CBSE ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ
Published : May 2, 2019, 1:56 pm IST
Updated : May 2, 2019, 2:01 pm IST
SHARE ARTICLE
CBSE declare result of 12th
CBSE declare result of 12th

ਸਾਰੇ ਜ਼ੋਨਾਂ ਦਾ ਇਕੱਠਾ ਰਿਜ਼ਲਟ ਹੋਇਆ ਐਲਾਨ

ਚੰਡੀਗੜ੍ਹ: ਸੀਬੀਐਸਸੀ ਨੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿਤੇ ਹਨ। ਸਾਰੇ ਜ਼ੋਨਾਂ ਦੇ ਨਤੀਜਿਆਂ ਦਾ ਇਕੱਠਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ 31 ਲੱਖ ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿਤੀ ਸੀ। ਇੰਨ੍ਹਾਂ ਵਿਚੋਂ 18.1 ਫ਼ੀ ਸਦੀ ਲੜਕੇ ਤੇ 12.9 ਫ਼ੀ ਸਦੀ ਲੜਕੀਆਂ ਸਨ। ਕੁੱਲ ਪਾਸ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ 83.04 ਫ਼ੀ ਸਦੀ ਵਿਦਿਆਰਥੀ ਨੇ ਪ੍ਰੀਖਿਆ ਪਾਸ ਕੀਤੀ ਹੈ।

CBSE Declare Result of 12thCBSE Declare Result of 12th

ਇਸ ਪ੍ਰੀਖਿਆ ਵਿਚੋਂ ਸਭ ਤੋਂ ਪਹਿਲਾ ਸਥਾਨ ਹਾਸਲ ਦੋ ਵਿਦਿਆਰਥਣਾਂ ਨੇ ਕੀਤਾ ਹੈ, ਜਿੰਨ੍ਹਾਂ ਵਿਚੋਂ ਇਕ ਦਿੱਲੀ ਪਬਲਿਕ ਸਕੂਲ ਗਾਜ਼ੀਆਬਾਦ ਤੋਂ ਹੰਸਿਕਾ ਸ਼ੁਕਲਾ ਹੈ ਅਤੇ ਦੂਜੀ ਐਸਵੀਐਮ ਸਕੂਲ ਮੁਜ਼ੱਫ਼ਰਨਗਰ ਤੋਂ ਕ੍ਰਿਸ਼ਮਾ ਅਰੋੜਾ ਹੈ। ਦੋਵਾਂ ਨੇ ਪੂਰੇ ਦੇਸ਼ ਵਿਚੋਂ ਟਾਪ ਕੀਤਾ ਹੈ। ਦੋਵਾਂ ਦੇ ਅੰਕ 500 ਵਿਚੋਂ 499 ਹਨ।

Result DeclaredResult Declared

ਦੱਸਣਯੋਗ ਹੈ ਕਿ ਪਹਿਲਾਂ ਖ਼ਬਰ ਸੀ ਕਿ ਇਸ ਵਾਰ ਸੀਬੀਐਸਸੀ ਦੇ ਨਤੀਜੇ 10 ਮਈ ਤੱਕ ਆਉਣਗੇ ਪਰ ਸੀਬੀਐਸਸੀ ਨੇ ਅੱਜ ਵੀਰਵਾਰ ਨੂੰ ਨਤੀਜੇ ਐਲਾਨ ਕੇ ਵਿਦਿਆਰਥੀਆਂ ਨੂੰ ਵੱਡਾ ਸਰਪ੍ਰਾਈਜ਼ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement