
ਬੁਢਾਪਾ ਪੈਨਸ਼ਨ ਵਿਚ ਵਾਧਾ ਕੀਤਾ ਗਿਆ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੋ ਵਿੱਤ ਮੰਤਰੀ ਵੀ ਹਨ, ਨੇ ਸੂਬੇ ਦਾ ਅਪਣੇ ਇਸ ਕਾਰਜਕਾਲ ਦਾ ਚੌਥਾ ਟੈਕਸ ਰਹਿਤ ਬਜਟ ਪੇਸ਼ ਕੀਤਾ ਹੈ। ਇਸ ਬਜਟ ਵਿਚ ਕਈ ਰਾਹਤਾਂ ਦਾ ਐਲਾਨ ਕੀਤਾ ਗਿਆ। 2023-24 ਦਾ ਹਰਿਆਣਾ ਦਾ ਪੇਸ਼ ਕੀਤਾ ਗਿਆ ਬਜਟ 1 ਲੱਖ 83 ਹਜ਼ਾਰ 950 ਕਰੋੜ ਰੁਪਏ ਦਾ ਹੈ। ਪਿਛਲੇ ਸਮੇਂ ਨਾਲੋਂ ਇਹ 11.6 ਫ਼ੀ ਸਦੀ ਦੇ ਵਾਧੇ ਵਾਲਾ ਬਜਟ ਹੈ। ਮੁੱਖ ਮੰਤਰੀ ਨੇ ਬਜਟ ਪੇਸ਼ ਕਰਦਿਆਂ ਜੋ ਅਹਿਮ ਰਾਹਤਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿਚ ਬੁਢਾਪਾ ਪੈਨਸ਼ਨ ਵਿਚ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੰਜ਼ਿਊਮਰ ਕੋਰਟ ਨੇ ਰੇਲਵੇ ਨੂੰ ਲਗਾਇਆ 10 ਹਜ਼ਾਰ ਰੁਪਏ ਜੁਰਮਾਨਾ, ਕੋਚ ਵਿਚ AC ਨਾ ਚੱਲਣ ’ਤੇ ਕਾਰੋਬਾਰੀ ਨੇ ਕੀਤੀ ਸੀ ਸ਼ਿਕਾਇਤ
ਹੁਣ ਇਹ ਪੈਨਸ਼ਨ 2500 ਰੁਪਏ ਪ੍ਰਤੀ ਮਹੀਨਾ ਮਿਲਦੀ ਹੈ, ਜੋ ਵਧਾ ਕੇ 2750 ਰੁਪਏ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਸੀਨੀਅਰ ਸਿਟੀਜ਼ਨ ਲਈ ਬੱਸ ਕਿਰਾਏ ਵਿਚ ਛੋਟ ਲਈ ਉਮਰ ਦੀ ਹੱਦ 65 ਸਾਲ ਤੋਂ ਘਟਾ ਕੇ 60 ਸਾਲ ਕਰ ਦਿਤੀ ਗਈ ਹੈ। ਸੀ ਅਤੇ ਡੀ ਸ਼ੇ੍ਰਣੀ ਵਿਚ 65000 ਪਦਾਂ ਨੂੰ ਭਰਨ ਦਾ ਐਲਾਨ ਕੀਤਾ ਗਿਆ ਹੈ। ਅਯੂਸ਼ਮਾਨ ਸਕੀਮ ਦਾ ਘੇਰਾ ਵਧਾਉਂਦਿਆਂ 3 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ਵਾਲੇ ਪ੍ਰਵਾਰਾਂ ਨੂੰ ਇਸ ਯੋਜਨਾ ਵਿਚ ਸ਼ਾਮਲ ਕੀਤਾ ਗਿਆ ਹੈ। ਸਰਕਾਰੀ ਉਦਯੋਗਿਕ ਸੰਸਥਾਵਾਂ ਵਿਚ ਸਿਖਲਾਈ ਲੈਣ ਵਾਲੀਆਂ ਕੁੜੀਆਂ ਨੂੰ 2500 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦੇਣ ਦਾ ਪ੍ਰਸਤਾਵ ਬਜਟ ਵਿਚ ਰਖਿਆ ਗਿਆ ਹੈ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ 'ਚ ਤਿੰਨ ਭੈਣ-ਭਰਾ ਦੀ ਸੜਕ ਹਾਦਸੇ 'ਚ ਹੋਈ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਪਰਾਲੀ ਸਾੜਨ ਤੋਂ ਕਿਸਾਨਾਂ ਨੂੰ ਰੋਕਣ ਦੇ ਪ੍ਰਬੰਧਾਂ ਤਹਿਤ 1000 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਗਊ ਰਖਿਆ ਸੇਵਾ ਬੋਰਡ ਨੂੰ ਦਿਤੀ ਜਾਣ ਵਾਲੀ ਰਾਸ਼ੀ ਵਿਚ 10 ਗੁਣਾ ਵਾਧਾ ਕਰਦਿਆਂ 40 ਕਰੋੜ ਰੁਪਏ ਤੋਂ ਵਧਾ ਕੇ 400 ਕਰੋੜ ਰੁਪਏ ਕਰ ਦਿਤੀ ਗਈ ਹੈ। ਬਜਟ ਦੀ ਇਕ ਜ਼ਿਕਰਯੋਗ ਗੱਲ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੇ ਨਿਰਮਾਣ ਦੇ ਕੰਮ ਲਈ ਬਜਟ ਵਿਚ 10 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।
ਇਹ ਵੀ ਪੜ੍ਹੋ : ਚਲਦੇ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਮਰ ਘੱਸ ਦੀ ਮੌਤ, ਟੂਰਨਾਮੈਂਟ ਹੋਇਆ ਰੱਦ
ਭਾਵੇਂ ਹਾਲੇ ਐਸ.ਵਾਈ.ਐਲ ਨਹਿਰ ਦਾ ਮਾਮਲਾ ਸੁਪਰੀਮ ਕੋਰਟ ਵਿਚ ਸੁਣਵਾਈ ਅਧੀਨ ਹੈ ਪਰ ਪੰਜਾਬ ਤੋਂ ਇਸ ਨਹਿਰ ਰਾਹੀਂ ਪਾਣੀ ਲੈਣ ਲਈ ਨਹਿਰ ਦੇ ਨਿਰਮਾਣ ਦੇ ਕੰਮ ਲਈ ਲੋੜ ਪੈਣ ਤੇ ਹੋਰ ਰਾਸ਼ੀ ਦੇਣ ਦਾ ਵੀ ਬਜਟ ਵਿਚ ਐਲਾਨ ਕੀਤਾ ਗਿਆ ਹੈ। ਟੈਕਸ ਰਹਿਤ ਅਤੇ ਕਈ ਵਰਗਾਂ ਨੂੰ ਰਾਹਤਾਂ ਦੇਣ ਵਾਲਾ ਹਰਿਆਣਾ ਦਾ ਇਹ ਬਜਟ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੀ ਰੋਸ਼ਨੀ ਵਿਚ ਹੀ ਤਿਆਰ ਕੀਤਾ ਗਿਆ ਹੈ।
ਬਜਟ ਦੇ ਕੁੱਝ ਹੋਰ ਅਹਿਮ ਨੁਕਤੇ
-7 ਜ਼ਿਲ੍ਹਿਆਂ ਵਿਚ ਬਣਨਗੇ ਸੈਨਿਕ ਸਦਨ
-ਗੁਰੂਗ੍ਰਾਮ ਵਿਚ ਬਣੇਗਾ 700 ਬੈੱਡ ਦਾ ਮਲਟੀਸਪੈਸ਼ਲਿਟੀ ਹਸਪਤਾਲ
-1.80 ਲੱਖ ਰੁਪਏ ਤਕ ਦੀ ਆਮਦਨ ਵਾਲੇ ਵਿਦਿਆਰਥੀਆਂ ਨੂੰ ਮਿਲੇਗੀ ਮੁਫ਼ਤ ਕੋਚਿੰਗ
-ਸਿਖਿਆ ਖੇਤਰ ਲਈ ਰੱਖੇ 20,638 ਕਰੋੜ ਰੁਪਏ
-ਸਟਰੀਟ ਵੈਂਡਰਜ਼ ਤੇ ਛੋਟੇ ਕਾਰੋਬਾਰੀਆਂ ਨੂੰ ਕੁਦਰਤੀ ਆਫ਼ਤ ਨਾਲ ਨੁਕਸਾਨ ਲਈ ਮਿਲੇਗਾ ਮੁਆਵਜ਼ਾ
-ਗਊ ਰਖਿਆ ਦੇ ਕੰਮਾਂ ਲਈ ਬਜਟ 40 ਤੋਂ ਵਧਾ ਕੇ 400 ਕਰੋੜ ਰੁਪਏ ਕੀਤਾ
-ਮੈਡੀਕਲ ਕਾਲਜਾਂ ਲਈ 10 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਰੱਖੀ
-ਵਿਕਲਾਂਗ ਬੱਚਿਆਂ ਲਈ ਬਣਾਏ ਜਾਣਗੇ 15 ਸਕੂਲ
-4000 ਆਂਗਨਵਾੜੀਆਂ ਹੋਣਗੀਆਂ ਪਲੇ ਸਕੂਲਾਂ ਵਿਚ ਤਬਦੀਲ
-ਪੰਚਾਇਤਾਂ ਲਈ 3145 ਅਤੇ ਨਵੀਆਂ ਸੜਕਾਂ ਲਈ 214.93 ਕਰੋੜ ਰੁਪਏ
-ਮੁੱਖ ਮੰਤਰੀ ਕੌਸ਼ਲ ਮਿੱਤਰ ਵਜ਼ੀਫ਼ਾ ਯੋਜਨਾ ਸ਼ੁਰੂ ਹੋਵੇਗੀ
-ਪਾਇਲਟ ਪ੍ਰੋਜੈਕਟ ਰਾਹੀਂ 1 ਲੱਖ ੋਕਾਂ ਨੂੰ ਮੁਹਈਆ ਕਰਵਾਏ ਜਾਣਗੇ ਘਰ