ਬੈਂਕ ਦੇ ਨਾਮ 'ਤੇ ਆਉਣ ਵਾਲੀਆਂ ਕਾਲਾਂ ਤੋਂ ਬਚੋ
Published : Apr 2, 2019, 1:11 pm IST
Updated : Apr 2, 2019, 1:12 pm IST
SHARE ARTICLE
Got a call from yours bank heres how you can lose money through this new fraud
Got a call from yours bank heres how you can lose money through this new fraud

ਇਹ ਕਾਲ ਹਮੇਸ਼ਾ ਦੀ ਤਰ੍ਹਾਂ ਲੈਂਡਲਾਈਨ ਤੋਂ ਹੀ ਆਵੇਗੀ।

ਨਵੀਂ ਦਿੱਲੀ: ਅੱਜ ਦੇ ਜ਼ਮਾਨੇ ਵਿਚ ਇੰਟਰਨੈੱਟ ਤੇ ਮੋਬਾਈਲ ਬੈਂਕਿੰਗ ਅਜਿਹਾ ਜ਼ਰੀਆ ਹਨ ਜਿਸ ਤੋਂ ਬਿਨਾਂ ਅਸੀਂ ਬੈਂਕਿੰਗ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ। ਇਸ ਵਿਚ ਧੋਖਾਧੜੀ ਵੀ ਇੰਨੀ ਵਧ ਗਈ ਹੈ ਜਿਸ ਨਾਲ ਤੁਹਾਡਾ ਅਕਾਉਂਟ ਖਾਲੀ ਹੋਣ ਦੀ ਸੰਭਾਵਨਾ ਕਾਫੀ ਵਧ ਗਈ ਹੈ। ਹੁਣ ਫਰੌਡ ਦੇ ਤਰੀਕੇ ਵੀ ਬਦਲ ਗਏ ਹਨ । ਅਜਿਹੇ ਵਿਚ ਸਭ ਤੋਂ ਪਹਿਲਾਂ ਬੈਂਕ ਤੋਂ ਕਾਲ ਆਵੇਗੀ। ਜਿੱਥੇ ਧੋਖਾ ਦੇਣ ਵਾਲਾ ਵਿਅਕਤੀ ਬੈਂਕ ਅਧਿਕਾਰੀ ਬਣ ਕੇ ਤੁਹਾਡੇ ਨਾਲ ਗੱਲ ਕਰੇਗਾ। ਇਸ ਤੋਂ ਬਾਅਦ ਉਹ ਤੁਹਾਡੇ ਤੋਂ ਸਾਰੀ ਜਾਣਕਾਰੀ ਲਵੇਗਾ, ਜਿਸ ਵਿਚ ਨਾਂ, ਪਤਾ ਤੇ ਮੋਬਾਈਲ ਨੰਬਰ ਸ਼ਾਮਲ ਹੈ।

BankBank

ਇਹ ਕਾਲ ਹਮੇਸ਼ਾ ਦੀ ਤਰ੍ਹਾਂ ਲੈਂਡਲਾਈਨ ਤੋਂ ਹੀ ਆਵੇਗੀ। ਧੋਖਾ ਦੇਣ ਵਾਲਾ ਵਿਅਕਤੀ ਤੁਹਾਨੂੰ ਡਰਾਉਣ ਲਈ ਕਹੇਗਾ ਕਿ ਤੁਹਾਡਾ ਕਾਰਡ ਬਲੌਕ ਹੋਣ ਵਾਲਾ ਹੈ। ਉਹ ਤੁਹਾਨੂੰ ਕ੍ਰੈਡਿਟ ਕਾਰਡ ਦਾ ਲਾਲਚ ਦੇ ਸਕਦਾ ਹੈ ਜਿੱਥੇ ਇਹ ਕਿਹਾ ਜਾਵੇਗਾ ਕਿ ਇਸ ਵਿਚ ਤੁਹਾਡੇ ਰਿਵਾਰਡ ਪੁਆਇੰਟ ਵਧਣਗੇ। ਤੁਹਾਨੂੰ ਅਪਗ੍ਰੇਡ ਕਾਰਨ ਲਈ ਕਿਹਾ ਜਾ ਸਕਦਾ ਹੈ ਜਿਸ ‘ਚ ਨਵਾਂ ਚਿੱਪ ਆਧਾਰਿਤ ਡੈਬਿਟ ਤੇ ਕ੍ਰੈਡਿਟ ਕਾਰਡ ਸ਼ਾਮਲ ਹਨ। ਗੱਲ ਨੂੰ ਅੱਗੇ ਵਧਾਉਣ ਲਈ ਤੁਹਾਡੇ ਕੋਲੋਂ ਤੁਹਾਡੀ ਆਈਡੀ ਤੇ ਕਾਰਡ ਡਿਟੇਲਸ ਪੁੱਛੀ ਜਾਵੇਗੀ।

ਉਹ ਤੁਹਾਡੇ ਕੋਲੋਂ ਵਾਰ-ਵਾਰ ਪੁੱਛਗਿੱਛ ਕਰੇਗਾ ਜਿਸ ਵਿਚ ਕਈ ਰਿਕਵੈਸਟ ਵੀ ਸ਼ਾਮਲ ਹੋਣਗੇ ਜਿਸ ਨੂੰ ਬੈਂਕ ਵੱਲੋਂ ਬਣਾ ਕੇ ਬੋਲਿਆ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ ਫੋਨ ‘ਤੇ ਇੱਕ ਓਟੀਪੀ ਭੇਜਿਆ ਜਾਵੇਗਾ ਜਿਸ ਨੂੰ ਇਸ ਸਰਵਿਸ ਨੂੰ ਵੈਰੀਫਾਈ ਕਰਨ ਲਈ ਓਟੀਪੀ ਪਾਉਣ ਨੂੰ ਕਿਹਾ ਜਾਵੇਗਾ। ਇਸ ਪੂਰੇ ਪ੍ਰੋਸੈਸ ਵਿਚ ਤੁਹਾਡੇ ਬੈਂਕ ਤੋਂ ਪੈਸੇ ਗਾਇਬ ਹੋਣ ਲੱਗਣਗੇ ਜਿਸ ਦੀ ਭਿਣਕ ਵੀ ਤੁਹਾਨੂੰ ਨਹੀਂ ਲੱਗੇਗੀ। ਜ਼ਿਆਦਾਤਰ ਪੈਸੇ ਪਿੰਡਾਂ ਤੇ ਦੂਜੇ ਸ਼ਹਿਰਾਂ ਵਿਚ ਭੇਜ ਦਿੱਤੇ ਜਾਂਦੇ ਹਨ ਜਿਸ ਵਿਚ ਇਸ ਨੂੰ ਟ੍ਰੈਕ ਨਹੀਂ ਕੀਤਾ ਜਾ ਸਕੇ। ਕਦੇ ਵੀ ਬੈਂਕ ਦਾ ਅਸਲ ਅਧਿਕਾਰੀ ਤੁਹਾਡੇ ਕੋਲੋਂ ਤੁਹਾਡੀ ਕਾਰਡ ਦੀ ਜਾਣਕਾਰੀ ਨਹੀਂ ਲਵੇਗਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਤੁਸੀਂ ਆਪਣੇ ਨੇੜਲੀ ਬ੍ਰਾਂਚ ਵਿਚ ਜਾ ਸਕਦੇ ਹੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement