ਅੱਜ ਸ਼ੁਰੂ ਹੋਵੇਗਾ ਕਾਂਗਰਸ ਦਾ ਚੋਣ ਮੈਨੀਫੈਸਟੋ
Published : Apr 2, 2019, 10:15 am IST
Updated : Apr 2, 2019, 10:15 am IST
SHARE ARTICLE
Rahul Gandhi
Rahul Gandhi

ਰਾਹੁਲ ਨੇ ਹਰ ਗਰੀਬ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦਾ ਕੀਤਾ ਵਾਅਦਾ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਆਪਣਾ ਮੈਨੀਫੈਸਟੋ ਜਾਰੀ ਕਰੇਗੀ। ਜਿਸ ‘ਚ ਰਾਹੁਲ ਹਰ ਗਰੀਬ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦਾ ਵਾਅਦਾ ਤਾਂ ਪਹਿਲਾਂ ਹੀ ਕਰ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਬੀਜੇਪੀ ਰਾਹੁਲ ਦੇ ਨਿਆ ਸਕੀਮ ਤੋਂ ਲੈ ਕੇ ਕਿਸਾਨ ਕਰਜ਼ਾ ਮੁਆਫੀ ਤਕ ਦੀ ਹਰ ਗੱਲ ਨੂੰ ਧੋਖਾ ਕਹਿ ਰਹੀ ਹੈ। ਅੱਜ ਕਾਂਗਰਸ ਦੇ ਚੋਣ ਮੈਨੀਫੈਸਟੋ ‘ਚ ਸਭ ਕੁਝ ਵਿਸਤਾਰ ਨਾਲ ਦੱਸਿਆ ਜਾਵੇਗਾ। ਦਿੱਲੀ ‘ਚ ਕਾਂਗਰਸ ਮੁੱਖ ਦਫ਼ਤਰ ਵਿਚ ਦੁਪਹਿਰ 12 ਵਜੇ ਰਾਹੁਲ ਗਾਂਧੀ ਦੀ ਮੌਜੂਦਗੀ ‘ਚ ਵਾਅਦਿਆਂ ਦਾ ਪਿਟਾਰਾ ਖੁੱਲ੍ਹਣਾ ਹੈ।

ਕਾਂਗਰਸ ਦੇ ਮੈਨੀਫੈਸਟੋ ਚ ਹੋ ਸਕਦੇ ਹਨ ਇਹ ਵਾਅਦੇ:
ਨਿਆ ਸਕੀਮ: ਕਾਂਗਰਸ ਦਾ ਦਾਅਵਾ ਹੈ ਕਿ ਸਰਕਾਰ ਬਣਨ ‘ਤੇ ਉਹ ਦੇਸ਼ ਦੇ 5 ਕਰੋੜ ਗਰੀਬ ਪਰਿਵਾਰਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦਵੇਗੀ। 22 ਲੱਖ ਸਰਕਾਰੀ ਅਹੁਦਿਆਂ ਨੂੰ ਰਾਹੁਲ ਗਾਂਧੀ ਨੇ 31 ਮਾਰਚ 2020 ਤਕ ਭਰਨ ਦਾ ਵਾਅਦਾ ਵੀ ਕੀਤਾ ਹੈ। ਇਸ ਬਾਰੇ ਰਾਹੁਲ ਨੇ ਬੀਤੇ ਦਿਨੀਂ ਹੀ ਟਵੀਟ ਕੀਤਾ ਹੈ। ਰਾਹੁਲ ਗਾਂਧੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕ ਸਭਾ ਚੋਣਾਂ ਲਈ ਵੀ ਕਿਸਾਨਾਂ ਦਾ 2 ਲੱਖ ਰੁਪਏ ਤਕ ਦਾ ਕਰਜ਼ ਮੁਆਫ ਕਰਨ ਜਾ ਰਹੀ ਹੈ।

ਇਨ੍ਹਾਂ ਚੋਣਾਂ ‘ਚ ਔਰਤਾਂ ਨੂੰ ਖੁਸ਼ ਕਰਨ ਲਈ ਕਾਂਗਰਸ ਸਰਕਾਰ ਦਾ ਇੱਕ ਹੋਰ ਵੱਡਾ ਵਾਅਦਾ ਹੈ ਕਿ ਸਾਂਸਦ ਅਤੇ ਵਿਧਾਨ ਸਭਾ ਤੋਂ ਇਲਾਵਾ ਮਹਿਲਾਵਾਂ ਲਈ ਕਰੀਬ 33% ਆਰਕਸ਼ਣ ਤੈਅ ਕੀਤਾ ਜਾਵੇਗਾ, ਮੌਜੂਦਾ ਜੀਐਸਟੀ ਨੂੰ ਰਾਹੁਲ ਨੇ ਗੱਬਰ ਸਿਮਘ ਟੈਕਸ ਕੀਤਾ ਹੈ ਅਤੇ ਕਈ ਪੱਖਾਂ ਤੋਂ ਜੀਐਸਟੀ ‘ਚ ਸੁਧਾਰ ਕਰਨ ਦੀ ਗੱਲ ਕੀਤੀ ਹੈ। ਯੁਵਾ ਕਾਰੋਬਾਰਿਆਂ ਲਈ ਵੀ ਵਾਅਦਾ ਕਰਦੇ ਹੋਏ ਰਾਹੁਲ ਨੇ ਸਟਾਰਟਅੱਪ ਨੂੰ ਵਧਾਉਣ ਲਈ 3 ਸਾਲ ਤਕ ਟੈਕਸ ‘ਚ ਛੁਟ ਦੇਣ ਦੀ ਗੱਲ ਕੀਤੀ ਹੈ।

ਸਿੱਖਿਆ ‘ਤੇ ਜੀਡੀਪੀ 6% ਅਤੇ ਸਿਹਤ ‘ਤੇ 3% ਖਰਚ ਦਾ ਵਾਅਦਾ ਵੀ ਰਾਹੁਲ ਦੀ ਕਾਂਗਰਸ ਸਰਕਾਰ ਕਰ ਰਹੀ ਹੈ। ਜਿਸ ਨਾਲ ਸਿੱਖਿਆ ਦਾ ਪੱਧਰ ਬਦਲੇਗਾ ਅਤੇ ਸਿਹਤ ਸੰਬੰਧੀ ਸੁਧਾਰ ਹੋਣਗੇ, ਨਾਲ ਹੀ ਲੋਕਾਂ ਦਾ ਬੋਝ ਘਟੇਗਾ। ਇਸ ਤੋਂ ਇਲਾਵਾ ਰਾਹੁਲ ਨੇ ਅਰਥਸੈਨਿਕ ਬਲਾਂ ਨੂੰ ਸੈਨਾ ਦੀ ਤਰ੍ਹਾਂ ਹੀ ਵੱਡਾ ਦਰਜਾ ਦੇਣ ਦਾ ਵਾਅਦਾ ਕੀਤਾ ਹੈ ਜੋ ਕਾਂਗਰਸ ਨੂੰ ਰਾਸ਼ਟਰਵਾਦ ਦੇ ਮੋਰਚੇ ‘ਤੇ ਅੱਗੇ ਵਧਾ ਸਕਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement