ਟੀ.ਆਰ.ਪੀ. ਘਪਲਾ : ਅਦਾਲਤ ਨੇ ਬਾਰਕ ਦੇ ਸਾਬਕਾ ਪਾਰਥੋ ਦਾਸਗੁਪਤਾ ਦੀ ਜਮਾਨਤ ਮਨਜ਼ੂਰ ਕੀਤੀ
Published : Mar 2, 2021, 11:07 pm IST
Updated : Mar 2, 2021, 11:07 pm IST
SHARE ARTICLE
 Partho Dasgupta
Partho Dasgupta

ਦਾਸਗੁਪਤਾ ਨੇ ਇਸ ਸਾਲ ਜਨਵਰੀ ’ਚ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ।

ਮੁੰਬਈ: ਬੰਬਈ ਹਾਈ ਕੋਰਟ ਨੇ ਟੈਲੀਵਿਜਨ ਰੇਟਿੰਗ ਪੁਆਇੰਟਸ (ਟੀ.ਆਰ.ਪੀ.) ਘਪਲੇ ਮਾਮਲੇ ’ਚ ਦੋਸ਼ੀ ਅਤੇ ਬ੍ਰਾਡਕਾਸਟ ਆਡੀਐਂਸ ਰਿਸਰਚ ਕਾਊਂਸਿਲ (ਬਾਰਕ) ਦੇ ਸਾਬਕਾ ਸੀ.ਈ.ਓ. ਪਾਰਥੋ ਦਾਸਗੁਪਤਾ ਦੀ ਜਮਾਨਤ ਮੰਗਲਵਾਰ ਨੂੰ ਸਵੀਕਾਰ ਕਰ ਲਈ। ਜੱਜ ਪੀ.ਡੀ. ਨਾਈਕ ਨੇ 2 ਲੱਖ ਰੁਪਏ ਦੇ ਨਿਜੀ ਮੁਚਲਕੇ ਅਤੇ ਇੰਨੀ ਹੀ ਰਕਮ ਦੇਣ ’ਚ ਸਮਰੱਥ 2 ਜਮਾਨਤੀ ’ਤੇ ਦਾਸਗੁਪਤਾ (55) ਦੀ ਜਮਾਨਤ ਮਨਜ਼ੂਰ ਕਰ ਲਈ। ਅਦਾਲਤ ਨੇ ਦਾਸਗੁਪਤਾ ਨੂੰ 6 ਹਫ਼ਤਿਆਂ ਈ ਸਮਾਨ ਰਕਮ ਦੀ ਅਸਥਾਈ ਨਕਦ ਜਮਾਨਤ ਰਕਮ ਜਮ੍ਹਾ ਕਰਵਾਉਣ ਦੀ ਮਨਜ਼ੂਰੀ ਦੇ ਦਿਤੀ, ਉਦੋਂ ਤਕ ਉਨ੍ਹਾਂ ਨੂੰ 2 ਜਮਾਨਤੀ ਮੁਹਈਆ ਕਰਵਾਉਣੇ ਹੋਣਗੇ।

photophotoਦਾਸਗੁਪਤਾ ਨੇ ਇਸ ਸਾਲ ਜਨਵਰੀ ’ਚ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਪਹਿਲਾਂ ਸੈਸ਼ਨ ਅਦਾਲਤ ਨੇ ਉਨ੍ਹਾਂ ਦੀ ਜਮਾਨਤ ਪਟੀਸ਼ਨ ਖ਼ਾਰਜ਼ ਕਰ ਦਿਤੀ ਸੀ। ਸੈਸ਼ਨ ਅਦਾਲਤ ਨੇ ਕਿਹਾ ਸੀ ਅਜਿਹਾ ਲਗਦਾ ਹੈ ਕਿ ਦਾਸਗੁਪਤਾ ਨੇ ਘਪਲੇ ’ਚ ਅਹਿਮ ਭੂਮਿਕਾ ਨਿਭਾਈ ਅਤੇ ਉਹ ਮੁੱਖ ਯੋਜਨਾਕਰਤਾ ਹਨ।’’ ਦਾਸਗੁਪਤਾ ਨੂੰ ਪਿਛਲੇ ਸਾਲ 24 ਦਸੰਬਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਉਹ ਉਦੋਂ ਤੋਂ ਜੇਲ ’ਚ ਹਨ।      

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement