
ਨੈਸ਼ਨਲ ਹਾਲੀਡੇ ਦੇ ਮੌਕੇ ਤੇ ਬੀਜ਼ਿੰਗ ਵਿਚ ਯਾਤਰਾ...
ਨਵੀਂ ਦਿੱਲੀ: ਚੀਨ ਵਿਚ ਕੋਰੋਨਾ ਵਾਇਰਸ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਵਿਚ ਛੋਟ ਦਿੱਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਐਮਰਜੈਂਸੀ ਦੇ ਨਿਯਮਾਂ ਵਿਚ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚਲਦੇ ਚੀਨ ਵਿਚ ਨੈਸ਼ਨਲ ਹਾਈਲੇਡ ਮਨਾਉਣ ਦੀਆਂ ਜ਼ੋਰਾਂ-ਸ਼ੋਰਾਂ ਤੇ ਤਿਆਰੀਆਂ ਚਲ ਰਹੀਆਂ ਹਨ। ਮਹੀਨਿਆਂ ਦੇ ਲਾਕਡਾਊਨ ਤੋਂ ਬਾਅਦ ਚੀਨ ਵਿਚ ਨੈਸ਼ਨਲ ਹਾਲੀਡੇ ਮਨਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ।
National Holidays
ਨੈਸ਼ਨਲ ਹਾਲੀਡੇ ਦੇ ਮੌਕੇ ਤੇ ਬੀਜ਼ਿੰਗ ਵਿਚ ਯਾਤਰਾ ਵਿਚ ਛੋਟ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਮੌਕੇ ਘਟ ਤੋਂ ਘਟ 11 ਕਰੋੜ 70 ਲੱਖ ਲੋਕ ਯਾਤਰਾ ਲਈ ਨਿਕਲ ਸਕਦੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਚੀਨ ਦੇ ਹੁਬੇਈ ਪ੍ਰਸ਼ਾਸਨ ਨੇ ਐਮਰਜੈਂਸੀ ਦੀਆਂ ਪਾਬੰਦੀਆਂ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਬੀਜ਼ਿੰਗ ਅਤੇ ਤਿਆਨਜਿਨ ਵਿਚ ਵੀਰਵਾਰ ਤੋਂ ਪਾਬੰਦੀਆਂ ਵਿਚ ਛੋਟ ਦਿੱਤੀ ਗਈ ਹੈ।
National Holidays
ਛੋਟ ਤੋਂ ਬਾਅਦ ਲੱਖਾਂ ਲੋਕ ਸ਼ਹਿਰ ਛੱਡ ਸਕਦੇ ਹਨ। ਹੁਣ ਲੋਕਾਂ ਨੂੰ ਅਪਣੇ ਘਰਾਂ ਵਿਚ ਵਾਪਸ ਜਾਣ ਤੇ 14 ਦਿਨ ਲਈ ਕੁਆਰੰਟੀਨ ਵਿਚ ਨਹੀਂ ਰੱਖਿਆ ਜਾਵੇਗਾ। ਬੀਜ਼ਿੰਗ ਵਿਚ ਵੀ ਇਹ ਵਿਵਸਥਾ ਕੀਤੀ ਗਈ ਹੈ ਕਿ ਲੋ ਰਿਸਕ ਜ਼ੋਨ ਤੋਂ, ਉੱਥੇ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਵਿਚ ਰੱਖਣ ਦੀ ਲੋੜ ਨਹੀਂ ਹੈ। ਇਸ ਤੋਂ ਪਹਿਲਾਂ ਬੀਜ਼ਿੰਗ ਆਉਣ ਵਾਲਿਆਂ ਨੂੰ ਦੋ ਹਫ਼ਤਿਆਂ ਤਕ ਕੁਆਰੰਟੀਨ ਰੱਖਿਆ ਜਾ ਰਿਹਾ ਸੀ।
National Holidays
ਸਟੇਟ ਮੀਡੀਆ ਏਜੰਸੀ ਸ਼ਿਨਹੁਆ ਮੁਤਾਬਕ ਅਜਿਹੇ ਲੋਕ ਜੋ ਅਪਣੇ ਘਰਾਂ ਜਾਂ ਦੂਜੀਆਂ ਥਾਵਾਂ ਤੇ ਕੁਆਰੰਟੀਨ ਹਨ ਉਹਨਾਂ ਨੂੰ ਵੀ ਵੀਰਵਾਰ ਤੋਂ ਛੋਟ ਦਿੱਤੀ ਜਾਵੇਗੀ। ਚੀਨ ਵਿਚ ਕੁਆਰੰਟੀਨ ਵਿਚ ਹੁਣ ਸਿਰਫ ਉਹੀ ਲੋਕਾਂ ਨੂੰ ਰੱਖਿਆ ਜਾਵੇਗਾ ਜੋ ਵਿਦੇਸ਼, ਹੁਬੇਈ ਪ੍ਰਾਂਤ ਜਾਂ ਹਾਈ ਰਿਸਕ ਜੋਨ ਵਾਲੇ ਇਲਾਕਿਆਂ ਤੋਂ ਆ ਰਹੇ ਹਨ। ਚੀਨ ਵਿਚ ਪੰਜ ਦਿਨਾਂ ਤਕ ਚਲਣ ਵਾਲੇ ਨੈਸ਼ਨਲ ਲੇਬਰ ਡੇ ਹਾਲੀਡੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
National Holidays
ਇਸ ਦੇ ਮੱਦੇਨਜ਼ਰ ਪਾਬੰਦੀਆਂ ਵਿਚ ਛੋਟ ਦਿੱਤੀ ਜਾ ਰਹੀ ਹੈ। ਹਾਲੀਡੇ ਦੇ ਮੌਕੇ ਤੇ ਟੂਰਿਜ਼ਮ ਨਾਲ ਸਬੰਧਿਤ ਬੁਕਿੰਗਸ ਵਿਚ ਤੇਜ਼ੀ ਆਵੇਗੀ। ਪਿਛਲੇ ਸਾਲਲ ਦੀ ਤੁਲਨਾ ਵਿਚ ਇਹ ਕਾਫੀ ਘਟ ਹੋਵੇਗੀ। ਚੀਨ ਦੇ ਟ੍ਰਾਂਸਪੋਰਟ ਵਿਭਾਗ ਮੁਤਾਬਕ ਹਾਲੀਡੇ ਦੌਰਾਨ ਕਰੀਬ 11 ਕਰੋੜ 70 ਲੱਖ ਲੋਕ ਟ੍ਰੈਵਲ ਕਰ ਸਕਦੇ ਹਨ। ਬੀਜ਼ਿੰਗ ਵਿਚ ਜਿਵੇਂ ਹੀ ਪਾਬੰਦੀਆਂ ਵਿਚ ਛੋਟ ਦੇਣ ਦਾ ਐਲਾਨ ਹੋਇਆ, ਲੋਕ ਫਲਾਈਟ ਬੁੱਕ ਕਰਵਾਉਣ ਲੱਗੇ।
National Holidays
ਅਚਾਨਕ ਤੋਂ ਫਲਾਈਟ ਬੁਕਿੰਗ ਵਿਚ 15 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਬੀਜ਼ਿੰਗ ਸ਼ਹਿਰ ਨੂੰ ਵੀ ਖੋਲ੍ਹਿਆ ਜਾਵੇਗਾ। ਪਰ ਇੱਥੇ ਹਰ ਦਿਨ 5 ਹਜ਼ਾਰ ਯਾਤਰੀਆਂ ਨੂੰ ਹੀ ਆਉਣ ਦੀ ਇਜਾਜ਼ਤ ਮਿਲੇਗੀ।
ਪਾਬੰਦੀਆਂ ਵਿਚ ਛੋਟ ਦੇ ਐਲਾਨ ਦੇ 12 ਘੰਟਿਆਂ ਵਿਚ ਸਾਰੀਆਂ ਹੀ ਟਿਕਟਾਂ ਬੁੱਕ ਹੋ ਗਈਆਂ ਹਨ। ਚੀਨ ਵਿਚ ਯਾਤਰਾ ਵਿਚ ਵਾਧਾ ਇਸ ਗੱਲ ਦਾ ਸੰਕੇਤ ਹੈ ਕਿ ਲੋਕਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਮਹਾਂਮਾਰੀ ਦਾ ਸੰਕਟ ਹੁਣ ਟਲ ਗਿਆ ਹੈ। ਹਾਲਾਂਕਿ ਵਿਦੇਸ਼ ਵਿਭਾਗ ਦੁਆਰਾ ਇਹ ਕਿਹਾ ਗਿਆ ਹੈ ਕਿ ਲੋਕਾਂ ਦੀ ਆਵਾਜਾਈ ਕਾਰਨ ਕੋਰੋਨਾ ਹੋਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।