ਹਰਿਆਣਾ ਵਿਚ 4,000 ਸਰਪੰਚਾਂ ਖ਼ਿਲਾਫ਼ 10 ਧਾਰਾਵਾਂ ਤਹਿਤ FIR, ਈ-ਟੈਂਡਰਿੰਗ ਖ਼ਿਲਾਫ਼ ਕੀਤਾ ਸੀ ਪ੍ਰਦਰਸ਼ਨ
Published : Mar 2, 2023, 11:20 am IST
Updated : Mar 2, 2023, 11:20 am IST
SHARE ARTICLE
FIR against 4000 Sarpanchs in Haryana
FIR against 4000 Sarpanchs in Haryana

ਸਰਪੰਚਾਂ ਨੇ ਚੰਡੀਗੜ੍ਹ-ਪੰਚਕੂਲਾ ਸਰਹੱਦ 'ਤੇ ਪੱਕਾ ਧਰਨਾ ਦੇਣ ਦੀ ਤਿਆਰੀ ਕੀਤੀ ਸ਼ੁਰੂ

 

ਚੰਡੀਗੜ੍ਹ: ਈ-ਟੈਂਡਰਿੰਗ ਨੂੰ ਲੈ ਕੇ ਹਰਿਆਣਾ 'ਚ ਹੰਗਾਮਾ ਜਾਰੀ ਹੈ। ਪੰਚਕੂਲਾ 'ਚ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਾ ਪਾਉਣ ਜਾ ਰਹੇ ਸਰਪੰਚਾਂ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ 'ਚ 100 ਤੋਂ ਵੱਧ ਸਰਪੰਚ ਜ਼ਖਮੀ ਹੋ ਗਏ। ਦੂਜੇ ਪਾਸੇ ਬੀਤੀ ਦੇਰ ਰਾਤ ਪੰਚਕੂਲਾ ਪੁਲਿਸ ਨੇ 4000 ਸਰਪੰਚਾਂ ਖਿਲਾਫ਼ 10 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਉਧਰ ਸਰਪੰਚਾਂ ਨੇ ਵੀ ਚੰਡੀਗੜ੍ਹ-ਪੰਚਕੂਲਾ ਸਰਹੱਦ 'ਤੇ ਪੱਕਾ ਧਰਨਾ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਆਮਦਨ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ BJP: 8 ਸਿਆਸੀ ਪਾਰਟੀਆਂ ਦੀ ਕੁੱਲ ਆਮਦਨ ’ਚੋਂ ਅੱਧੀ ਕਮਾਈ ਭਾਜਪਾ ਦੀ

ਦਰਅਸਲ ਬੀਤੇ ਦਿਨ ਈ-ਟੈਂਡਰਿੰਗ ਦਾ ਵਿਰੋਧ ਕਰਨ ਲਈ ਸੂਬੇ ਭਰ ਦੇ ਸਰਪੰਚਾਂ ਨੇ ਸਵੇਰੇ 11 ਵਜੇ ਤੋਂ ਪੰਚਕੂਲਾ ਦੇ ਸ਼ਾਲੀਮਾਰ ਮੈਦਾਨ 'ਚ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਕਰੀਬ 5 ਹਜ਼ਾਰ ਸਰਪੰਚ ਦੁਪਹਿਰ 1 ਵਜੇ ਚੰਡੀਗੜ੍ਹ ਲਈ ਰਵਾਨਾ ਹੋਏ। ਦੁਪਹਿਰ 3 ਵਜੇ ਦੇ ਕਰੀਬ ਸਾਰੇ ਸਰਪੰਚ ਹਾਊਸਿੰਗ ਚੌਕ ਬਾਰਡਰ ’ਤੇ ਪਹੁੰਚੇ, ਜਿੱਥੇ ਉਹਨਾਂ ਦੇ ਚੰਡੀਗੜ੍ਹ ਕੂਚ ਦੌਰਾਨ ਸਰਪੰਚਾਂ ਅਤੇ ਪੁਲੀਸ ਵਿਚਾਲੇ ਜ਼ਬਰਦਸਤ ਝੜਪ ਹੋਈ।

ਇਹ ਵੀ ਪੜ੍ਹੋ: ਚੰਡੀਗੜ੍ਹ ’ਚ ਨਵੀਂ ਆਬਕਾਰੀ ਨੀਤੀ ਨੂੰ ਹਰੀ ਝੰਡੀ: ਠੇਕੇ ਰਾਤ 12 ਵਜੇ ਤੱਕ ਅਤੇ ਬਾਰ 3 ਵਜੇ ਤੱਕ ਰਹਿਣਗੇ ਖੁੱਲ੍ਹੇ

ਇਸ ਤੋਂ ਬਾਅਦ ਧਰਨਾਕਾਰੀ ਸਰਪੰਚਾਂ ਨੂੰ ਸੂਚਨਾ ਮਿਲੀ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ। ਇਸ ਤੋਂ ਬਾਅਦ ਸਰਪੰਚਾਂ ਦਾ ਵਫ਼ਦ ਦੁਪਹਿਰ 3:30 ਵਜੇ ਚੰਡੀਗੜ੍ਹ ਲਈ ਰਵਾਨਾ ਹੋ ਗਿਆ। ਹਾਲਾਂਕਿ ਮੁਲਾਕਾਤ ਨਾ ਹੋਣ ’ਤੇ ਸਰਪੰਚ ਵਾਪਸ ਪਰਤ ਆਏ। ਓਐਸਡੀ ਭੁਪੇਸ਼ਵਰ ਦਿਆਲ ਕਰੀਬ 4 ਵਜੇ ਪਹੁੰਚੇ ਪਰ ਗੱਲ ਨਾ ਬਣ ਸਕੀ ਅਤੇ ਉਹ ਵਾਪਸ ਪਰਤ ਗਏ।

ਇਹ ਵੀ ਪੜ੍ਹੋ: ਪੰਜਾਬ ਦੇ GST ਕੁਲੈਕਸ਼ਨ ’ਚ 12% ਦਾ ਵਾਧਾ: ਫਰਵਰੀ 2023 ਵਿਚ ਹਾਸਲ ਕੀਤਾ 1651 ਕਰੋੜ ਰੁਪਏ GST ਮਾਲੀਆ

ਕਰੀਬ ਦੋ ਘੰਟਿਆਂ ਦੌਰਾਨ ਦੋ ਵਾਰ ਗੱਲਬਾਤ ਨਾਕਾਮ ਰਹਿਣ ਤੋਂ ਬਾਅਦ ਸਰਪੰਚਾਂ ਨੇ ਮੁੜ ਧਰਨਾ ਸ਼ੁਰੂ ਕਰ ਦਿੱਤਾ। ਸ਼ਾਮ 4.30 ਵਜੇ ਪੰਚਕੂਲਾ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਸਰਪੰਚਾਂ 'ਤੇ ਲਾਠੀਚਾਰਜ ਕੀਤਾ। ਇਸ ਵਿਚ 100 ਤੋਂ ਵੱਧ ਸਰਪੰਚ ਜ਼ਖ਼ਮੀ ਹੋ ਗਏ। ਰਾਤ ਕਰੀਬ 11 ਵਜੇ ਪੰਚਕੂਲਾ ਪੁਲਿਸ ਨੇ ਸਰਪੰਚਾਂ ਖ਼ਿਲਾਫ਼ ਧਾਰਾ 147/148/149/323/332/353/325/186/188/283 ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਬੁਢਾਪਾ ਪੈਨਸ਼ਨ ਨੂੰ ਲੈ ਕੇ ਸਖ਼ਤੀ: 3 ਮਹੀਨਿਆਂ ਤੱਕ ਬੈਂਕ ’ਚੋਂ ਪੈਨਸ਼ਨ ਨਹੀਂ ਕਢਵਾਈ ਤਾਂ ਹੋਵੇਗੀ ਵਾਪਸ 

ਦੱਸ ਦੇਈਏ ਕਿ ਈ-ਟੈਂਡਰਿੰਗ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣਾ ਸਟੈਂਡ ਸਪੱਸ਼ਟ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਨਵੀਂ ਪ੍ਰਣਾਲੀ ਨਾਲ ਪਿੰਡਾਂ ਵਿਚ ਵਿਕਾਸ ਕਾਰਜ ਨਿਰਵਿਘਨ ਹੋਣਗੇ ਅਤੇ ਪਾਰਦਰਸ਼ਤਾ ਵੀ ਆਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਰਿਆਣਾ ਫੇਰੀ ਦੌਰਾਨ ਉਹਨਾਂ ਦੀ ਨਵੀਂ ਵਿਵਸਥਾ ਦੀ ਸ਼ਲਾਘਾ ਕੀਤੀ ਹੈ।

Tags: haryana, sarpanch

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement