੇ ਹਨ।
Delhi Violance
ਸਾਰੇ ਦੰਗਾਕਾਰੀ ਬਾਹਰੀ ਸਨ ਪਰ ਕੁਝ ਸਥਾਨਕ ਲੋਕਾਂ ਨੇ ਮੁਸਲਮਾਨਾਂ ਦੇ ਘਰਾਂ ਬਾਰੇ ਬਾਹਰੀ ਲੋਕਾਂ ਨੂੰ ਜਾਣਕਾਰੀ ਦਿੱਤੀ। ਰਜ਼ਾ ਦੇ ਘਰ ਦਾ ਸਾਰਾ ਸਮਾਨ ਛੇ ਮੋਟਰਸਾਈਕਲਾਂ ਸਮੇਤ ਸਾੜ ਦਿੱਤਾ ਗਿਆ। ਰਜ਼ਾ ਪਿਛਲੇ ਪੰਜ ਸਾਲਾਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ “ਭਾਜਪਾ ਨਾਲ ਜੁੜੇ ਕਿਸੇ ਵੀ ਵਿਅਕਤੀ ਨੇ ਦੰਗਿਆਂ ਤੋਂ ਬਾਅਦ ਮੈਨੂੰ ਬੁਲਾਇਆ ਨਹੀਂ ਸੀ,ਕੋਈ ਸਹਾਇਤਾ ਵੀ ਨਹੀਂ ਮਿਲੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।