
ਆਏ ਦਿਨ ਕਰੋਨਾ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ
ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲ਼ੋਂ 21 ਦਿਨ ਲਈ ਦੇਸ਼ ਨੂੰ ਲੌਕਡਾਊਨ ਕੀਤਾ ਹੋਇਆ ਹੈ ਭਾਂਵੇਂ ਕਿ ਲੌਕਡਾਊਨ ਦਾ ਦੂਜਾ ਹਫ਼ਤਾ ਸ਼ੁਰੂ ਹੋ ਚੁੱਕਾ ਹੈ ਪਰ ਹੁਣ ਵੀ ਆਏ ਦਿਨ ਕਰੋਨਾ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਲਈ ਅਜਿਹੇ ਵਿਚ ਇਹ ਦੇਖਣਾ ਜਰੂਰੀ ਹੋਵੇਗਾ ਕਿ ਦੂਸਰੇ ਦੇਸ਼ ਇਸ ਵਾਇਰਸ ਨਾਲ ਨਜਿੱਠਣ ਲਈ ਕੀ ਤਰੀਕੇ ਆਪਣਾ ਰਹੇ ਹਨ ਅਤੇ ਉਹ ਕਿੰਨੇ ਕੁ ਕਾਰਗਰ ਸਿੱਧ ਹੋ ਰਹੇ ਹਨ। ਸਭ ਤੋਂ ਪਹਿਲਾ ਚੀਨ ਨੇ ਆਪਣੀ ਹੁਬਈ ਪ੍ਰਾਂਤ ਨੂੰ 23 ਜਨਵਰੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ । ਦੱਸ ਦੱਈਏ ਕਿ ਇਹ ਉਹ ਹੀ ਇਲਾਕਾ ਹੈ ਜਿਥੋਂ ਵੁਹਾਨ ਤੋਂ ਸ਼ੁਰੂ ਹੋ ਕੇ ਇਸ ਵਾਇਰਸ ਨੇ ਦੁਨੀਆਂ ਵਿਚ ਆਂਤਕ ਮਚਾਇਆ ਹੋਇਆ ਹੈ। ਇਥੋਂ ਦੀ ਸਰਕਾਰ ਦੁਆਰਾ ਲੌਕਡਾਊਨ ਅਤੇ ਸੋਸ਼ਲ ਦੂਰੀ ਐਲਾਨ ਕਰਨ ਦੇ ਕਾਰਨ ਇਹ ਵਾਇਰਸ ਇਸ ਤੋਂ ਬਾਹਰ ਨਹੀਂ ਜਾ ਸਕਿਆ।
Coronavirus
ਜਿਸ ਤੋਂ ਬਾਅਦ ਇਸ ਤਰ੍ਹੀਕੇ ਨੂੰ ਦੂਸਰੇ ਦੇਸ਼ ਵੀ ਅਪਣਾ ਰਹੇ ਹਨ । ਫਰਾਂਸ ਵਰਗੇ ਦੇਸ਼ ਨੇ ਪੂਰੀ ਤਰ੍ਹਾਂ ਲੌਕਡਾਊਨ ਕੀਤਾ ਹੋਇਆ ਹੈ ਜਿਸ ਕਰੇਕ ਉਥੇ ਦੇ ਮਾਮਲੇ ਹੁਣ ਸਥਿਰ ਹਨ ਅਤੇ ਕਈ ਦੇਸ਼ ਸਮਾਜਿਕ ਦੂਰੀ ਨਾਲ ਹੀ ਕੰਮ ਚਲਾ ਰਹੇ ਹਨ। ਦੱਸ ਦੱਈਏ ਕਿ ਯੂਰਪੀਅਨ ਦੇਸ਼ਾਂ ਦੇ ਮੁਕਾਬਲੇ ਜਰਮਨੀ ਨੇ ਕਰੋਨਾ ਵਾਇਰਸ ਦੇ ਕਾਰਨ ਹਾਲੇ ਤੱਕ ਲੌਕਡਾਊਨ ਦੀ ਘੋਸ਼ਣਾ ਨਹੀਂ ਕੀਤੀ ਪਰ 22 ਮਾਰਚ ਤੋਂ ਇਥੇ ਕੇਵਲ ਸਮਾਜਿਕ ਦੂਰੀ ਦੀ ਸਲਾਹ ਦਿੱਤੀ ਜਾ ਰਹੀ ਹੈ। ਸਰਕਾਰ ਇਹ ਉਮੀਦ ਕਰ ਰਹੀ ਹੈ ਕਿ ਸਮਾਜਿਕ ਦੂਰੀ ਨਾਲ ਇਸ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਸੇ ਸਮੇਂ ਦੌਰਾਨ ਇਸ ਦਾ ਕੋਈ ਇਲਾਜ ਵੀ ਲੱਭਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਵੀਡਨ ਵਰਗੇ ਦੇਸ਼ ਵਿਚ ਵੀ ਲੌਕਡਾਊਨ ਨਹੀਂ ਹੈ।
Doctor
ਭਾਵੇਂ ਕਿ ਇਥੇ ਹਾਈ ਸਕੂਲ ਅਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਛੋਟੇ ਬੱਚਿਆਂ ਦੇ ਸਕੂਲ, ਪੱਬ ਅਤੇ ਰੈਸਟੋਰੈਂਟ ਹਾਲੇ ਵੀ ਖੁੱਲੇ ਹਨ। ਸਵੀਡਨ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ ਦੀ ਅਰਥਵਿਵਸਥਾਂ ਚਾਲੂ ਰੱਖ ਕੇ ਇਸ ਵਾਇਰਸ ਨਾਲ ਲੜਨ ਦੀ ਕੋਸ਼ਿਸ ਕਰ ਰਹੇ ਹਨ। ਉਥੇ ਹੀ ਇਸ ਦਾ ਪੜੋਸੀ ਦੇਸ਼ ਨਾਰਵੇ ਅਤੇ ਡੈਨਮਾਰਕ ਨੂੰ ਪੂਰੀ ਤਰ੍ਹਾਂ ਨਾਲ ਲੌਕਡਾਊਨ ਕੀਤਾ ਹੋਇਆ ਹੈ। ਭਾਵੇਂ ਕਿ ਸਾਰੇ ਦੇਸ਼ ਇਸ ਵਾਇਰਸ ਨੂੰ ਇਕ ਖਤਰਾਨਕ ਮਹਾਂਮਾਰੀ ਐਲਾਨ ਚੁੱਕੇ ਹਨ ਪਰ ਸਾਊਥ ਕੋਰੀਆ ਨੂੰ ਛੱਡ ਕੇ ਹੋਰ ਕਿਸੇ ਵੀ ਦੇਸ਼ ਨੇ ਵੱਡੀ ਗਿਣਤੀ ਵਿਚ ਲੋਕਾਂ ਦਾ ਟੈਸਟ ਕਰਨ ਲਈ ਕਿਟ ਤਿਆਰ ਨਹੀਂ ਕੀਤੀ। ਜਿਸ ਨੇ ਲੌਕਡਾਊਨ ਕਰਨ ਦੇ ਨਾਲ ਹੀ ਲੋਕਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਸੀ । 20 ਮਾਰਚ ਤੱਕ ਕੋਰੀਆ ਨੇ 3,16,664 ਲੋਕਾਂ ਦੀ ਜਾਂਚ ਕਰ ਲਈ ਹੈ ਉਥੇ ਹੀ ਜਰਮਨੀ ਨੇ 167,000 ਰੂਸ ਵਿਚ1,43,519 ਅਤੇ ਭਾਰਤ ਵਿਚ 14,514 ਲੋਕਾਂ ਦੀ ਜਾਂਚ ਹੋ ਚੁੱਕੀ ਹੈ। ਵੱਡੀ ਗਿਣਤੀ ਵਿਚ ਲੋਕਾਂ ਦਾ ਟੈਸਟ ਹੋਣ ਨਾਲ ਪ੍ਰਭਾਵਿਤ ਵਿਅਕਤੀਆਂ ਨੂੰ ਸਮੇਂ ਸਿਰ ਹੀ ਆਈਸੋਲੇਟ ਕੀਤਾ ਜਾ ਸਕਦਾ ਹੈ ਇਸ ਲਈ ਅਜਿਹੇ ਵਿਚ ਬਿਮਾਰੀ ਫੈਲਣ ਦਾ ਖਤਰਾ ਘੱਟ ਹੋ ਜਾਂਦਾ ਹੈ। ਚੀਨ ਦਾ ਹੁਬਈ ਪ੍ਰਾਂਤ 67 ਦਿਨ ਦੇ ਲੌਕਡਾਊਨ ਦੇ ਬਾਅਦ ਖੁਲਿਆ ਅਤੇ ਵੁਹਾਨ ਨੂੰ ਹਾਲੇ ਤੱਕ ਵੀ ਪੂਰੀ ਤਰ੍ਹਾਂ ਛੂਟ ਨਹੀਂ ਮਿਲੀ।
File
ਇਸ ਲਈ ਇਸ ਲੌਕਡਾਊਨ ਤੋਂ ਹੋਰ ਕਿੰਨੇ ਸਮੇਂ ਬਾਅਦ ਛੁਟਕਾਰਾ ਮਿਲੇਗਾ ਇਹ ਤਾਂ ਹਾਲੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਇਸੇ ਵਿਚ ਕੁਝ ਗੱਲਾਂ ਜਰੂਰ ਹੋ ਸਕਦੀਆਂ ਹਨ। ਇਸ ਦਾ ਟੀਕਾ ਆਉਣ ਤੋਂ ਬਾਅਦ ਦੇਸ਼ ਆਪਣੀ ਆਬਾਦੀ ਵਿਚੋਂ 60 ਪ੍ਰਤੀਸ਼ਤ ਲੋਕਾਂ ਨੂੰ ਇਹ ਵੈਕਸੀਨ ਦੇ ਸਕਦੇ ਜਿਸ ਨਾਲ ਇਹ ਮਾਹਾਂਮਾਰੀ ਨਹੀਂ ਬਣ ਸਕਦੀ। ਪਰ ਇਹ ਕਿਹਾ ਜਾ ਰਿਹਾ ਹੈ ਕਿ ਟੀਕਾ ਆਉਣ ਵਿਚ ਸਾਲ ਤੋਂ ਜਿਆਦਾ ਦਾ ਸਮਾਂ ਵੀ ਲੱਗ ਸਕਦਾ ਹੈ। ਵਿਗਿਆਨਿਕਾਂ ਦਾ ਇਹ ਵੀ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਲੌਕਡਾਊਨ ਖੁਲਣ ਤੋਂ ਬਾਅਦ ਵਾਇਰਸ ਇਕਦਮ ਫੈਲ ਜਾਵੇ। ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕਿ ਇਹ ਵਾਇਰਸ ਕਿਸੇ ਦੇਸ਼ ਦਾ ਵਿਸ਼ੇਸ ਹਿੱਸਾ ਵੀ ਬਣ ਜਾਵੇ ਜਿਸ ਵਿਚ ਇਹ ਹਰ ਸਾਲ ਪੈਦਾ ਹੋਣ ਲੱਗੇ ਜਿਵੇਂ ਭਾਰਤ ਵਿਚ ਮਲੇਰੀਆ ਅਤੇ ਡੇਂਗੂ ਹੁੰਦੇ ਹਨ ਇਸ ਲਈ ਸਾਨੂੰ ਇਸ ਨੂੰ ਲੈ ਕੇ ਕੁਝ ਵਿਸ਼ੇਸ਼ ਪ੍ਰਬੰਧ ਕਰਨੇ ਪੈਣਗੇ ਅਤੇ ਲਗਾਤਾਰ ਜਾਂਚ ਕਰਨੀ ਪਵੇਗੀ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।