
ਅਦਾਲਤ 9 ਮਾਰਚ ਨੂੰ ਇਕ ਹੋਰ ਸਹਿ ਦੋਸ਼ੀ ਸ਼ਾਂਤਨੂੰ ਮੁਲੁਕ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰੇਗੀ।
ਨਵੀਂ ਦਿੱਲੀ: ਕਿਸਾਨਾਂ ਦੇ ਪ੍ਰਦਰਸ਼ਨ ਨਾਲ ਸਬੰਧਤ ‘ਟੂਲਕਿਟ’ ਸੋਸ਼ਲ ਮੀਡੀਆ ’ਤੇ ਸਾਂਝਾ ਕਰਨ ਦੇ ਮਾਮਲੇ ਵਿਚ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨਾਲ ਸਹਿ-ਦੋਸ਼ੀ ਨਿਕਿਤਾ ਜੈਕਬ ਦੀ ਪੇਸ਼ਗੀ ਜ਼ਮਾਨਤ ਲਈ ਅਦਾਲਤ ਨੇ ਦਿੱਲੀ ਪੁਲਿਸ ਨੂੰ ਇਕ ਹਫ਼ਤੇ ਦਾ ਹੋਰ ਸਮਾਂ ਦਿਤਾ। ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਅਰਜ਼ੀ ਮਨਜ਼ੂਰ ਕਰਦੇ ਹੋਏ 9 ਮਾਰਚ ਤਕ ਪੁਲਿਸ ਨੂੰ ਜਵਾਬ ਦਾਖ਼ਲ ਕਰਨ ਦੀ ਆਗਿਆ ਦੇ ਦਿਤੀ। ਇਸ ਤੋਂ ਪਹਿਲਾਂ ਸਰਕਾਰੀ ਵਕੀਲ ਨੇ ਕਿਹਾ ਕਿ ਜੈਕਬ ਦੀ ਪਟੀਸ਼ਨ ’ਤੇ ਵਿਸਥਾਰ ਨਾਲ ਜਵਾਬ ਦਾਖ਼ਲ ਕਰਨ ਲਈ ਸਮਾਂ ਚਾਹੀਦਾ ਹੈ। ਅਦਾਲਤ 9 ਮਾਰਚ ਨੂੰ ਇਕ ਹੋਰ ਸਹਿ ਦੋਸ਼ੀ ਸ਼ਾਂਤਨੂੰ ਮੁਲੁਕ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰੇਗੀ।
photo
ਵੀਡੀਉ ਕਾਨਫ਼ਰੰਸ ਜ਼ਰੀਏ ਸੰਖੇਪ ਸੁਣਵਾਈ ਦੌਰਾਨ ਜੈਕਬ ਵਲੋਂ ਪੇਸ਼ ਸੀਨੀਅਰ ਵਕੀਲ ਰੇਬੇਕਾ ਜਾਨ ਨੇ ਕਿਹਾ ਕਿ ਉਹ ਸਾਂਤਨੂੰ ਦੀ ਪਟੀਸ਼ਨ ਨਾਲ ਨਹੀਂ ਸਗੋਂ ਵੱਖਰੇ ਮਾਮਲੇ ਦੇ ਤੌਰ ’ਤੇ ਉਸ ਦੀ ਪਟੀਸ਼ਨ ’ਤੇ ਜ਼ਿਕਰ ਕਰਨਾ ਚਾਹੁੰਦੀ ਹੈ। ਅਦਾਲਤ ਨੇ ਕਿਹਾ ਕਿ ਉਹ 9 ਮਾਰਚ ਨੂੰ ਦਲੀਲਾਂ ਰੱਖ ਸਕੇਗੀ। ਅਦਾਲਤ ਨੇ ਦਿੱਲੀ ਪੁਲਿਸ ਨੂੰ ਜੈਕਬ ਦੀ ਜ਼ਮਾਨਤ ਪਟੀਸ਼ਨ ’ਤੇ ਅਪਣੇ ਜਵਾਬ ਦੀ ਕਾਪੀ ਉਨ੍ਹਾਂ ਦੀ ਵਕੀਲ ਨੂੰ ਮੁਹਈਆ ਕਰਾਉਣ ਨੂੰ ਕਿਹਾ।
Delhi Police ਜ਼ਿਕਰਯੋਗ ਹੈ ਕਿ ਜੈਕਬ ਨੂੰ ਤਿੰਨ ਹਫ਼ਤੇ ਲਈ 17 ਫ਼ਰਵਰੀ ਨੂੰ ਬਾਂਬੇ ਹਾਈ ਕੋਰਟ ਤੋਂ ਟਰਾਂਜਿਟ ਪੇਸ਼ਗੀ ਜ਼ਮਾਨਤ ਮਿਲੀ ਸੀ, ਤਾਂ ਕਿ ਦੋਸ਼ੀ ਦਿੱਲੀ ਵਿਚ ਸਬੰਧਤ ਅਦਾਲਤ ਦਾ ਰੁਖ਼ ਕਰ ਸਕੇ। ਉਧਰ ਅਦਾਲਤ ਨੇ 25 ਫ਼ਰਵਰੀ ਨੂੰ ਮੁਲੁਕ ਨੂੰ 9 ਮਾਰਚ ਤਕ ਗਿ੍ਰਫ਼ਤਾਰੀ ਤੋਂ ਰਾਹਤ ਪ੍ਰਦਾਨ ਕੀਤੀ ਸੀ। ਮਹਾਰਾਸ਼ਟਰ ਦੀ ਔਰੰਗਾਬਾਦ ਬੈਂਚ ਨੇ 16 ਫਰਵਰੀ ਨੂੰ ਮੁਲੁਕ ਨੂੰ 10 ਦਿਨਾਂ ਲਈ ਟਰਾਂਜਿਟ ਪੇਸ਼ਗੀ ਜ਼ਮਾਨਤ ਦਿਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ 23 ਫ਼ਰਵਰੀ ਨੂੰ ਅਦਾਲਤ ਦਾ ਰੁਖ਼ ਕੀਤਾ ਸੀ।