TRP Scam ਮਾਮਲੇ 'ਚ ਪਾਰਥੋ ਦਾਸਗੁਪਤਾ ਨੇ ਅਰਨਬ ਗੋਸਵਾਮੀ ਬਾਰੇ ਕੀਤਾ ਨਵਾਂ ਖੁਲਾਸਾ
Published : Jan 25, 2021, 12:48 pm IST
Updated : Jan 25, 2021, 12:51 pm IST
SHARE ARTICLE
arnab
arnab

ਇਸ ਤੋਂ ਪਹਿਲਾਂ ਨਵੰਬਰ 2020 ਵਿਚ, ਪੁਲਿਸ ਦੁਆਰਾ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਜਿਸ ਵਿਚ 12 ਲੋਕਾਂ ਦੇ ਨਾਮ ਸ਼ਾਮਿਲ ਸਨ।

ਨਵੀਂ ਦਿੱਲੀ- ਟੀਆਰਪੀ ਘੁਟਾਲੇ ਵਿੱਚ ਗ੍ਰਿਫਤਾਰ ਕੀਤੇ ਗਏ ਪਾਰਥੋ ਦਾਸਗੁਪਤਾ ਨੇ ਮੁੰਬਈ ਪੁਲਿਸ ਨੂੰ ਇੱਕ ਲਿਖਤ ਬਿਆਨ ਵਿੱਚ ਦਾਅਵਾ ਕੀਤਾ ਕਿ ਅਰਨਬ ਗੋਸਵਾਮੀ ਨੇ ਉਸ ਨੂੰ ਆਪਣੇ ਚੈਨਲ ਦੇ ਹੱਕ ਵਿੱਚ ਟੀਆਰਪੀ ਰੇਟਿੰਗ ਲਈ ਤਿੰਨ ਸਾਲਾਂ ਵਿੱਚ ਚਾਰ ਲੱਖ ਰੁਪਏ ਦਿੱਤੇ ਸਨ ਅਤੇ ਉਸ ਨੂੰ ਛੁੱਟੀਆਂ ਬਿਤਾਉਣ ਲਈ 12,000 ਅਮਰੀਕੀ ਡਾਲਰ ਦਿੱਤੇ ਸਨ।ਇਹ ਗੱਲ ਟੀਆਰਪੀ ਘੁਟਾਲੇ ਵਿੱਚ ਪੇਸ਼ ਇੱਕ ਚਾਰਜਸ਼ੀਟ ਵਿੱਚ ਸਾਹਮਣੇ ਆਈ ਹੈ। 

Arnab Goswami Arnab Goswami

ਪੁਲਿਸ ਚਾਰਜਸ਼ੀਟ ਦੇ ਅਨੁਸਾਰ, ਪਾਰਥੋ ਦਾਸਗੁਪਤਾ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਹੈ ਕਿ ਉਸਨੂੰ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੇ ਨਿਊਜ਼ ਚੈਨਲ ਦੇ ਪੱਖ ਵਿੱਚ ਰੇਟਿੰਗ ਵਿਚ ਹੇਰਾਫੇਰੀ ਕਰਨ ਦੇ ਬਦਲੇ ਤਿੰਨ ਸਾਲਾਂ ਵਿੱਚ ਛੁੱਟੀਆਂ ਬਿਤਾਉਣ ਲਈ 12,000 ਅਮਰੀਕੀ ਡਾਲਰ ਦਿੱਤੇ ਸਨ ਅਤੇ ਕੁੱਲ 40 ਲੱਖ ਰੁਪਏ ਦਿੱਤੇ ਸਨ। ਖ਼ਬਰਾਂ ਮੁਤਾਬਿਕ 3600 ਪੰਨਿਆਂ ਦੀ ਇਹ ਵਾਧੂ ਚਾਰਜਸ਼ੀਟ ਦਾਸਗੁਪਤਾ, ਬਰਾਡਕਾਸਟ ਆਡੀਅੰਸ ਰਿਸਰਚ ਕੌਂਸਲ (ਬੀਏਆਰਸੀ) ਰੋਮਿਲ ਰਾਮਗੜ੍ਹੀਆ ਅਤੇ ਰਿਪਬਲਿਕ ਮੀਡੀਆ ਨੈਟਵਰਕ ਦੇ ਸੀਈਓ ਵਿਕਾਸ ਖਾਨਚੰਦਨੀ ਦੇ ਖਿਲਾਫ ਦਾਇਰ ਕੀਤੀ ਗਈ ਹੈ।

Partho Dasgupta and arnab

Partho Dasgupta and arnab

ਇਸ ਤੋਂ ਪਹਿਲਾਂ ਨਵੰਬਰ 2020 ਵਿਚ, ਪੁਲਿਸ ਦੁਆਰਾ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਜਿਸ ਵਿਚ 12 ਲੋਕਾਂ ਦੇ ਨਾਮ ਸ਼ਾਮਿਲ ਸਨ। ਇਸ ਚਾਰਜਸ਼ੀਟ ਵਿੱਚ BARC ਫੋਰੈਂਸਿਕ ਆਡਿਟ ਰਿਪੋਰਟ, ਦਾਸਗੁਪਤਾ ਅਤੇ ਗੋਸਵਾਮੀ ਦਰਮਿਆਨ ਕਥਿਤ ਤੌਰ ’ਤੇ ਵਟਸਐਪ ਗੱਲਬਾਤ ਅਤੇ 59 ਵਿਅਕਤੀਆਂ ਦੇ ਬਿਆਨ ਸ਼ਾਮਲ ਹਨ। ਇਸ ਵਿਚ ਕੌਂਸਲ ਦੇ ਸਾਬਕਾ ਕਰਮਚਾਰੀ ਅਤੇ ਕੇਬਲ ਆਪਰੇਟਰ ਦੇ ਬਿਆਨ ਵੀ ਸ਼ਾਮਿਲ ਹਨ। 

ਦਾਸਗੁਪਤਾ ਦਾ ਬਿਆਨ 
ਦਾਸਗੁਪਤਾ ਨੇ ਆਪਣਾ ਬਿਆਨ ਜਾਰੀ ਕੀਤਾ ਹੈ," ਮੈਂ ਅਰਨਬ ਗੋਸਵਾਮੀ 2004 ਤੋੋਂ ਜਾਣਦਾ ਹਾਂ। ਅਸੀਂ Times Now 'ਚ ਇਕੱਠੇ ਕੰਮ ਕਰਦੇ ਸੀ।  ਮੈਂ ਸਾਲ 2013 ਵਿਚ ਬੀਏਆਰਸੀ ਦੇ ਸੀਈਓ ਦਾ ਅਹੁਦਾ ਸੰਭਾਲਿਆ ਸੀ। ਅਰਨਬ ਗੋਸਵਾਮੀ ਨੇ ਸਾਲ 2017 ਵਿਚ ਰਿਪਬਲਿਕ ਟੀਵੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਵੀ ਉਹ ਰਿਪਬਲਿਕ ਟੀਵੀ ਲਾਂਚ ਕਰਨ ਦੀਆਂ ਯੋਜਨਾਵਾਂ ਉੱਤੇ ਵਿਚਾਰ ਮੇਰੇ ਨਾਲ ਗੱਲਬਾਤ ਕਰਦੇ ਸਨ। 

ਉਹ ਅਸਿੱਧੇ ਤੌਰ ਤੇ ਕਿਹਾ ਕਰਦੇ ਸੀ ਕਿ ਮੈਂ ਉਸ ਦੇ ਚੈਨਲ ਨੂੰ ਚੰਗੇ ਰੇਟਿੰਗ ਦੇਣ ਵਿੱਚ ਸਹਾਇਤਾ ਕਰਾਂ। ਗੋਸਵਾਮੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੈਂ ਜਾਣਦਾ ਹਾਂ ਕਿ ਟੀਆਰਪੀ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ, ਉਸਨੇ ਮੈਨੂੰ ਇਸ ਵਿੱਚ ਲਾਲਚ ਦਿੱਤਾ ਕਿ ਭਵਿੱਖ ਵਿੱਚ ਉਹ ਮੇਰੀ ਮਦਦ ਕਰੇਗਾ। ”

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement