ਸਿੰਜਾਈ ਪ੍ਰੋਜੈਕਟਾਂ ‘ਤੇ ਮੋਦੀ ਸਰਕਾਰ ਦਾ ਰਿਪੋਰਟ ਕਾਰਡ
Published : May 2, 2019, 6:52 pm IST
Updated : May 2, 2019, 6:52 pm IST
SHARE ARTICLE
Irrigation Project
Irrigation Project

ਮੋਦੀ ਸਰਕਾਰ ਵੱਲੋਂ ਜੂਨ 2018 ਤੱਕ 31 ਪ੍ਰੋਜੈਕਟ ਪੂਰੇ ਕੀਤੇ ਗਏ ਹਨ।

ਨਵੀਂ ਦਿੱਲੀ: 7 ਫਰਵਰੀ 2019 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੰਸਦ ਵਿਚ ਦਿੱਤੇ ਭਾਸ਼ਣ ਦੌਰਾਨ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਨੇ ਅਪਣੇ ਕਾਰਜਕਾਲ ਦੌਰਾਨ 99 ਸਿੰਜਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਸ਼ਣ ਦੌਰਾਨ ਕਿਹਾ ਸੀ ਕਿ ਅੱਜ ਸਾਰਿਆਂ ਨੂੰ ਪ੍ਰਧਾਨ ਮੰਤਰੀ ਸਿੰਜਾਈ ਯੋਜਨਾ ਤੋਂ ਤਕਲੀਫ ਹੋ ਰਹੀ ਹੈ। ਉਹਨਾਂ ਕਿਹਾ ਕਿ ਨਹਿਰੂ ਜੀ ਨੇ ਇਹਨਾਂ ਯੋਜਨਾਵਾਂ ਲਈ ਸਿਰਫ ਇਕ ਨੀਂਹ ਪੱਥਰ ਰੱਖਿਆ ਸੀ ਪਰ ਉਹਨਾਂ ਯੋਜਨਾਵਾਂ ਦਾ ਉਦਘਾਟਨ ਮੋਦੀ ਨੇ ਕੀਤਾ। ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੇ ਸਾਰੀਆਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਕੰਮ ਕੀਤਾ ਹੈ।

Modi blames Congress and Nehru for 1954 kumbh stampedeModi

ਜਨਤਕ ਕੀਤੇ ਅੰਕੜੇ ਇਹ ਦਰਸਾਉਂਦੇ ਹਨ ਕਿ ਇਹ ਸੱਚ ਨਹੀਂ ਹੈ। ਪ੍ਰਧਾਨ ਮੰਤਰੀ ਖੇਤੀ ਸਿੰਜਾਈ ਯੋਜਨਾ ਦੀ ਵੈੱਬਸਾਈਟ ‘ਤੇ ਦਿੱਤੇ ਗਏ ਅੰਕੜਿਆਂ ਅਨੁਸਾਰ ਇਸ ਸਕੀਮ ਦੀ ਚਾਲ ਬਹੁਤ ਹੌਲੀ ਰਹੀ। ਇਸ ਯੋਜਨਾ ਤਹਿਤ ਜੂਨ 2018 ਤੱਕ 31 ਪ੍ਰੋਜੈਕਟ ਪੂਰੇ ਕੀਤੇ ਗਏ ਹਨ। ਹੋਰ 32 ਪ੍ਰੋਜੈਕਟਾਂ ਨੂੰ ਜੂਨ 2019 ਤੱਕ ਖਤਮ ਕੀਤੇ ਜਾਣ ਬਾਰੇ ਸੂਚਨਾ ਦਿੱਤੀ ਗਈ ਹੈ ਅਤੇ 43 ਪ੍ਰੋਜੈਕਟਾਂ ਨੂੰ ਦਸੰਬਰ 2019 ਤੱਕ ਮੁਕੰਮਲ ਕਰਨ ਦੀ ਯੋਜਨਾ ਸੀ।

IrrigationIrrigation

South Asia Network on Dams, Rivers and People ਦੇ ਕੋਆਰਡੀਨੇਟਰ ਹਿਮਾਂਸ਼ੂ ਠਾਕੁਰ ਨੇ ਅਪਣੀ ਵੈੱਬਸਾਈਟ ‘ਤੇ ਜਾਰੀ ਕੀਤੀ ਗਈ ਇਕ ਰਿਪੋਰਟ ਦਾ ਹਵਾਲਾ ਦੇ ਕੇ ਕਿਹਾ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਕੁੱਲ 31 ਪ੍ਰੋਜੈਕਟ ਪੂਰੇ ਕੀਤੇ ਗਏ ਹਨ। ਇਸ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਪੀਐਮ ਮੋਦੀ ਕੀ ਕਹਿ ਰਹੇ ਹਨ। ਠਾਕੁਰ ਦਾ ਕਹਿਣਾ ਹੈ ਕਿ ਪੀਐਮ ਮੋਦੀ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਨੇ ਹਜ਼ਾਰਾਂ ਕਰੋੜ ਦੇ ਖਰਚੇ ਨਾਲ 99 ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਕੰਮ ਕੀਤਾ ਹੈ।

IrrigationIrrigation

ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ 2019 ਲਈ ਜਾਰੀ ਕੀਤੇ ਅਪਣੇ ਚੋਣ ਮਨੋਰਥ ਪੱਤਰ ਵਿਚ ਮੰਨਿਆ ਹੈ ਕਿ ਉਹਨਾਂ ਨੇ 31 ਪ੍ਰੋਜੈਕਟ ਪੂਰੇ ਕੀਤੇ ਹਨ ਅਤੇ 68 ਪ੍ਰੋਜੈਕਟ ਅਧੂਰੇ ਹਨ। ਚੋਣ ਵਿਸ਼ਲੇਸ਼ਕ ਅਤੇ ਸਵਰਾਜ ਇੰਡੀਆ ਦੇ ਨੇਤਾ ਯੋਗੇਂਦਰ ਯਾਦਵ ਦਾ ਕਹਿਣਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੰਜਾਈ ਸਕੀਮ ਨੇ ਕੰਮ ਨਹੀਂ ਕੀਤਾ ਅਤੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਇਹ 99 ਪ੍ਰੋਜੈਕਟ ਕਿਹੜੇ ਸਨ। ਮੋਦੀ ਸਰਕਾਰ ਨੇ ਉਹੀ 99 ਪ੍ਰੋਜੈਕਟ ਚੁਣੇ ਜੋ ਅਸਾਨੀ ਨਾਲ ਪੂਰੇ ਕੀਤੇ ਜਾ ਸਕਦੇ ਸਨ ਪਰ ਉਹਨਾਂ ਪ੍ਰੋਜੈਕਟਾਂ ਵਿਚੋਂ ਅੱਧੇ ਤੋਂ ਵੀ ਜ਼ਿਆਦਾ ਪ੍ਰੋਜੈਕਟ ਅਧੂਰੇ ਹੀ ਰਹੇ।

PMKSYPMKSY

2017 ਵਿਚ ਨੀਤੀ ਆਯੋਗ ਵੱਲੋਂ ਤਿਆਰ ਕੀਤੇ ਗਏ PMKSY ਦੇ ਰੋਡ ਮੈਪ ਅਨੁਸਾਰ 149 ਪ੍ਰੋਜੈਕਟ ਕੇਂਦਰ ਸਰਕਾਰ ਦੀ ਸਹਾਇਤਾ ਲਈ ਮਨਜ਼ੂਰ ਕੀਤੇ ਗਏ ਸਨ। ਜਿਨ੍ਹਾਂ ਵਿਚੋਂ 99 ਪ੍ਰੋਜੈਕਟਾਂ ਨੂੰ 2 ਜਾਂ 3 ਸਾਲਾਂ ਅੰਦਰ ਪੂਰਾ ਕੀਤਾ ਜਾਣਾ ਸੀ। ਪਰ ਹੁਣ ਲੱਗਦਾ ਹੈ ਕਿ ਇਹ ਪ੍ਰੋਜੈਕਟ ਦਸੰਬਰ 2019 ਤੱਕ ਵੀ ਪੂਰੇ ਨਹੀਂ ਕੀਤੇ ਜਾਣਗੇ। ਇਕ ਰਿਪੋਰਟ ਅਨੁਸਾਰ ਇਹਨਾਂ 99 ਪ੍ਰੋਜੈਕਟਾਂ ਵਿਚੋਂ 74 ਪ੍ਰੋਜੈਕਟ ਅਜਿਹੇ ਹਨ ਜਿਨ੍ਹਾਂ ਲਈ ਹੁਣ ਤੱਕ ਨਹਿਰਾਂ ਦਾ ਨਿਰਮਾਣ ਵੀ ਨਹੀਂ ਕੀਤਾ ਗਿਆ।

Irrigation projectsIrrigation projects

ਕੈਗ (Comptroller and Auditor General) ਵੱਲੋ 105 ਸਿੰਜਾਈ ਪ੍ਰੋਜੈਕਟਾਂ ਦੇ ਪ੍ਰਦਰਸ਼ਨ ਦੀ ਰਿਪੋਰਟ ਤਿਆਰ ਕੀਤੀ ਗਈ। ਇਸ ਤੋਂ ਇਹ ਪਤਾ ਚੱਲਿਆ ਕਿ ਪਿਛਲੇ 10 ਸਾਲਾਂ ਦੋਰਾਨ 68 ਫੀਸਦੀ ਪ੍ਰੋਜੈਕਟ ਪੂਰੇ ਕੀਤੇ ਗਏ ਅਤੇ ਉਹਨਾਂ ਵਿਚੋਂ ਸਿਰਫ 65 ਫੀਸਦੀ ਪ੍ਰੋਜੈਕਟ ਹੀ ਅਸਲ ਵਿਚ ਵਰਤੇ ਗਏ। ਇਹ 105 ਪ੍ਰੋਜੈਕਟ 18 ਸਾਲਾਂ ਤੋਂ ਅਧੂਰੇ ਹਨ। ਇਹਨਾਂ ਪ੍ਰੋਜੈਕਟਾਂ ਲਈ ਰੱਖੇ ਗਏ ਖਰਚਿਆਂ ਵਿਚ 120 ਲੱਖ ਕਰੋੜ ਦਾ ਵਾਧਾ ਹੋਇਆ ਹੈ। ਇਸ ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਫੰਡ ਵਿਚ 1500 ਕਰੋੜ ਦਾ ਘਪਲਾ ਵੀ ਹੋਇਆ ਹੈ।

IrrigationIrrigation

ਪੇਂਡੂ ਵਿਕਾਸ ਦੀ ਸਾਂਸਦੀ ਕਮੇਟੀ ਦੀ ਪਿਛਲੇ ਸਾਲ ਦੀ ਰਿਪੋਰਟ ਅਨੁਸਾਰ ਸਿਰਫ 10 ਫੀਸਦੀ ਪ੍ਰੋਜੈਕਟ ਹੀ ਅਜਿਹੇ ਹਨ ਜਿਨ੍ਹਾਂ ਨੂੰ ਸਮੇਂ ਸਿਰ ਪੂਰਾ ਕੀਤਾ ਗਿਆ।ਭਾਰਤ ਲਈ ਸਿੰਜਾਈ ਬਹੁਤ ਮਹੱਤਵਪੂਰਨ ਹੈ। ਭਾਰਤ ਵਿਚ 60 ਫੀਸਦੀ ਖੇਤੀਬਾੜੀ ਚਾਰ ਮਹੀਨੇ ਦੇ ਮਾਨਸੂਨ ਦੀ ਬਾਰਿਸ਼ ‘ਤੇ ਨਿਰਭਰ ਰਹਿੰਦੀ ਹੈ। 2017-18 ਦੇ ਆਰਥਿਕ ਸਰਵੇਖਣ ਅਨੁਸਾਰ ਕੁੱਲ ਖੇਤਰ ਵਿਚੋਂ ਸਿੰਜਾਈ ਖੇਤਰ ਕੇਵਲ 34.5 ਫੀਸਦੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement