
ਜਾਣੋ, ਮੋਦੀ ਨੂੰ ਕਿਉਂ ਦਿੱਤੀ ਗਈ ਕਲੀਨ ਚਿੱਟ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੋਣ ਕਮਿਸ਼ਨਰ ਨੇ ਇਕ ਵਾਰ ਫਿਰ ਕਲੀਨ ਚਿੱਟ ਦੇ ਦਿੱਤੀ ਹੈ। ਪੀਐਮ ਮੋਦੀ ਨੂੰ ਇਹ ਕਲੀਨ ਚਿੱਟ ਚੋਣ ਜ਼ਾਬਤੇ ਦੇ ਉਲੰਘਣਾ ਦੇ ਮਾਮਲੇ ਵਿਚ ਦਿੱਤੀ ਗਈ ਹੈ। ਚੋਣ ਕਮਿਸ਼ਨਰ ਨੇ ਕਿਹਾ ਕਿ ਲਾਤੂਰ ਵਿਚ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਚੋਣ ਜ਼ਾਬਤੇ ਦਾ ਉਲੰਘਣਾ ਕੀਤਾ ਹੈ। ਦਸ ਦਈਏ ਕਿ ਪੀਐਮ ਮੋਦੀ ਨੇ ਮਹਾਂਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿਚ ਇਕ ਰੈਲੀ ਦੌਰਾਨ ਪਹਿਲੀ ਵਾਰ ਵੋਟਰਾਂ ਨੂੰ ਸਵਾਲ ਕੀਤਾ ਸੀ..
Narendra Modi
...ਕਿ ਤੁਹਾਡੀ ਪਹਿਲੀ ਵੋਟ ਬਾਲਾਕੋਟ ਵਿਚ ਸ਼ਹੀਦ ਹੋਏ ਸ਼ਹੀਦਾਂ ਦੇ ਨਾਮ ਸਮਰਪਿਤ ਹੋ ਸਕਦਾ ਹੈ? ਮੋਦੀ ਨੇ ਅੱਗੇ ਕਿਹਾ ਸੀ ਕਿ ਮੈਂ ਪਹਿਲੀ ਵਾਰ ਵੋਟ ਦੇਣ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ 18 ਸਾਲ ਦੇ ਹੋ ਗਏ ਹੋ ਅਤੇ ਤੁਸੀਂ ਅਪਣੀ ਪਹਿਲੀ ਵੋਟ ਦੇਸ਼ ਲਈ ਦਿਓ। ਇਕ ਮਜ਼ਬੂਤ ਦੇਸ਼ ਅਤੇ ਮਜ਼ਬੂਤ ਸਰਕਾਰ ਬਣਾਉਣ ਲਈ ਤੁਹਾਡੀ ਵੋਟ ਬਹੁਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਭ੍ਰਿਸ਼ਟਾਚਰ ਵਾਲੀ ਪਾਰਟੀ ਹੈ।
Vote
ਉਹਨਾਂ ਦੇ ਕਰੀਬੀਆਂ ਘਰੋਂ ਬਕਸਿਆਂ ਵਿਚੋਂ ਪੈਸੇ ਮਿਲ ਰਹੇ ਹਨ। ਵੋਟ ਖਰੀਦਣਾ ਇਹਨਾਂ ਦੀ ਪ੍ਰੰਪਰਾ ਹੈ। ਅਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਜੰਮੂ ਕਸ਼ਮੀਰ ਵਿਚ 2 ਪ੍ਰਧਾਨ ਮੰਤਰੀਆਂ ਦੀ ਗੱਲ ਕਰਨ ਵਾਲੇ ਲੋਕ ਜੰਮੂ ਕਸ਼ਮੀਰ ਦੇ ਹਾਲਾਤ ਨਹੀਂ ਸੁਧਾਰ ਸਕਦੇ। 2014 ਵਿਚ ਅਸੀਂ ਤੁਹਾਡੇ ਸਾਹਮਣੇ ਕੁੱਝ ਉਦੇਸ਼ ਲੈ ਕੇ ਆਏ ਸੀ। ਇਹਨਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਅਤੇ ਸਾਡਾ ਸਾਥ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ।
Sushmita Dev
ਦਸ ਦਈਏ ਕਿ ਚੋਣ ਕਮਿਸ਼ਨਰ ਨੇ ਮੋਦੀ ਨੂੰ ਕਲੀਨ ਚਿੱਟ ਦੇਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਚੋਣ ਕਮਿਸ਼ਨਰ ਨੇ ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ ਵਿਚ ਮੰਗਲਵਾਰ ਨੂੰ ਵੀ ਕਲੀਨ ਚਿੱਟ ਦਿੱਤੀ ਸੀ। ਚੋਣ ਕਮਿਸ਼ਨਰ ਨੇ ਕਿਹਾ ਸੀ ਕਿ ਪੀਐਮ ਮੋਦੀ ਨੇ ਚੋਣ ਜ਼ਾਬਤੇ ਦਾ ਉਲੰਘਣਾ ਨਹੀਂ ਕੀਤਾ। ਕਾਂਗਰਸ ਸਾਂਸਦ ਸੁਸ਼ਮਿਤਾ ਦੇਵ ਨੇ ਮੋਦੀ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਕੀਤੀ ਸੀ।
ਸੁਸ਼ਮਿਤਾ ਦੇਵ ਨੇ ਅਪਣੀ ਪਟੀਸ਼ਨ ਵਿਚ ਪੀਐਮ ਮੋਦੀ ਅਤੇ ਅਮਿਤ ਸ਼ਾਹ ਦੁਆਰਾ ਅਪਣੀਆਂ ਸਭਾਵਾਂ ਵਿਚ ਆਦਰਸ਼ ਚੋਣ ਜ਼ਾਬਤੇ ਦੀਆਂ ਕਥਿਤ ਉਲੰਘਣਾ ਦੀਆਂ ਅਨੇਕ ਘਟਨਾਵਾਂ ਨੂੰ ਸੂਚੀਬੱਧ ਕੀਤਾ ਹੈ। ਸੁਸ਼ਮਿਤਾ ਦੇਵ ਨੇ ਕਿਹਾ ਕਿ 1 ਅਪ੍ਰੈਲ ਨੂੰ ਮਹਾਂਰਾਸ਼ਟਰ ਦੇ ਵਰਧਾ ਵਿਚ ਅਪਣੇ ਭਾਸ਼ਣ ਵਿਚ ਪਹਿਲੀ ਵਾਰ ਚੋਣ ਜ਼ਾਬਤੇ ਦਾ ਉਲੰਘਣ ਕੀਤਾ ਸੀ ਜਿੱਥੇ ਉਹਨਾਂ ਨੇ ਕਥਿਤ ਤੌਰ ’ਤੇ ਭਗਵਾ ਅਤਿਵਾਦੀ ਦਾ ਮੁੱਦਾ ਉਠਾਇਆ ਸੀ।