
ਸੁਪ੍ਰੀਮ ਕੋਰਟ ਦੇ ਆਦੇਸ਼ 'ਤੇ ਮੰਗਲਵਾਰ ਦੁਪਹਿਰ ਹਿਮਾਚਲ ਪ੍ਰਦੇਸ਼ ਦੇ ਜਿਲੇ ਸੋਲਨ ਦੇ ਕਸੌਲੀ 'ਚ 13 ਗ਼ੈਰਕਾਨੂੰਨੀ ਹੋਟਲਾਂ ਨੂੰ ਗਿਰਾਉਣ ਗਈ ਪ੍ਰਬੰਧਕੀ ਟੀਮ 'ਤੇ ਗੈਸਟ...
ਸੋਲਨ : ਸੁਪ੍ਰੀਮ ਕੋਰਟ ਦੇ ਆਦੇਸ਼ 'ਤੇ ਮੰਗਲਵਾਰ ਦੁਪਹਿਰ ਹਿਮਾਚਲ ਪ੍ਰਦੇਸ਼ ਦੇ ਜਿਲੇ ਸੋਲਨ ਦੇ ਕਸੌਲੀ 'ਚ 13 ਗ਼ੈਰਕਾਨੂੰਨੀ ਹੋਟਲਾਂ ਨੂੰ ਗਿਰਾਉਣ ਗਈ ਪ੍ਰਬੰਧਕੀ ਟੀਮ 'ਤੇ ਗੈਸਟ ਹਾਉਸ ਦੇ ਇਕ ਮਾਲਕ ਨੇ ਤਿੰਨ ਗੋਲੀਆਂ ਚਲਾ ਦਿਤੀਆਂ। ਦੋ ਗੋਲੀਆਂ ਮਹਿਾਲਾ ਅਧਿਕਾਰੀ ਨੂੰ ਲਗੀਆਂ ਅਤੇ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਕ ਗੋਲੀ ਪੁਲਿਸ ਅਧਿਕਾਰੀ ਨੂੰ ਲਗੀ।
Lady officer shot dead by hotelier
ਪੁਲਿਸ ਅਧਿਕਾਰੀ ਨੂੰ ਗੰਭੀਰ ਹਾਲਤ 'ਚ ਪੀਜੀਆਈ ਚੰਡੀਗੜ ਭਰਤੀ ਕੀਤਾ ਗਿਆ ਹੈ। ਟੀਸੀਪੀ ਦੀ ਜਿਸ ਅਧਿਕਾਰੀ ਨੂੰ ਗੋਲੀ ਲਗੀ ਹੈ ਉਹ ਇਕ ਟੀਮ ਦੀ ਸਹਾਇਕ ਸੀ। ਭਾਰੀ ਪੁਲਿਸ ਕਰਮਚਾਰੀ ਹੋਣ ਦੇ ਬਾਵਜੂਦ ਆਰੋਪੀ ਵਾਰਦਾਤ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਹਤਿਆ ਦਾ ਮਾਮਲਾ ਦਰਜ ਕਰ ਆਰੋਪੀ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ। ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਹੈ ਪਰ ਕਰਮਚਾਰੀਆਂ 'ਚ ਦਹਸ਼ਤ ਦਾ ਮਾਹੌਲ ਰਿਹਾ।
Lady officer shot dead by hotelier
ਹਾਲਾਂਕਿ, ਕਬਜ਼ਾ ਹਟਾਉਣ ਦੀ ਕਾਰਵਾਈ ਦਿਨਭਰ ਚਲਦੀ ਰਹੀ। ਹੋਟਲ ਮਾਲਕ ਖ਼ੁਦ ਵੀ ਗ਼ੈਰਕਾਨੂੰਨੀ ਉਸਾਰੀ ਗਿਰਾ ਰਹੇ ਸਨ। ਪੁਲਿਸ ਮੁਤਾਬਕ ਮੰਗਲਵਾਰ ਸਵੇਰੇ 9.30 ਵਜੇ 38 ਮੈਂਬਰੀ ਦੀਆਂ ਚਾਰ ਟੀਮਾਂ 13 ਗ਼ੈਰਕਾਨੂੰਨੀ ਹੋਟਲਾਂ ਨੂੰ ਗਿਰਾਉਣ ਲਈ ਧਰਮਪੁਰ ਤੋਂ ਕਸੌਲੀ ਲਈ ਨਿਕਲੀਆਂ ਸਨ।
Lady officer shot dead by hotelier
ਮਹਿਲਾ ਅਧਿਕਾਰੀ ਨਾਲ ਬਹਿਸ ਤੋਂ ਬਾਅਦ ਵਿਜੈ ਨੇ ਅਪਣੀ ਲਾਈਸੈਂਸ ਰਿਵਾਲਵਰ ਕੱਢੀ ਅਤੇ ਤਿੰਨ ਗੋਲੀਆਂ ਮਾਰ ਦਿਤੀਆਂ। ਆਰੋਪੀ ਵਿਜੈ ਠਾਕੁਰ ਬਿਜਲੀ ਬੋਰਡ 'ਚ ਕਰਮਚਾਰੀ ਹੈ। ਬਿਜਲੀ ਬੋਰਡ ਅਧਿਕਾਰੀਆਂ ਨੇ ਦਸਿਆ ਕਿ 23 ਅਪ੍ਰੈਲ ਤੋਂ 11 ਮਈ ਤਕ ਵਿਜੈ ਠਾਕੁਰ ਨੇ ਤਿੰਨ ਹਫ਼ਤੇ ਦੀ ਛੁੱਟੀ ਲਈ ਹੋਈ ਹੈ।